ਤੁਸੀਂ ਵੀ ਸਨੈਕ ''ਚ ਬਣਾਉਣਾ ਚਾਹੁੰਦੇ ਹੋ ਹੈਲਦੀ ਤਾਂ ਟ੍ਰਾਈ ਕਰੋ Parmesan ਬੈਂਗਨ ਸਟਿਕਸ
Monday, Oct 27, 2025 - 11:33 AM (IST)
ਵੈੱਬ ਡੈਸਕ- ਜੇਕਰ ਤੁਸੀਂ ਸ਼ਾਮ ਦੀ ਚਾਹ ਦੇ ਨਾਲ ਕੁਝ ਹੈਲਦੀ ਅਤੇ ਟੇਸਟੀ ਸਨੈਕ ਬਣਾਉਣਾ ਚਾਹੁੰਦੇ ਹੋ ਤਾਂ ਪਰਮੇਸਨ ਬੈਂਗਨ ਸਟਿਕਸ ਇਕ ਬਿਹਤਰੀਨ ਵਿਕਲਪ ਹੈ। ਇਹ ਰੈਸਿਪੀ ਬਾਹਰੋਂ ਕ੍ਰਿਸਪੀ ਅਤੇ ਅੰਦਰੋਂ ਸਾਫ਼ਟ ਹੁੰਦੀ ਹੈ, ਜਿਸ 'ਚ ਆਲਿਵ ਆਇਲ, ਤਿਲ, ਮਸਾਲੇ ਅਤੇ ਪਰਮੇਸਨ ਚੀਜ਼ ਦਾ ਕਮਾਲ ਦਾ ਫਲੇਵਰ ਮਿਲਦਾ ਹੈ। ਇਸ ਨੂੰ ਬਣਾਉਣਾ ਬੇਹੱਦ ਆਸਾਨ ਹੈ ਅਤੇ ਇਹ ਡੀਪ ਫ੍ਰਾਈਡ ਸਨੈਕਸ ਦਾ ਹੈਲਦੀ ਵਿਕਲਪ ਵੀ ਹੈ।
Servings - 3
ਸਮੱਗਰੀ
ਆਲਿਵ ਆਇਲ- 45 ਮਿਲੀਲੀਟਰ
ਭੁੰਨੇ ਤਿੱਲ- 1 ਵੱਡਾ ਚਮਚ
ਲਾਲ ਮਿਰਚ ਦੇ ਫਲੈਕਸ- 1 ਛੋਟਾ ਚਮਚ
ਲੂਣ- ½ ਛੋਟਾ ਚਮਚ
ਕਾਲੀ ਮਿਰਚ- ¼ ਛੋਟਾ ਚਮਚ
ਪਰਮੇਸਨ ਚੀਜ਼- 2 ਵੱਡੇ ਚਮਚ
ਬਰੈੱਡ ਕ੍ਰਮਬਸ- 1 ਵੱਡਾ ਚਮਚ
ਬੈਂਗਨ- 200 ਗ੍ਰਾਮ
ਵਿਧੀ
1- ਇਕ ਬਾਊਲ 'ਚ ਆਲਿਵ ਆਇਲ, ਭੁੰਨੇ ਤਿੱਲ, ਲਾਲ ਮਿਰਚ ਫਲੈਕਸ, ਲੂਣ, ਕਾਲੀ ਮਿਰਚ, ਪਰਮੇਸਨ ਚੀਜ਼ ਅਤੇ ਬਰੈੱਡ ਕ੍ਰਮਬਸ ਪਾ ਕੇ ਚੰਗੀ ਤਰ੍ਹਾਂ ਮਿਲਾਓ।
2- ਹੁਣ ਇਸ 'ਚ 200 ਗ੍ਰਾਮ ਕੱਟੇ ਹੋਏ ਬੈਂਗਨ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ ਤਾਂ ਕਿ ਮਸਾਲਾ ਚੰਗੀ ਤਰ੍ਹਾਂ ਲੱਗ ਜਾਵੇ।
3- ਤਿਆਰ ਬੈਂਗਨ ਸਟਿਕਸ ਨੂੰ ਬੇਕਿੰਗ ਟਰੇਅ 'ਚ ਰੱਖੋ।
4- ਓਵਨ ਨੂੰ 180°C (ਜਾਂ 356°F) 'ਤੇ ਪ੍ਰੀਹੀਟ ਕਰੋ ਅਤੇ 30 ਮਿੰਟਾਂ ਤੱਕ ਬੇਕ ਕਰੋ।
5- ਗਰਮਾਗਰਮ ਪਰੋਸੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
