ਹੜ੍ਹਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੱਬਾ ਭਾਰ, ਖਿੱਚੀ ਇਹ ਤਿਆਰੀ

Wednesday, Jul 03, 2024 - 01:41 PM (IST)

ਹੜ੍ਹਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੱਬਾ ਭਾਰ, ਖਿੱਚੀ ਇਹ ਤਿਆਰੀ

ਨੂਰਪੁਰ ਬੇਦੀ  (ਕੁਲਦੀਪ)- ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾਂ-ਨਿਰਦੇਸ਼ਾਂ 'ਤੇ ਡਾ. ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਰੂਪਨਗਰ ਦੀ ਅਗਵਾਈ ਵਿੱਚ ਪ੍ਰਸਾਸ਼ਨ ਹੜ੍ਹ ਰੋਕੂ ਪ੍ਰਬੰਧਾਂ ਦੀਆਂ ਅਗਾਓ ਤਿਆਰੀਆਂ ਲਈ ਪੱਬਾ ਭਾਰ ਹੈ। ਦਰਿਆਵਾਂ, ਨਹਿਰਾਂ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਜਿਹੜੇ ਪਿੰਡ ਪਿਛਲੇ ਸਮੇ ਦੌਰਾਨ ਹੜ੍ਹ ਦੀ ਮਾਰ ਹੇਠ ਆਏ ਹਨ, ਉਨ੍ਹਾਂ ਨੂੰ ਸੁਰੱਖਿਅਤ ਕਰਨ ਲਈ ਵੱਖ-ਵੱਖ ਵਿਭਾਗ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਵਿਆਪਕ ਪ੍ਰਬੰਧ ਕਰ ਰਹੇ ਹਨ।

ਰਾਜਪਾਲ ਸਿੰਘ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਨੇ ਮਹਿੰਦਲੀ ਕਲਾਂ, ਬੁਰਜ਼, ਸ਼ਾਹਪੁਰ ਬੇਲਾ, ਰਾਏਪੁਰ, ਸੰਗਤਪੁਰ, ਝੱਜ, ਚੰਦਪੁਰ ਪਿੰਡਾਂ ਦਾ ਦੌਰਾ ਕੀਤਾ ਅਤੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਦੱਸਿਆ ਕਿ ਹੜ੍ਹ ਤੋਂ ਬਚਾਅ ਲਈ ਸੁਚਾਰੂ ਪ੍ਰਬੰਧ ਕਰ ਰਹੇ ਹਾਂ, ਡੰਗੇ ਲਗਾਏ ਜਾ ਰਹੇ ਹਨ, ਰਿਵਰਟਮੈਂਟ ਨਾਲ ਇਲਾਕੇ ਦੇ ਪਿੰਡਾ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਪ੍ਰਬੰਧ ਕੀਤੇ ਹਨ ਅਤੇ ਇਸ ਰਿਵਰਟਮੈਂਟ ਦੀ ਕੁੱਲ ਲੰਬਾਈ 1900 ਫੁੱਟ ਹੈ ਅਤੇ ਇਸ ਦੀਆਂ 3 ਲੇਅਰਾਂ (12,10,8 ਫੁੱਟ) ਦੀਆਂ ਲਗਾਈਆਂ ਗਈਆਂ ਹਨ ਅਤੇ ਉਚਾਈ ਬੇਸ ਤੋਂ 12 ਫੁੱਟ ਹੈ। ਇਸ ਰਿਵਰਟਮੈਂਟ ਨਾਲ ਲੱਗਦੇ ਪਿੰਡ ਹਰੀਵਾਲ, ਬੱਲੋਵਾਲ ਅਤੇ ਕੁਝ ਘਰ ਚੰਦਪੁਰ ਸ੍ਰੀ ਅਨੰਦਪੁਰ ਸਾਹਿਬ ਨੂੰ ਹੜ੍ਹਾਂ ਦੀ ਮਾਰ ਬਚਾ ਰਹੇ ਹਾਂ।

ਇਹ ਵੀ ਪੜ੍ਹੋ- ਦਸੂਹਾ ਵਿਖੇ ਸ਼ੱਕੀ ਹਾਲਾਤ 'ਚ ਬੰਦ ਕਮਰੇ 'ਚੋਂ ਖ਼ੂਨ ਨਾਲ ਲਥਪਥ ਮਿਲੀ ਨੌਜਵਾਨ ਦੀ ਲਾਸ਼, ਫ਼ੈਲੀ ਸਨਸਨੀ

ਉਨ੍ਹਾਂ ਨੇ ਦੱਸਿਆ ਕਿ ਪਿੰਡ ਬੁਰਜ ਵਿਖੇ ਰਿਵਰਟਮੈਂਟ ਦੇ ਕੰਮ 100 ਫ਼ੀਸਦੀ ਮੁਕੰਮਲ ਹੋ ਚੁੱਕਾ ਹੈ। ਦਰਿਆ ਸਤਲੁਜ ਦੇ ਨਾਲ ਲੱਗਦੇ ਇਸ ਪਿੰਡ ਲਈ 530 ਫੁੱਟ ਦੀ ਰਿਵਰਟਮੈਂਟ ਲਗਾਈ ਗਈ ਹੈ, ਕਿਉਂਕਿ ਪਿਛਲੇ ਸਾਲ ਪਾੜ ਪੈਣ ਕਾਰਣ ਇਹ ਪਿੰਡ ਹੜ੍ਹਾਂ ਦੀ ਮਾਰ ਨਾਲ ਪ੍ਰਭਾਵਿਤ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਰਿਵਰਟਮੈਂਟ ਦੀ ਕੁੱਲ ਲੰਬਾਈ 530 ਫੁੱਟ ਹੈ ਅਤੇ ਇਸ ਦੀਆਂ 3 ਲੇਅਰਾਂ (12,10,8 ਫੁੱਟ) ਦੀਆਂ ਲਗਾਈਆਂ ਗਈਆਂ ਹਨ ਅਤੇ ਉਚਾਈ ਬੇਸ ਤੋਂ 12 ਫੁੱਟ ਹੈ। ਇਸ ਰਿਵਰਟਮੈਂਟ ਨਾਲ ਲੱਗਦੇ ਪਿੰਡਾਂ ਗੋਬਿੰਦਪੁਰ ਬੇਲਾ, ਅਮਰਪੁਰ ਬੇਲਾ ਅਤੇ ਕੁੱਝ ਪਿੰਡ ਖੱਬੇ ਪਾਸੇ ਚੰਦਪੁਰ ਦੇ ਹਨ, ਜਿਨ੍ਹਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਦੇ ਪ੍ਰਬੰਧ ਕੀਤੇ ਹਨ।

ਐੱਸ. ਡੀ. ਐੱਮ. ਨੇ ਦੱਸਿਆ ਕਿ ਸ਼ਾਹਪੁਰ ਬੇਲਾ, ਨੂਰਪੁਰ ਬੇਦੀ-ਪਿੰਡ ਬੁਰਜ ਵਿਖੇ ਰਿਵਰਟਮੈਂਟ ਦੇ ਹੋਏ ਕੰਮ ਦਾ ਜਾਇਜਾ ਲੈਣ ਪਹੁੰਚੇ ਹਾਂ ਅਤੇ ਕੰਮ 90 ਫ਼ੀਸਦੀ ਮੁਕੰਮਲ ਹੋ ਚੁੱਕਾ ਹੈ। ਇਸ ਪਿੰਡ ਲਈ 400 ਫੁੱਟ ਦੀ ਰਿਵਰਟਮੈਂਟ ਲਗਾਈ ਗਈ ਹੈ, ਕਿਉਂਕਿ ਪਿਛਲੇ ਸਾਲ ਪਾੜ੍ਹ ਪੈਣ ਕਾਰਣ ਇਹ ਪਿੰਡ ਹੜ੍ਹਾਂ ਦੀ ਮਾਰ ਹੇਠ ਆਇਆ ਸੀ। ਇਸ ਰਿਵਰਟਮੈਂਟ ਦੀ ਕੁੱਲ੍ਹ ਲੰਬਾਈ 400 ਫੁੱਟ ਹੈ ਅਤੇ ਇਸ ਦੀਆਂ 2 ਲੇਅਰਾਂ (10-12) ਦੀਆਂ ਲਗਾਈਆਂ ਗਈਆਂ ਹਨ ਅਤੇ ਉੱਚਾਈ ਬੇਸ ਤੋਂ 7 ਫੁੱਟ ਹੈ ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਹਡ਼੍ਹਾਂ ਤੋ ਬਚਾਅ ਲਈ ਇਹ ਅਗਾਓ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ-ਜਲੰਧਰ ਜ਼ਿਮਨੀ ਚੋਣ ਦੇ ਪ੍ਰਚਾਰ 'ਚ ਡਟੇ ਰਾਜਾ ਵੜਿੰਗ, ਕਾਫਲਾ ਰੁਕਵਾ ਚੱਖਿਆ ਗੋਲ-ਗੱਪਿਆਂ ਦਾ ਸਵਾਦ

ਐਸ.ਡੀ.ਐਮ ਨੇ ਹੋਰ ਦੱਸਿਆ ਕਿ ਰਾਏਪੁਰ, ਸੰਗਤਪੁਰ, ਝੱਜ- ਪਿੰਡ ਰਾਏਪੁਰ-ਝੱਜ ਵਿਖੇ ਪਿਛਲੇ ਸਮੇ ਦੌਰਾਨ ਆਏ ਹਡ਼੍ਹ ਕਾਰਨ ਪਿੰਡ ਰਾਏਪੁਰ 2 ਥਾਵਾਂ ਦੇ ਨਾਲ ਲੱਗਦੀ ਉਸਾਰੀਆਂ ਨੂੰ ਖੋਰਾ ਪਾਇਆ ਗਿਆ ਹੈ, ਜਿਸ ਦਾ ਡਿੱਗਣ ਦਾ ਖ਼ਦਸ਼ਾ ਸੀ। ਜਿਸ ਨੂੰ ਨਜਿੱਠਣ ਲਈ 450 ਫੁੱਟ ਅਤੇ 250 ਫੁੱਟ ਰਿਵਰਟਮੈਂਟ ਦਾ 100 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਰਿਵਰਟਮੈਂਟ ਦੀਆਂ 2 ਲੇਅਰਾਂ ਬਣਾਈਆਂ ਗਈਆਂ ਹਨ, ਪਹਿਲੀ ਲੇਅਰ 15084 ਅਤੇ ਦੂਜੀ ਲੇਅਰ 15064 ਹੈ। ਇਸ ਤੋਂ ਇਲਾਵਾ ਬਰਸਾਤੀ ਪਾਣੀ ਦੇ ਵਹਾਅ ਨੂੰ ਰੋਕਣ ਲਈ ਮਗਨਰੇਗਾ ਅਧੀਨ ਡਰੇਨ ਦੀ ਸਫਾਈ ਦਾ ਕੰਮ ਕਰਵਾਇਆ ਜਾ ਰਿਹਾ ਹੈ ਜੋ ਕਿ ਬਰਸਾਤ ਸੁਰੂ ਹੋਣ ਤੋਂ ਪਹਿਲਾ-ਪਹਿਲਾ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਹੋਰ ਦੱਸਿਆ ਕਿ ਪਿੰਡ ਚੰਦਪੁਰ ਸ੍ਰੀ ਅਨੰਦਪੁਰ ਸਹਿਬ ਵਿਖੇ ਸਤਲੁਜ ਦਰਿਆ ਦੇ ਨਾਲ-ਨਾਲ ਰਿਵਰਟਮੈਂਟ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਸ ਰਿਵਰਟਮੈਂਟ ਦੀਆਂ ਕੁੱਲ 4 ਲੇਅਰਾ ਬਣਾਈਆਂ ਗਈਆਂ ਹਨ, ਜਿਨ੍ਹਾਂ ਦੀ ਕੁੱਲ ਲੰਬਾਈ, ਚੌੜਾਈ ਅਤੇ ਉੱਚਾਈ 644 ਦੀ ਹੈ। ਇਸ ਰਿਵਰਟਮੈਂਟ ਦੀ ਕੁੱਲ ਲੰਬਾਈ 1100 ਫੁੱਟ ਹੈ। ਉਨ੍ਹਾਂ ਦੱਸਿਆ ਕਿ ਅਗਾਓ ਪ੍ਰਬੰਧ ਕਰਕੇ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਲਈ ਢੁਕਵੇ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ-ਇਕ ਹਜ਼ਾਰ ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਲਈ ਖ਼ੁਸ਼ਖ਼ਬਰੀ, CM ਮਾਨ ਦੀ ਪਤਨੀ ਨੇ ਆਖੀ ਵੱਡੀ ਗੱਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News