Son Of Sardaar 2: ਸੰਜੇ ਦੱਤ ਅਤੇ ਅਜੇ ਦੇਵਗਨ ਇੱਕ ਵਾਰ ਫਿਰ ਆਉਣਗੇ ਆਹਮੋ-ਸਾਹਮਣੇ

Wednesday, Jul 03, 2024 - 01:54 PM (IST)

Son Of Sardaar 2: ਸੰਜੇ ਦੱਤ ਅਤੇ ਅਜੇ ਦੇਵਗਨ ਇੱਕ ਵਾਰ ਫਿਰ ਆਉਣਗੇ ਆਹਮੋ-ਸਾਹਮਣੇ

ਮੁੰਬਈ- ਅਜੇ ਦੇਵਗਨ ਅਤੇ ਸੰਜੇ ਦੱਤ ਦੀ ਦਮਦਾਰ ਜੋੜੀ ਇੱਕ ਵਾਰ ਫਿਰ ਦਰਸ਼ਕਾਂ ਨੂੰ ਹਸਾਉਣ ਲਈ ਵੱਡੇ ਪਰਦੇ 'ਤੇ ਆ ਰਹੀ ਹੈ। 12 ਸਾਲ ਪਹਿਲਾਂ ਦੋਵੇਂ ਫ਼ਿਲਮ 'ਸਨ ਆਫ ਸਰਦਾਰ' 'ਚ ਇਕੱਠੇ ਨਜ਼ਰ ਆਏ ਸਨ। ਇਸ ਤੋਂ ਬਾਅਦ ਹੁਣ ਫ਼ਿਲਮ ਦੇ ਸੀਕੁਅਲ ਦੀ ਸਟਾਰ ਕਾਸਟ ਨੂੰ ਲੈ ਕੇ ਅਪਡੇਟ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ- ਕੀ ਪਿਤਾ ਬਣਨ ਬਣਨ ਵਾਲੇ ਹਨ ਅਰਬਾਜ਼ ਖਾਨ? ਅਦਾਕਾਰ ਅੱਧੀ ਰਾਤ ਨੂੰ ਨਵੀਂ ਪਤਨੀ ਨਾਲ ਕਲੀਨਿਕ ਦੇ ਬਾਹਰ ਸਪਾਟ ਹੋਏ ਅਦਾਕਾਰ

ਮੀਡੀਆ ਰਿਪੋਰਟਾਂ ਮੁਤਾਬਕ ਫ਼ਿਲਮ 'ਸਨ ਆਫ ਸਰਦਾਰ 2' ਦੀ ਸਟਾਰ ਕਾਸਟ 'ਚ ਬਦਲਾਅ ਕੀਤਾ ਗਿਆ ਹੈ, ਜਿਸ ਮੁਤਾਬਕ ਸੰਜੇ ਦੱਤ ਇਕ ਵਾਰ ਅਜੇ ਦੇਵਗਨ ਨਾਲ ਨਜ਼ਰ ਆਉਣਗੇ। ਇਸ ਦੇ ਨਾਲ ਹੀ ਸੋਨਾਕਸ਼ੀ ਸਿਨਹਾ ਦੀ ਜਗ੍ਹਾ ਹੁਣ ਮ੍ਰਿਣਾਲ ਠਾਕੁਰ ਫ਼ਿਲਮ 'ਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਵਿਜੇ ਕੁਮਾਰ ਅਰੋੜਾ ਇਸ ਫ਼ਿਲਮ ਦਾ ਨਿਰਦੇਸ਼ਨ ਕਰਨ ਜਾ ਰਹੇ ਹਨ, ਇਸ ਫ਼ਿਲਮ ਦੀ ਸ਼ੂਟਿੰਗ ਜੁਲਾਈ ਦੇ ਆਖਰੀ ਹਫਤੇ 'ਚ ਸਕਾਟਲੈਂਡ 'ਚ ਸ਼ੁਰੂ ਹੋਵੇਗੀ।

ਇਹ ਵੀ ਪੜ੍ਹੋ- ਸੋਨਾਕਸ਼ੀ ਸਿਨਹਾ ਦੇ ਵਿਆਹ ਤੋਂ ਬਾਅਦ ਸ਼ਤਰੂਘਨ ਸਿਨਹਾ ਨੇ ਸਾਂਝੀ ਕੀਤੀ ਇਹ ਪੋਸਟ

ਅਜੇ ਦੇਵਗਨ, ਸੰਜੇ ਦੱਤ ਅਤੇ ਮ੍ਰਿਣਾਲ ਠਾਕੁਰ ਸਕਾਟਲੈਂਡ 'ਚ 50 ਦਿਨਾਂ ਦਾ ਪ੍ਰੋਗਰਾਮ ਸ਼ੁਰੂ ਕਰਨਗੇ। ਇਹ ਸਿਤਾਰੇ ਗਲੇਨਕੋਏ ਅਤੇ ਗਲੇਨਫਿਨਨ ਦੇ ਖੂਬਸੂਰਤ ਕਸਬਿਆਂ ਦੇ ਨਾਲ-ਨਾਲ ਕੁਲੋਸ ਪੈਲੇਸ, ਡੌਨ ਕੈਸਲ, ਪ੍ਰੈਸਟਨ ਮਿਲ ਅਤੇ ਫਾਕਲੈਂਡ ਪੈਲੇਸ ਵਰਗੀਆਂ ਖੂਬਸੂਰਤ ਥਾਵਾਂ 'ਤੇ ਐਕਸ਼ਨ ਅਤੇ ਡਰਾਮੇ ਦੀ ਸ਼ੂਟਿੰਗ ਕਰਨਗੇ। ਅਜੇ ਅਤੇ ਮ੍ਰਿਣਾਲ ਦੇ ਰੋਮਾਂਟਿਕ ਟਰੈਕ ਵੀ ਇੱਥੇ ਸ਼ੂਟ ਕੀਤੇ ਜਾਣਗੇ।

ਇਹ ਵੀ ਪੜ੍ਹੋ- ਇਨ੍ਹਾਂ ਚੀਜਾਂ ਨਾਲ ਅੰਬਾਨੀ ਪਰਿਵਾਰ ਨੇ ਵਿਦਾ ਕੀਤੀਆਂ 50 ਬੇਟੀਆਂ, ਦੇਖੋ ਤਸਵੀਰਾਂ

ਸਾਲ 2012 'ਚ ਅਜੇ ਦੇਵਗਨ ਦੀ ਫ਼ਿਲਮ 'ਸਨ ਆਫ ਸਰਦਾਰ 2' ਰਿਲੀਜ਼ ਹੋਈ ਸੀ। ਇਹ ਫ਼ਿਲਮ ਅਜੇ ਦੇਵਗਨ ਦੇ ਫ਼ਿਲਮੀ ਕਰੀਅਰ ਦੀਆਂ ਹਿੱਟ ਫ਼ਿਲਮਾਂ ਵਿੱਚੋਂ ਇੱਕ ਹੈ। ਇਸ ਤੋਂ ਬਾਅਦ ਇਸ ਫ਼ਿਲਮ ਦਾ ਸੀਕਵਲ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ 'ਚ ਸੰਜੇ ਦੱਤ ਉਨ੍ਹਾਂ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।
 


author

Priyanka

Content Editor

Related News