ਗਾਇਕ ਕਰਨ ਔਜਲਾ ਨਾਲ ਕਰਨ ਜੌਹਰ ਤੇ ਵਿੱਕੀ ਕੌਸ਼ਲ ਨੇ ਕੀਤੀ ਪਾਰਟੀ, ਵੇਖੋ ਮੌਕੇ ਦੀ ਵੀਡੀਓ

07/03/2024 1:37:53 PM

ਜਲੰਧਰ (ਬਿਊਰੋ) : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਫ਼ਿਲਮ 'Bad News' ਦਾ ਗੀਤ 'ਤੌਬਾ ਤੌਬਾ' ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਗੀਤ ਦੀ ਰਿਲੀਜ਼ਿੰਗ ਮਗਰੋਂ ਕਰਨ ਜੌਹਰ, ਵਿੱਕੀ ਕੌਸ਼ਲ ਤੇ ਪੰਜਾਬੀ ਗਾਇਕ ਕਰਨ ਔਜਲਾ ਇੱਕਠੇ ਪਾਰਟੀ ਕਰਦੇ ਹੋਏ ਨਜ਼ਰ ਆਏ। 

ਦੱਸ ਦਈਏ  ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਕਰਨ ਔਜਲਾ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਏ ਹਨ। ਕਰਨ ਔਜਲਾ ਨੂੰ ਕਰਨ ਜੌਹਰ ਦੀ ਕੰਪਨੀ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ 'Bad News' 'ਚ ਗੀਤ ਗਾਉਣ ਦਾ ਮੌਕਾ ਮਿਲਿਆ। ਸੋਸ਼ਲ ਮੀਡੀਆ 'ਤੇ ਕਰਨ ਔਜਲਾ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਾਇਰਲ ਹੋ ਰਹੀਆਂ ਤਸਵੀਰਾਂ 'ਚ ਗਾਇਕ ਨਾਲ ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਮੇਕਰ ਕਰਨ ਜੌਹਰ ਤੇ ਐਕਟਰ ਵਿੱਕੀ ਕੌਸ਼ਲ ਵੀ ਨਜ਼ਰ ਆ ਰਹੇ ਹਨ। 

ਇਸ ਦੇ ਨਾਲ ਹੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਕੀ ਕੌਸ਼ਲ ਅਤੇ ਕਰਨ ਔਜਲਾ ਦੋਵੇਂ ਹੀ ਫ਼ਿਲਮ 'ਬੈਡ ਨਿਊਜ਼' ਦੇ ਨਵੇਂ ਰਿਲੀਜ਼ ਹੋਏ ਗੀਤ 'ਤੌਬਾ ਤੌਬਾ' 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਖ਼ੁਦ ਕਰਨ ਔਜਲਾ ਨੇ ਗਾਇਆ ਹੈ ਤੇ ਇਸ ਨੂੰ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ 'ਤੇ ਫਿਲਮਾਇਆ ਗਿਆ ਹੈ। ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। 

ਫ਼ਿਲਮ 'ਬੈਡ ਨਿਊਜ਼' 'ਚ ਐਮੀ ਵਿਰਕ ਤੇ ਮਸ਼ਹੂਰ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਦੇ ਨਾਲ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਨੂੰ ਵੇਖਣ ਲਈ ਫੈਨਜ਼ ਕਾਫੀ ਉਤਸ਼ਾਹਿਤ ਹਨ ਕਿਉਂਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਦੋ ਪੰਜਾਬੀ ਗੱਭਰੂ ਇੱਕਠੇ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ 19 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News