ਘਰੋਂ ''ਗਾਇਬ'' ਹੋਈ ਕੁੜੀ ਦੇ ਫ਼ੋਨ ਨੇ ਪਰਿਵਾਰ ਦਾ ਕੱਢਿਆ ਤ੍ਰਾਹ! ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
Wednesday, Jul 03, 2024 - 01:29 PM (IST)
ਲੁਧਿਆਣਾ (ਅਨਿਲ)– ਥਾਣਾ ਮੇਹਰਬਾਨ ਦੇ ਅਧੀਨ ਆਉਂਦੀ ਪੁਲਸ ਚੌਕੀ ਮੱਤੇਵਾੜਾ ਦੇ ਪਿੰਡ ਰੋਡ ਦੀ ਰਹਿਣ ਵਾਲੀ 18 ਸਾਲਾ ਲੜਕੀ ਨੂੰ ਇਕ ਨੌਜਵਾਨ ਘਰੋਂ ਅਗਵਾ ਕਰ ਕੇ ਮਾਲੇਰਕੋਟਲਾ ’ਚ ਕਿਸੇ ਨੂੰ ਵੇਚਣ ਲਈ ਲੈ ਗਿਆ। ਦੋਸ਼ ਲਗਾਉਂਦੇ ਥਾਣਾ ਮੇਹਰਬਾਨ ਦੇ ਬਾਹਰ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਥਾਣਾ ਮੇਹਰਬਾਨ ਦੇ ਬਾਹਰ ਪੀੜਤ ਪਰਿਵਾਰ ਨੇ ਲੜਕੀ ਦੇ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸੇ ਪਿੰਡ ਦਾ ਇਕ ਨੌਜਵਾਨ ਉਕਤ ਲੜਕੀ ਨੂੰ ਕੁਝ ਦਿਨ ਪਹਿਲਾਂ ਚਾਕੂ ਦੀ ਨੋਕ ’ਤੇ ਅਗਵਾ ਕਰ ਕੇ ਮਾਲੇਰਕੋਟਲਾ ’ਚ ਲੈ ਗਿਆ ਸੀ, ਜਿੱਥੇ ਲੜਕੀ ਨੂੰ ਉਸ ਨੇ ਆਪਣੇ ਤਾਏ ਦੀ ਲੜਕੀ ਦੇ ਘਰ 5 ਦਿਨ ਤਕ ਨਸ਼ੀਲੀ ਦਵਾਈ ਪਿਲਾ ਕੇ ਰੱਖਿਆ।
ਇਹ ਖ਼ਬਰ ਵੀ ਪੜ੍ਹੋ - ਇਸ ਦਿਨ ਜੇਲ੍ਹ 'ਚੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ! ਸਾਹਮਣੇ ਆਈ ਵੱਡੀ ਅਪਡੇਟ (ਵੀਡੀਓ)
ਜਦ ਲੜਕੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਪੀੜਤ ਲੜਕੀ ਨੂੰ ਮਾਲੇਰਕੋਟਲਾ ਤੋਂ ਬਰਮਾਦ ਕੀਤਾ ਅਤੇ ਮੁਲਜ਼ਮ ਨੂੰ ਵੀ ਕਾਬੂ ਕੀਤਾ। ਪੀੜਤ ਪਰਿਵਾਰ ਨੇ ਦੱਸਿਆ ਕਿ ਉਕਤ ਨੌਜਵਾਨ ਉਸ ਨੂੰ ਕਿਸੇ ਦੇ ਨਾਲ ਵਿਆਹ ਕਰਨ ਲਈ ਵੇਚਣ ਦੀ ਤਿਆਰੀ ਕਰ ਰਿਹਾ ਸੀ, ਜਦ ਲੜਕੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਫੋਨ ਕਰ ਕੇ ਪਰਿਵਾਰ ਨੂੰ ਦੱਸਿਆ।
ਪੀੜਤ ਲੜਕੀ ਨੇ ਪੁਲਸ ’ਤੇ ਦੋਸ਼ ਲਾਉਂਦੇ ਦੱਸਿਆ ਕਿ ਜਦ ਪੁਲਸ ਮਾਲੇਰਕੋਟਲਾ ਤੋਂ ਲੁਧਿਆਣਾ ਲੈ ਕੇ ਆ ਰਹੀ ਸੀ ਤਾਂ ਰਸਤੇ ’ਚ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਪੀੜਤ ਪਰਿਵਾਰ ਨੇ ਦੋਸ਼ ਲਗਾਏ ਕਿ ਪੁਲਸ ਉਕਤ ਲੜਕੇ ਦੀ ਮਦਦ ਕਰ ਰਹੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਨੇ ਨੌਜਵਾਨ ਨੂੰ ਕੋਈ ਕਾਰਵਾਈ ਕੀਤੇ ਬਿਨਾਂ ਛੱਡ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਸੁੱਤੇ ਪਏ ਪਰਿਵਾਰ ਨਾਲ ਵਾਪਰ ਗਿਆ ਭਾਣਾ! ਮਾਸੂਮ ਬੱਚੀ ਦੀ ਹੋਈ ਮੌਤ, ਛੋਟੀ ਭੈਣ ਤੇ ਮਾਂ ਦੀ ਵੀ ਹਾਲਤ ਗੰਭੀਰ
ਕੀ ਕਹਿੰਦੇ ਹਨ ਥਾਣਾ ਇੰਚਾਰਜ
ਜਦ ਇਸ ਮਾਮਲੇ ’ਚ ਥਾਣਾ ਮੇਹਰਬਾਨ ਦੇ ਇੰਚਾਰਜ ਹਰਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਲੜਕੀ 18 ਸਾਲ ਦੀ ਹੈ, ਜੋ ਕੁਝ ਦਿਨ ਪਹਿਲਾਂ ਪਰਿਵਾਰ ਨੂੰ ਦੁੱਧ ’ਚ ਕੋਈ ਨਸ਼ੀਲੀ ਦਵਾਈ ਪਾ ਕੇ ਬੇਹੋਸ਼ ਕਰ ਕੇ ਘਰੋਂ ਭੱਜ ਗਈ ਸੀ। ਇਸ ਦੇ ਬਾਰੇ ਪੁਲਸ ਨੇ ਜਾਂਚ ਕੀਤੀ ਤਾਂ ਪੁਲਸ ਨੇ ਲੜਕੀ ਨੂੰ ਮਾਲੇਰਕੋਟਲਾ ਤੋਂ ਬਰਾਮਦ ਕਰ ਕੇ ਲੁਧਿਆਣਾ ਲਿਆਂਦਾ। ਜਿਥੇ ਲੜਕੀ ਨੇ ਕੋਰਟ ’ਚ ਬਿਆਨ ਦਰਜ ਕਰਵਾਏ ਅਤੇ ਬਾਅਦ ਲੜਕੀ ਨੂੰ ਨਾਰੀ ਨਿਕੇਤਨ ਵਿਚ ਭੇਜ ਦਿੱਤਾ ਗਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਜੋ ਦੋਸ਼ ਲਗਾਏ ਹਨ, ਉਹ ਝੂਠੇ ਅਤੇ ਬੇਬੁਨਿਆਦ ਹਨ। ਪਿੰਡ ਦੇ ਕੁਝ ਲੋਕ ਉਸ ਤੋਂ ਗਲਤ ਤਰੀਕੇ ਨਾਲ ਬਿਆਨ ਕਰਵਾ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8