ਕਿਡਨੀ ਲਈ ਜ਼ਹਿਰ ਬਣ ਜਾਂਦਾ ਹੈ ਲੂਣ! ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗਲਤੀ
Tuesday, Oct 28, 2025 - 04:28 PM (IST)
ਹੈਲਥ ਡੈਸਕ- ਜ਼ਿਆਦਾਤਰ ਲੋਕਾਂ ਨੂੰ ਆਪਣੇ ਖਾਣੇ 'ਚ ਥੋੜ੍ਹਾ ਜ਼ਿਆਦਾ ਲੂਣ ਪਸੰਦ ਹੁੰਦਾ ਹੈ। ਜੇ ਖਾਣੇ 'ਚ ਲੂਣ ਘੱਟ ਹੋਵੇ ਤਾਂ ਸੁਆਦ ਫਿੱਕਾ ਲੱਗਦਾ ਹੈ, ਪਰ ਇਹੀ ਆਦਤ ਹੌਲੀ-ਹੌਲੀ ਕਿਡਨੀ ਦੀਆਂ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ। ਚੇਨਈ ਦੇ AINU ਹਸਪਤਾਲ ਦੇ ਸੀਨੀਅਰ ਯੂਰੋਲੌਜਿਸਟ ਅਤੇ ਐਗਜ਼ਿਕਿਊਟਿਵ ਡਾਇਰੈਕਟਰ ਡਾ. ਵੈਂਕਟ ਸੁਬਰਮਣੀਅਮ ਨੇ ਆਪਣੇ ਤਾਜ਼ਾ ਸੋਸ਼ਲ ਮੀਡੀਆ ਪੋਸਟ 'ਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਸੀਂ ਦਿਨ 'ਚ ਲੋੜ ਤੋਂ ਵੱਧ ਲੂਣ ਖਾਂਦੇ ਹਾਂ ਤਾਂ ਇਸ ਦਾ ਸਿੱਧਾ ਅਸਰ ਕਿਡਨੀ ਦੀ ਸਿਹਤ ‘ਤੇ ਪੈਂਦਾ ਹੈ।
ਵੱਧ ਲੂਣ ਨਾਲ ਵਧਦੇ ਕਿਡਨੀ ਦੇ ਖਤਰੇ
ਡਾ. ਸੁਬ੍ਰਮਣੀਅਮ ਦੇ ਮੁਤਾਬਕ,''ਵੱਧ ਲੂਣ ਖਾਣ ਨਾਲ ਕਿਡਨੀ 'ਚ ਪੱਥਰੀ, ਹਾਈ ਬਲੱਡ ਪ੍ਰੈਸ਼ਰ ਅਤੇ ਕਿਡਨੀ ਫੇਲੀਅਰ ਦੇ ਖਤਰੇ ਵਧ ਜਾਂਦੇ ਹਨ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਕਿਡਨੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਲੂਣ ਦੇ ਸੇਵਨ ‘ਤੇ ਖਾਸ ਧਿਆਨ ਦੇਣਾ ਚਾਹੀਦਾ ਹੈ।
ਸੁਆਦ ਘਟਾਏ ਬਿਨਾਂ ਲੂਣ ਘਟਾਉਣ ਦੇ ਤਰੀਕੇ
ਡਾ. ਵੈਂਕਟ ਦੇ ਅਨੁਸਾਰ ਤੁਸੀਂ ਖਾਣੇ ਦਾ ਸੁਆਦ ਬਿਨਾਂ ਲੂਣ ਵਧਾਏ ਵੀ ਸੁਧਾਰ ਸਕਦੇ ਹੋ। ਇਸ ਲਈ ਖਾਣੇ ‘ਚ ਨਿੰਬੂ, ਲਸਣ, ਕਾਲੀਜ ਮਿਰਚ, ਅਦਰਕ ਜਾਂ ਹਰਬਸ ਵਰਗੀਆਂ ਕੁਦਰਤੀ ਚੀਜ਼ਾਂ ਦਾ ਉਪਯੋਗ ਕਰੋ। ਇਹ ਨਾ ਸਿਰਫ਼ ਸੁਆਦ ਅਤੇ ਸੁਗੰਧ ਨੂੰ ਵਧਾਉਂਦੀਆਂ ਹਨ ਸਗੋਂ ਸਰੀਰ ਨੂੰ ਨੁਕਸਾਨ ਵੀ ਨਹੀਂ ਪਹੁੰਚਾਉਂਦੀਆਂ।
ਪ੍ਰੋਸੈਸਡ ਫੂਡ ਤੋਂ ਰਹੋ ਸਾਵਧਾਨ
ਡਾਕਟਰ ਨੇ ਇਹ ਚਿਤਾਵਨੀ ਦਿੰਦੇ ਹਨ ਕਿ ਕਈ ਵਾਰ ਲੋਕ ਸੋਚਦੇ ਹਨ ਕਿ ਉਨ੍ਹਾਂ ਨੇ ਘਰ ਦੇ ਖਾਣੇ 'ਚ ਘੱਟ ਲੂਣ ਪਾਇਆ ਹੈ, ਇਸ ਲਈ ਉਨ੍ਹਾਂ ਦਾ ਸੇਵਨ ਸੁਰੱਖਿਅਤ ਹੈ ਪਰ ਅਸਲੀ ਖ਼ਤਰਾ ਪੈਕਡ ਅਤੇ ਪ੍ਰੋਸੈਸਡ ਫੂਡਜ਼ 'ਚ ਲੁਕੇ ਲੂਣ ਨਾਲ ਹੁੰਦਾ ਹੈ। ਇਹ ਖਾਧ ਪਦਾਰਥ ਤੁਹਾਡੇ ਸਰੀਰ 'ਚ ਸੋਡੀਅਮ ਦੀ ਮਾਤਰਾ ਨੂੰ ਕਈ ਗੁਣਾ ਵਧਾ ਦਿੰਦੇ ਹਨ। ਇਸ ਲਈ ਹਮੇਸ਼ਾ ਫੂਡ ਪੈਕੇਟ ਦੇ ਲੇਬਲ ਪੜ੍ਹੋ ਅਤੇ ਕੋਸ਼ਿਸ਼ ਕਰੋ ਕਿ ਫਰੈੱਸ਼ ਅਤੇ ਘਰ ਦਾ ਬਣਿਆ ਖਾਣਾ ਹੀ ਖਾਓ।
ਡਾ. ਸੁਬਰਮਣੀਅਮ ਦਾ ਕਹਿਣਾ ਹੈ ਕਿ ਖਾਣਾ ਪਕਾਉਣ ਦੀਆਂ ਆਦਤਾਂ 'ਚ ਮਾਮੂਲੀ ਤਬਦੀਲੀ ਅਤੇ ਜਾਗਰੂਕਤਾ ਤੁਹਾਡੀ ਕਿਡਨੀ ਨੂੰ ਸਿਹਤਮੰਦ ਰੱਖ ਸਕਦੀਆਂ ਹਨ। ਲੂਣ ਦੀ ਮਾਤਰਾ 'ਤੇ ਕੰਟਰੋਲ ਅਤੇ ਸੰਤੁਲਿਤ ਡਾਇਟ ਅਪਣਾਉਣ ਨਾਲ ਤੁਸੀਂ ਨਾ ਸਿਰਫ਼ ਕਿਡਨੀ ਸਗੋਂ ਆਪਣੇ ਦਿਲ ਅਤੇ ਬਲੱਡ ਪ੍ਰੈਸ਼ਰ ਨੂੰ ਵੀ ਸਿਹਤਮੰਦ ਰੱਖ ਸਕਦੇ ਹੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
