ਪੰਜਾਬ ਦੇ ਕਾਰੋਬਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਇਸ ਸਕੀਮ ਤਹਿਤ Apply ਕਰਨ ਦਾ ਮਿਲਿਆ ਇਕ ਹੋਰ ਮੌਕਾ (ਵੀਡੀਓ)
Wednesday, Jul 03, 2024 - 01:55 PM (IST)
ਚੰਡੀਗੜ੍ਹ : ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਇੱਥੇ ਇਕ ਅਹਿਮ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਬਕਾਇਆ ਵਸੂਲੀ ਲਈ ਲਈ ਪੰਜਾਬ ਯਕਮੁਸ਼ਤ ਨਿਪਟਾਰਾ (ਸੋਧ) ਯੋਜਨਾ ਤਹਿਤ ਅਰਜ਼ੀਆਂ ਦਾਖ਼ਲ ਕਰਨ ਦੀ ਆਖ਼ਰੀ ਤਾਰੀਖ 16 ਅਗਸਤ, 2024 ਤੱਕ ਵਧਾ ਦਿੱਤੀ ਹੈ। ਪਹਿਲਾਂ ਇਹ ਸਕੀਮ 30 ਜੂਨ, 2024 ਤੱਕ ਵੈਧ ਸੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਜੀ. ਐੱਸ. ਟੀ. ਆਉਣ ਤੋਂ ਪਹਿਲਾਂ ਜਿਹੜੇ ਟੈਕਸ ਲਾਏ ਜਾਂਦੇ ਸੀ, ਉਨ੍ਹਾਂ 'ਚ ਬਹੁਤ ਸਾਰੇ ਕੇਸ ਲੰਬੇ ਸਮੇਂ ਤੋਂ ਪੈਂਡਿੰਗ ਪਏ ਸੀ।
ਇਹ ਵੀ ਪੜ੍ਹੋ : ਮਾਨਸੂਨ ਸੀਜ਼ਨ ਦੌਰਾਨ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਇਸ ਤਾਰੀਖ਼ ਤੱਕ ਲਾਗੂ ਰਹਿਣਗੇ ਹੁਕਮ
ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਨ ਟਾਈਮ ਸੈਟਲਮੈਂਟ ਪਾਲਿਸੀ (ਓ. ਟੀ. ਐੱਸ.) ਲਾਂਚ ਕੀਤੀ ਕਿਉਂਕਿ ਸਾਡੀ ਸਰਕਾਰ ਤੋਂ ਪਹਿਲਾਂ 2 ਓ. ਟੀ. ਐੱਸ. ਸਕੀਮਾਂ ਪੰਜਾਬ 'ਚ ਚੱਲੀਆਂ। ਪਹਿਲੀ ਸਕੀਮ ਅੰਦਰ ਕਰੀਬ 8 ਕਰੋੜ, 21 ਲੱਖ ਰੁਪਿਆ ਵਿਭਾਗ ਨੂੰ ਮਿਲਿਆ ਅਤੇ ਦੂਜੀ ਸਕੀਮ ਤਹਿਤ 4.94 ਕਰੋੜ ਰੁਪਿਆ ਮਿਲਿਆ। ਇਹ ਦੋਵੇਂ ਸਕੀਮਾਂ ਕਿਤੇ ਨਾ ਕਿਤੇ ਬੁਰੀ ਤਰ੍ਹਾਂ ਫੇਲ੍ਹ ਹੋਈਆਂ। ਇਸ ਤੋਂ ਬਾਅਦ ਸਾਡੀ ਸਰਕਾਰ ਬਣਨ ਮਗਰੋਂ ਓ. ਟੀ. ਐੱਸ.-3 ਪੰਜਾਬ 'ਚ ਲਾਂਚ ਕੀਤੀ ਗਈ। ਇਸ 'ਚ ਕੁੱਲ 70 ਹਜ਼ਾਰ 313 ਲੋਕਾਂ 'ਚੋਂ ਹੁਣ ਤੱਕ 58,756 ਲੋਕਾਂ ਨੇ ਅਪਲਾਈ ਕੀਤਾ। ਇਸ ਸਕੀਮ 'ਚ 50774 ਉਹ ਡੀਲਰ ਹਨ, ਜਿਨ੍ਹਾਂ ਦਾ ਏਰੀਅਰ 1 ਲੱਖ ਰੁਪਏ ਤੱਕ ਬਣਦਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਸਕੂਲ ਪ੍ਰਿੰਸੀਪਲਾਂ ਨੂੰ ਜਾਰੀ ਹੋਏ ਨਵੇਂ Orders, ਪੜ੍ਹੋ ਕੀ ਹੈ ਪੂਰੀ ਖ਼ਬਰ
50774 ਡੀਲਰਾਂ, ਵਪਾਰੀ ਇਸ ਸਕੀਮ ਦਾ ਲਾਹਾ ਲੈ ਚੁੱਕੇ ਹਨ। ਅਜੇ 7,982 ਉਹ ਡੀਲਰ ਵਿਚਾਰ ਅਧੀਨ ਹਨ, ਜਿਨ੍ਹਾਂ ਦਾ ਕੇਸ ਇਕ ਕਰੋੜ ਰੁਪਏ ਤੱਕ ਬਣਦਾ ਹੈ ਅਤੇ ਜਿਹੜੇ ਬਾਕੀ ਬਚੇ ਹਨ, ਉਨ੍ਹਾਂ ਦਾ ਕੇਸ ਵੀ ਇਕ ਲੱਖ ਤੋਂ ਲੈ ਕੇ ਇਕ ਕਰੋੜ ਤੱਕ ਹੈ। ਇਹ ਪੂਰੇ ਦੇਸ਼ 'ਚੋਂ ਹੁਣ ਤੱਕ ਦੀ ਸਭ ਤੋਂ ਵਧੀਆ ਸਕੀਮ ਸਾਬਿਤ ਹੋਈ ਹੈ। ਇਸ ਸਕੀਮ ਨਾਲ ਪੰਜਾਬ ਦੇ ਵਪਾਰੀ ਵਰਗ ਨੂੰ ਵੱਡੇ ਪੱਧਰ 'ਤੇ ਫ਼ਾਇਦਾ ਹੋਇਆ ਹੈ ਅਤੇ ਵਿਭਾਗ ਦਾ ਕੰਮ ਵੀ ਸੌਖਾ ਹੋਇਆ ਹੈ। ਹੁਣ ਤੱਕ ਇਸ ਸਕੀਮ ਤਹਿਤ 215.92 ਕਰੋੜ ਰੁਪਏ ਦੀ ਮੁਆਫ਼ੀ ਹੋ ਚੁੱਕੀ ਹੈ। ਇਸ ਸਕੀਮ ਤਹਿਤ ਵਿਭਾਗ ਨੂੰ ਹੁਣ ਤੱਕ 137 ਕਰੋੜ, 66 ਲੱਖ ਰੁਪਏ ਪੰਜਾਬ ਦੇ ਖਜ਼ਾਨੇ 'ਚ ਜਮ੍ਹਾਂ ਹੋ ਚੁੱਕੇ ਹਨ। ਖਜ਼ਾਨਾ ਮੰਤਰੀ ਨੇ ਕਿਹਾ ਕਿ ਇਸ ਸਕੀਮ ਲਈ 30 ਜੂਨ ਆਖ਼ਰੀ ਦਿਨ ਸੀ। ਹੁਣ ਇਹ ਸਕੀਮ 16 ਅਗਸਤ, 2024 ਤੱਕ ਇਸੇ ਤਰ੍ਹਾਂ ਚੱਲਦੀ ਰਹੇਗੀ ਅਤੇ ਇਸ ਦਾ ਲਾਭ 11,557 ਯੋਗ ਡੀਲਰਾਂ ਨੂੰ ਮਿਲ ਸਕੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8