ਫ਼ੌਜੀ ਨੇ ਆਪਣੇ ਹੀ ਸਾਥੀ ਫ਼ੌਜੀਆਂ ''ਤੇ ਚਲਾਈਆਂ ਗੋਲੀਆਂ
Wednesday, Jul 03, 2024 - 01:17 PM (IST)
ਲੁਗਾਂਸਕ (ਵਾਰਤਾ)- ਯੂਕ੍ਰੇਨ ਦੇ ਇਕ ਫ਼ੌਜੀ ਨੇ ਬੰਦੂਕ ਦੀ ਲੜਾਈ ਦੌਰਾਨ ਆਪਣੇ 2 ਸਾਥੀ ਫ਼ੌਜੀਆਂ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਅਪਰਾਧੀ ਫ਼ੌਜੀ ਓਲੈਕਸੀ ਡੇਵਿਡੇਨਕੋ ਨੂੰ ਕੀਵ ਖੇਤਰ 'ਚ ਫੜ ਲਿਆ ਗਿਆ। ਸਪੂਤਨਿਕ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਡੇਵਿਡੇਨਕੋ ਨੇ ਕਿਹਾ ਕਿ ਕੁਝ ਲੋਕ ਉਨ੍ਹਾਂ ਦੇ ਟਿਕਾਣੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਉਹ ਹਮਲੇ ਦਾ ਜਵਾਬ ਦੇਣ ਲਈ ਬਾਹਰ ਦੌੜੇ ਪਰ ਉਦੋਂ ਉਨ੍ਹਾਂ ਦੇ ਇਕ ਸਾਥੀ ਫ਼ੌਜੀ ਨੇ ਉਸ ਨੂੰ ਅਤੇ ਇਕ ਹੋਰ ਫ਼ੌਜੀ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ।
ਯੂਕ੍ਰੇਨੀ ਫ਼ੌਜੀ ਨੇ ਕਿਹਾ,''ਮੈਂ ਸਿਰਫ਼ ਪਿੱਛਿਓਂ ਇਕ ਬੰਦੂਕ ਫਟਣ ਦੀ ਆਵਾਜ਼ ਸੁਣੀ ਅਤੇ ਅਸੀਂ ਦੋਵੇਂ ਡਿੱਗ ਗਏ। ਜਿਸ ਨੇ ਗੋਲੀ ਚਲਾਈ, ਉਹ ਦੌੜ ਗਿਆ, ਉਹ ਸਾਡਾ ਹੀ ਇਕ ਸਾਥੀ ਫ਼ੌਜੀ ਸੀ। ਇਸ ਘਟਨਾ 'ਚ ਮੈਂ ਤਾਂ ਬਚ ਗਿਆ ਪਰ ਮੇਰਾ ਇਕ ਸਾਥੀ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਗੋਲੀ ਚਲਾਉਣ ਵਾਲੇ ਨੇ ਦੌੜਨ ਦੀ ਕੋਸ਼ਿਸ਼ ਕੀਤੀ।'' ਡੇਵਿਡੇਨਕੋ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਸ ਨੇ ਆਤਮਸਮਰਪਣ ਕਰ ਦਿੱਤਾ। ਬੰਦੂਕ ਦੀ ਗੋਲੀ ਨਾਲ ਜ਼ਖ਼ਮੀ ਹੋਣ ਤੋਂ ਬਾਅਦ ਉਸ ਦੇ ਪੈਰ ਨੂੰ ਠੀਕ ਕਰਨ ਲਈ ਉਸ ਦੀਆਂ 2 ਸਰਜਰੀਆਂ ਕੀਤੀਆਂ ਗਈਆਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e