ਸਕਿਨ ਦੀ ਹਰ ਪਰੇਸ਼ਾਨੀ ਦੂਰ ਕਰੇਗੀ Ice, ਇੰਝ ਕਰੋ ਇਸਤੇਮਾਲ
Monday, Oct 27, 2025 - 04:32 PM (IST)
ਵੈੱਬ ਡੈਸਕ- ਅੱਜਕੱਲ੍ਹ ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਸਕਿਨ ਸਭ ਤੋਂ ਵਧੀਆ ਤੇ ਚਮਕਦਾਰ ਲੱਗੇ। ਇਸੇ ਲਈ ਬਹੁਤ ਸਾਰੀਆਂ ਕੁੜੀਆਂ ਮਹਿੰਗੇ ਬਿਊਟੀ ਟ੍ਰੀਟਮੈਂਟ ਕਰਵਾਉਂਦੀਆਂ ਹਨ। ਪਰ ਹੁਣ ਤੁਹਾਨੂੰ ਇਨ੍ਹਾਂ ਟ੍ਰੀਟਮੈਂਟ ਦੀ ਕੋਈ ਲੋੜ ਨਹੀਂ। ਤੁਹਾਡੇ ਘਰ ਵਿਚ ਹੀ ਮੌਜੂਦ ਬਰਫ (Ice) ਨਾਲ ਤੁਸੀਂ ਆਪਣੀ ਸਕਿਨ ਨੂੰ ਕੁਦਰਤੀ ਤੌਰ ‘ਤੇ ਨਿਖਾਰ ਸਕਦੇ ਹੋ। ਚਲੋ ਜਾਣਦੇ ਹਾਂ ਬਰਫ ਨੂੰ ਚਿਹਰੇ 'ਤੇ ਲਗਾਉਣ ਦੇ ਫ਼ਾਇਦੇ
ਚਮਕਦਾਰ ਤੇ ਗਲੋਇੰਗ ਸਕਿਨ
ਜੇ ਤੁਸੀਂ ਹਰ ਰੋਜ਼ ਚਿਹਰੇ 'ਤੇ ਬਰਫ ਦੇ ਟੁਕੜੇ ਨਾਲ ਹੌਲੀ-ਹੌਲੀ ਮਸਾਜ ਕਰੋ ਤਾਂ ਸਕਿਨ ‘ਤੇ ਕੁਦਰਤੀ ਚਮਕ ਆਉਂਦੀ ਹੈ। ਬਰਫ ਰਗੜਨ ਨਾਲ ਸਕਿਨ 'ਚ ਬਲੱਡ ਸਰਕੂਲੇਸ਼ਨ ਸੁਧਰਦਾ ਹੈ ਅਤੇ ਸਕਿਨ ਹੋਰ ਵੀ ਤੰਦਰੁਸਤ ਤੇ ਇਵਨ ਟੋਨ ਹੋ ਜਾਂਦੀ ਹੈ।
ਡਾਰਕ ਸਰਕਲਸ ਤੋਂ ਛੁਟਕਾਰਾ
ਜੇ ਤੁਹਾਨੂੰ ਅੱਖਾਂ ਹੇਠਾਂ ਕਾਲੇ ਘੇਰੇ (dark circles) ਦੀ ਸਮੱਸਿਆ ਹੈ, ਤਾਂ ਬਰਫ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਤੁਸੀਂ ਬਰਫ ਨੂੰ ਖੀਰੇ ਦੇ ਰਸ ਜਾਂ ਗੁਲਾਬ ਜਲ ਨਾਲ ਮਿਸ਼ਰਣ ਕਰਕੇ ਜਮਾਓ ਅਤੇ ਹਰ ਰੋਜ਼ ਇਸ ਨਾਲ ਮਸਾਜ ਕਰੋ। ਇਸ ਨਾਲ ਅੱਖਾਂ ਹੇਠਾਂ ਦੀ ਸੋਜ ਤੇ ਕਾਲੇ ਦਾਗ ਘੱਟ ਹੋਣ ਲੱਗਦੇ ਹਨ।
ਪਿੰਪਲ ਤੇ ਮੁਹਾਂਸਿਆਂ ਲਈ ਕੁਦਰਤੀ ਇਲਾਜ
ਜੇ ਚਿਹਰੇ ‘ਤੇ ਪਿੰਪਲ ਜਾਂ ਐਕਨੇ ਦੀ ਸਮੱਸਿਆ ਹੈ, ਤਾਂ ਬਰਫ ਰਗੜਨਾ ਸਭ ਤੋਂ ਆਸਾਨ ਤੇ ਨੈਚੁਰਲ ਹੱਲ ਹੈ। ਇਹ ਸੋਜ ਤੇ ਲਾਲੀ ਘਟਾਉਂਦੀ ਹੈ ਅਤੇ ਤੇਲ ਗ੍ਰੰਥੀਆਂ ਨੂੰ ਕਾਬੂ 'ਚ ਰੱਖਦੀ ਹੈ, ਜਿਸ ਨਾਲ ਨਵੇਂ ਪਿੰਪਲ ਬਣਨ ਤੋਂ ਰੋਕਿਆ ਜਾ ਸਕਦਾ ਹੈ।
ਝੁਰੜੀਆਂ ਤੇ ਰਿੰਕਲਸ ਘਟਾਉਣ 'ਚ ਸਹਾਇਕ
ਉਮਰ ਦੇ ਨਾਲ ਜਾਂ ਤਣਾਅ ਕਾਰਨ ਚਿਹਰੇ ‘ਤੇ ਝੁਰੜੀਆਂ ਆਉਣ ਲੱਗਦੀਆਂ ਹਨ। ਬਰਫ ਦੀ ਰੋਜ਼ਾਨਾ ਸਿਕਾਈ ਨਾਲ ਸਕਿਨ ਟਾਈਟ ਰਹਿੰਦੀ ਹੈ, ਜਿਸ ਨਾਲ ਝੁਰੀਆਂ ਤੇ fine lines ਘੱਟ ਹੁੰਦੀਆਂ ਹਨ। ਇਹ ਇਕ ਨੈਚੁਰਲ ਐਂਟੀ-ਏਜਿੰਗ ਟ੍ਰੀਟਮੈਂਟ ਵਾਂਗ ਕੰਮ ਕਰਦੀ ਹੈ।
ਐਕਸਟਰਾ ਆਇਲ ਘਟਾਉਣ 'ਚ ਮਦਦਗਾਰ
ਜਿਨ੍ਹਾਂ ਲੋਕਾਂ ਦੀ ਸਕਿਨ ਤੇਲੀਆ (oily) ਹੁੰਦੀ ਹੈ, ਉਨ੍ਹਾਂ ਲਈ ਬਰਫ ਬਹੁਤ ਫਾਇਦੇਮੰਦ ਹੈ। ਬਰਫ ਰਗੜਨ ਨਾਲ ਪੋਰਸ ਛੋਟੇ ਹੁੰਦੇ ਹਨ ਅਤੇ ਐਕਸਟਰਾ ਆਇਲ ਪ੍ਰੋਡਕਸ਼ਨ ਘਟਦਾ ਹੈ, ਜਿਸ ਨਾਲ ਚਿਹਰਾ ਸਾਫ ਅਤੇ ਤਾਜ਼ਾ ਦਿਖਾਈ ਦਿੰਦਾ ਹੈ।
ਧਿਆਨ ਰਹੇ:
ਬਰਫ ਨੂੰ ਸਿੱਧਾ ਚਿਹਰੇ ‘ਤੇ ਨਾ ਰਗੜੋ। ਇਸ ਨੂੰ ਕਿਸੇ ਸਾਫ ਰੁਮਾਲ ਜਾਂ ਕਲਾਫ 'ਚ ਲਪੇਟ ਕੇ ਇਸਤਮਾਲ ਕਰੋ, ਤਾਂ ਜੋ ਸਕਿਨ ਨੂੰ ਨੁਕਸਾਨ ਨਾ ਹੋਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
