ਅੱਡੀਆਂ ''ਚ ਦਰਦ ਦੇ ਇਹ ਸੰਕੇਤ ਨਾ ਕਰੋ ਨਜ਼ਰਅੰਦਾਜ, ਹੋ ਸਕਦੈ ਵੱਡੀ ਬੀਮਾਰੀ ਦਾ ਸੰਕੇਤ
Saturday, Oct 18, 2025 - 04:14 PM (IST)

ਹੈਲਥ ਡੈਸਕ- ਅਕਸਰ ਤੁਸੀਂ ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਉਨ੍ਹਾਂ ਦੀਆਂ ਅੱਡੀਆਂ 'ਚ ਬਹੁਤ ਦਰਦ ਰਹਿੰਦਾ ਹੈ। ਬਹੁਤੇ ਲੋਕ ਇਸ ਨੂੰ ਆਮ ਗੱਲ ਮੰਨ ਕੇ ਅਣਦੇਖਾ ਕਰ ਦਿੰਦੇ ਹਨ, ਪਰ ਅੱਡੀਆਂ ਦਾ ਦਰਦ ਕਈ ਵਾਰ ਸਰੀਰ ਅੰਦਰ ਲੁਕੀਆਂ ਸਿਹਤ ਸਮੱਸਿਆਵਾਂ ਦਾ ਸੰਕੇਤ ਵੀ ਹੋ ਸਕਦਾ ਹੈ। ਹਰ ਵਾਰ ਇਹ ਥਕਾਵਟ ਜਾਂ ਉਮਰ ਦਾ ਨਤੀਜਾ ਨਹੀਂ ਹੁੰਦਾ। ਆਓ ਜਾਣੀਏ ਅੱਡੀ ਦਰਦ ਦੇ ਮੁੱਖ ਕਾਰਨ, ਇਲਾਜ ਅਤੇ ਘਰੇਲੂ ਉਪਾਅ ਬਾਰੇ।
ਅੱਡੀਆਂ ਦੇ ਦਰਦ ਦੇ ਮੁੱਖ ਕਾਰਨ
1- ਪਲਾਂਟਰ ਫੈਸ਼ੀਆਇਟਿਸ (Plantar Fasciitis)
ਇਹ ਅੱਡੀ ਦੇ ਦਰਦ ਦਾ ਸਭ ਤੋਂ ਆਮ ਕਾਰਨ ਹੈ। ਇਸ 'ਚ ਅੱਡੀ ਦੇ ਹੇਠਾਂ ਵਾਲੀ ਮਾਸਪੇਸ਼ੀ (fascia) 'ਚ ਸੋਜ ਆ ਜਾਂਦੀ ਹੈ।
ਲੱਛਣ: ਸਵੇਰੇ ਉਠ ਕੇ ਪਹਿਲਾ ਕਦਮ ਰੱਖਦੇ ਸਮੇਂ ਤੇਜ਼ ਦਰਦ।
ਇਲਾਜ: ਪੈਰਾਂ ਨੂੰ ਕੋਸੇ ਪਾਣੀ ਨਾਲ ਸੇਕੋ, ਕੁਸ਼ਨ ਵਾਲੇ ਜੁੱਤੇ ਪਹਿਨੋ ਅਤੇ ਵਧੇਰੇ ਦੇਰ ਖੜ੍ਹੇ ਰਹਿਣ ਤੋਂ ਬਚੋ।
2-ਹੀਲ ਸਪਰ (Heel Spur)
ਜਦੋਂ ਅੱਡੀ ਦੀ ਹੱਡੀ ਹੇਠਾਂ ਕੈਲਸ਼ੀਅਮ ਜਮ੍ਹਾ ਹੋ ਜਾਂਦਾ ਹੈ, ਤਾਂ ਇਹ ਕੰਡੇ ਵਰਗਾ ਉਭਾਰ ਬਣ ਜਾਂਦਾ ਹੈ।
ਲੱਛਣ: ਤੁਰਦਿਆਂ ਜਾਂ ਦੌੜਦਿਆਂ ਚੁਭਨ ਵਰਗਾ ਦਰਦ।
ਇਲਾਜ: ਫਿਜ਼ਿਓਥੈਰੇਪੀ ਕਰੋ, ਡਾਕਟਰ ਦੀ ਸਲਾਹ ਨਾਲ ਦਵਾਈ ਲਓ ਅਤੇ ਆਰਾਮਦਾਇਕ ਜੁੱਤੇ ਪਹਿਨੋ।
3- ਗਠੀਆ (Arthritis)
ਰੂਮੇਟਾਇਡ ਜਾਂ ਆਸਟੀਓਆਰਥਰਾਇਟਿਸ ਵਰਗੀਆਂ ਸਥਿਤੀਆਂ 'ਚ ਅੱਡੀਆਂ 'ਚ ਸੋਜ ਅਤੇ ਦਰਦ ਹੁੰਦਾ ਹੈ।
ਇਲਾਜ: ਡਾਕਟਰ ਨਾਲ ਸਲਾਹ ਕਰੋ, ਹਲਕੀ ਕਸਰਤ ਕਰੋ, ਸੋਜ ਘਟਾਉਣ ਵਾਲੀਆਂ ਦਵਾਈਆਂ ਲਓ ਅਤੇ ਭਾਰ ਕੰਟਰੋਲ 'ਚ ਰੱਖੋ।
4- ਯੂਰਿਕ ਐਸਿਡ ਵੱਧਣਾ (High Uric Acid)
ਜਦੋਂ ਖੂਨ 'ਚ ਯੂਰਿਕ ਐਸਿਡ ਵੱਧ ਜਾਂਦਾ ਹੈ ਤਾਂ ਇਹ ਜੋੜਾਂ ਅਤੇ ਅੱਡੀਆਂ 'ਚ ਦਰਦ ਪੈਦਾ ਕਰਦਾ ਹੈ।
ਇਲਾਜ: ਜ਼ਿਆਦਾ ਪਾਣੀ ਪੀਓ, ਲਾਲ ਮਾਸ, ਦਾਲਾਂ ਤੇ ਸ਼ਰਾਬ ਤੋਂ ਪਰਹੇਜ਼ ਕਰੋ ਅਤੇ ਯੂਰਿਕ ਐਸਿਡ ਟੈਸਟ ਕਰਵਾਓ।
5- ਨਸ ਦਬਣਾ ਜਾਂ ਸਰਵਾਈਕਲ ਸਮੱਸਿਆ
ਕਈ ਵਾਰ ਰੀੜ੍ਹ ਦੀ ਹੱਡੀ ਜਾਂ ਪੈਰ ਦੀ ਨਸ ਦਬਣ ਕਾਰਨ ਵੀ ਦਰਦ ਅੱਡੀ ਤੱਕ ਪਹੁੰਚ ਸਕਦਾ ਹੈ।
ਇਲਾਜ: ਫਿਜ਼ਿਓਥੈਰੇਪੀ, ਸਟ੍ਰੈਚਿੰਗ ਅਤੇ ਯੋਗ ਕਰੋ ਅਤੇ ਲੰਬੇ ਸਮੇਂ ਤੱਕ ਇਕੋ ਪੋਜ਼ੀਸ਼ਨ 'ਚ ਬੈਠਣ ਤੋਂ ਬਚੋ।
ਅੱਡੀ ਦਰਦ ਦੇ ਘਰੇਲੂ ਉਪਾਅ
- ਕੋਸਾ ਪਾਣੀ ਤੇ ਲੂਣ ਨਾਲ ਸੇਕ: ਦਰਦ ਅਤੇ ਸੋਜ ਘਟਾਉਣ 'ਚ ਮਦਦ ਕਰਦਾ ਹੈ।
- ਸਰ੍ਹੋਂ ਦਾ ਤੇਲ ਤੇ ਲਸਣ ਦੀ ਮਾਲਿਸ਼: ਖੂਨ ਦਾ ਸਰਕੂਲੇਸ਼ਨ ਵਧਾ ਕੇ ਦਰਦ ਘਟਾਉਂਦੀ ਹੈ।
- ਹਲਦੀ ਵਾਲਾ ਦੁੱਧ: ਸਰੀਰ ਦੀ ਸੋਜਨ ਘਟਾਉਣ 'ਚ ਲਾਭਦਾਇਕ।
- ਆਰਾਮਦਾਇਕ ਜੁੱਤੇ ਪਹਿਨੋ: ਸਖ਼ਤ ਸੌਲ ਜਾਂ ਉੱਚੀ ਹੀਲ ਤੋਂ ਬਚੋ।
- ਕਦੋਂ ਕਰੋ ਡਾਕਟਰ ਨਾਲ ਸੰਪਰਕ
- ਜੇ ਦਰਦ 7 ਤੋਂ 10 ਦਿਨ ਤੱਕ ਲਗਾਤਾਰ ਰਹੇ
- ਅੱਡੀ ‘ਚ ਸੋਜ ਜਾਂ ਲਾਲੀ ਦਿਖਾਈ ਦੇਵੇ
- ਤੁਰਨ 'ਚ ਦਿੱਕਤ ਜਾਂ ਤੇਜ਼ ਜਲਣ ਮਹਿਸੂਸ ਹੋਵੇ
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8