ਭਾਰਤ ਨੇ ਕਸ਼ਮੀਰ ਮੁੱਦਾ ਵਾਰ-ਵਾਰ ਚੁੱਕਣ ਲਈ ਪਾਕਿਸਤਾਨ ਦੀ ਕੀਤੀ ਨਿੰਦਾ

10/10/2017 12:25:39 PM

ਸੰਯੁਕਤ ਰਾਸ਼ਟਰ(ਭਾਸ਼ਾ)— ਭਾਰਤ ਨੇ ਕਸ਼ਮੀਰ ਮੁੱਦਾ ਵਾਰ-ਵਾਰ ਅਜਿਹੇ ਮੰਚਾਂ ਉੱਤੇ ਚੁੱਕਣ ਲਈ ਪਾਕਿਸਤਾਨ ਦੀ ਮੰਗਲਵਾਰ ਨੂੰ ਨਿੰਦਾ ਕੀਤੀ, ਜਿੱਥੇ ਉਹ ਕਦੇ ਏਜੰਡੇ ਦਾ ਹਿੱਸਾ ਨਹੀਂ ਰਿਹਾ, ਨਾਲ ਹੀ ਕਿਹਾ ਕਿ ਗੁਆਂਢੀ ਦੇਸ਼ ਇਤਹਾਸ ਦੇ ਉਸ ਮੋੜ ਤੋਂ ਅੱਗੇ ਵਧਣ ਦੀ ਬਜਾਏ ਪੁਰਾਣਾ ਰਾਗ ਅਲਾਪਦਾ ਰਹਿੰਦਾ ਹੈ। ਭਾਰਤ ਦੀ ਇਹ ਪ੍ਰਤੀਕਿਰਿਆ ਉਸ ਸਮੇਂ ਆਈ ਹੈ ਜਦੋਂ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਸਥਾਈ ਪ੍ਰਤੀਨਿੱਧੀ ਮਲੀਹਾ ਲੋਧੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦਾ ਵਿ-ਉਪਨਿਵੇਸ਼ੀਕਰਨ ਏਜੰਡਾ ਜੰਮੂ ਕਸ਼ਮੀਰ ਦੇ ''ਲੰਬੇ ਵਿਵਾਦ'' ਦੇ ਹੱਲ ਦੇ ਬਿਨਾਂ ''ਅਪੂਰਣ ਬਣਿਆ'' ਰਹੇਗਾ। ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਚੌਥੀ ਕਮੇਟੀ ਵਿਚ ਵਿ- ਉਪਨਿਵੇਸ਼ੀਕਰਨ ਉੱਤੇ ਚਰਚਾ ਦੌਰਾਨ ਇਹ ਮੁੱਦਾ ਚੁੱਕਿਆ।
ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਮੰਤਰੀ ਐਸ. ਸ਼੍ਰੀਨਿਵਾਸ ਪ੍ਰਸਾਦ ਨੇ ਕਿਹਾ ਭਾਰਤ ''ਪਾਕਿਸਤਾਨ ਦੇ ਵਫਦ ਦੇ ਉਨ੍ਹਾਂ ਮੁੱਦਿਆਂ ਨੂੰ ਲਿਆਏ ਜਾਣ ਦੀਆਂ ਕੋਸ਼ਿਸ਼ਾਂ ਨੂੰ ਰੱਦ ਕਰਦਾ ਹੈ ਜੋ ਕਮੇਟੀ ਦੇ ਇਤਿਹਾਸ ਵਿਚ ਕਦੇ ਇਸ ਦੇ ਏਜੰਡੇ ਵਿਚ ਵੀ ਨਹੀਂ ਰਹੇ।'' ਉਨ੍ਹਾਂ ਕਿਹਾ ਕਿ ਭਾਰਤ ਇਸ ਨੂੰ ਏਜੰਡੇ ਤੋਂ ਧਿਆਨ ਭਟਕਾਉਣ ਵਾਲਾ ਮੰਨਦਾ ਹੈ। ਭਾਰਤੀ ਡਿਪਲੋਮੈਟ ਨੇ ਕਿਹਾ,''ਇਸ ਰੰਗਮੰਚ ਦਾ ਇਸਤੇਮਾਲ ਜਿੱਥੇ ਸਾਰਿਆਂ ਨੇ ਗੈਰ ਸਵੈ-ਸਾਸ਼ਿਤ ਖੇਤਰਾਂ ਦੇ ਮੁੱਦਿਆਂ ਉੱਤੇ ਧਿਆਨ ਕੇਂਦਰਿਤ ਕਰਨ ਲਈ ਕੀਤਾ, ਉਥੇ ਹੀ ਇੱਕਮਾਤਰ ਦੇਸ਼, ਜੋ ਹਮੇਸ਼ਾ ਦੀ ਤਰ੍ਹਾਂ, ਅੱਗੇ ਵਧਣ ਦੀ ਬਜਾਏ ਪੁਰਾਣਾ ਰਾਗ ਅਲਾਪ ਰਿਹਾ ਹੈ।'' ਇਸ ਤੋਂ ਪਹਿਲਾਂ ਲੋਧੀ ਨੇ ਸੰਯੁਕਤ ਰਾਸ਼ਟਰ ਵਿਚ ਆਪਣੇ ਭਾਰਤ ਵਿਰੋਧੀ ਰਵੱਈਏ ਨੂੰ ਜਾਰੀ ਰੱਖਿਆ। ਉਨ੍ਹਾਂ ਕਿਹਾ,''ਭਾਰਤ ਦਾਅਵਿਆਂ ਦੇ ਉਲਟ ਜੰਮੂ ਕਸ਼ਮੀਰ ਭਾਰਤ ਦਾ ਨਾ ਕਦੇ ਅਨਿੱਖੜਵਾਂ ਅੰਗ ਸੀ ਅਤੇ ਨਾ ਕਦੇ ਹੋ ਸਕਦਾ ਹੈ। ਇਹ ਵਿਵਾਦਿਤ ਖੇਤਰ ਹੈ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਕਈ ਪ੍ਰਸਤਾਵਾਂ ਦੇ ਅਨੁਸਾਰ ਇਸ ਦੀ ਅੰਤਮ ਸਥਿਤੀ ਦਾ ਅਜੇ ਨਿਰਧਾਰਨ ਹੋਣਾ ਹੈ।''


Related News