ਤੁਸੀਂ ਵੀ ਖਾਣਾ ਚਾਹੁੰਦੇ ਹੋ ਕੁਝ ਹੈਲਦੀ ਤਾਂ ਟ੍ਰਾਈ ਕਰੋ ਤੁਰਕੀ ਦੀ ਰਵਾਇਤੀ ਡਿਸ਼ Cilbir Egg
Saturday, Oct 25, 2025 - 10:58 AM (IST)
ਵੈੱਬ ਡੈਸਕ- ਤੁਰਕੀ ਦੀ ਰਵਾਇਤੀ ਅਤੇ ਬੇਹੱਦ ਸਵਾਦਿਸ਼ਟ ਡਿਸ਼ ਸਿਲਬਿਰ ਐਗ (Cilbir Egg) ਆਪਣੇ ਲਾਜਵਾਬ ਸਵਾਦ ਲਈ ਮਸ਼ਹੂਰ ਹੈ। ਇਹ ਡਿਸ਼ ਕ੍ਰੀਮੀ ਗ੍ਰੀਕ ਯੋਗਰਟ, ਲਸਣ ਅਤੇ ਉਬਲੇ ਆਂਡਿਆਂ ਨਾਲ ਤਿਆਰ ਕੀਤੀ ਜਾਂਦੀ ਹੈ, ਜਿਸ 'ਤੇ ਚਿੱਲੀ ਆਇਲ ਅਤੇ ਤਾਜ਼ਾ ਹਰਬਸ ਪਾਏ ਜਾਂਦੇ ਹਨ। ਸਵਾਦ 'ਚ ਹਲਕੀ ਅਤੇ ਹੈਲਦੀ ਹੁੰਦੀ ਹੈ। ਸਵੇਰ ਦੇ ਨਾਸ਼ਤੇ ਜਾਂ ਲੰਚ ਲਈ ਇਕਦਮ ਪਰਫੈਕਟ ਵਿਕਲਪ ਹੈ।
Servings - 1
ਸਮੱਗਰੀ
ਗ੍ਰੀਕ ਯੋਗਰਟ (ਦਹੀਂ)- 50 ਗ੍ਰਾਮ
ਲੂਣ- 1/8 ਛੋਟਾ ਚਮਚ
ਕਾਲੀ ਮਿਰਚ- 1/8 ਛੋਟਾ ਚਮਚ
ਲਸਣ- 10 ਗ੍ਰਾਮ (ਬਰੀਕ ਕਟਿਆ ਹੋਇਆ)
ਧਨੀਆ- 10 ਗ੍ਰਾਮ (ਬਰੀਕ ਕਟਿਆ ਹੋਇਆ)
ਉਬਲੇ ਆਂਡੇ-2
ਮਿਰਚ ਦਾ ਤੇਲ (ਚਿੱਲੀ ਆਇਲ)- ਸਜਾਵਟ ਲਈ
ਸਿਰਕੇ ਵਾਲੇ ਪਿਆਜ਼- ਸਜਾਵਟ ਲਈ
ਤਾਜ਼ਾ ਧਨੀਆ- ਸਜਾਵਟ ਲਈ
ਵਿਧੀ
1- ਇਕ ਬਾਊਲ 'ਚ ਗ੍ਰੀਕ ਯੋਗਰਟ, ਲੂਣ, ਕਾਲੀ ਮਿਰਚ, ਲਸਣ ਅਤੇ ਧਨੀਆ ਪਾਊਡਰ ਪਾ ਕੇ ਚੰਗੀ ਤਰ੍ਹਾਂ ਫੇਂਟ ਲਵੋ, ਤਾਂ ਕਿ ਮਿਸ਼ਰਨ ਸਮੂਦ ਹੋ ਜਾਵੇ।
2- ਇਸ ਯੋਗਰਟ ਮਿਸ਼ਰਨ ਨੂੰ ਇਕ ਸਰਵਿੰਗ ਪਲੇਟ 'ਚ ਫੈਲਾਓ।
3- ਉਪਰੋਂ ਉਬਲੇ ਹੋਏ ਆਂਡੇ ਰੱਖੋ।
4- ਹੁਣ ਉਸ 'ਤੇ ਚਿੱਲੀ ਆਇਲ, ਸਿਰਕਾ ਪਿਆਜ਼ ਅਤੇ ਤਾਜ਼ਾ ਧਨੀਆ ਨਾਲ ਗਾਰਨਿਸ਼ ਕਰੋ।
5- ਤੁਰੰਤ ਪਰੋਸੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
