ਜੈਸ਼ੰਕਰ ਨੇ ਰੂਸੀ ਵਿਦੇਸ਼ ਮੰਤਰੀ ਦੇ ਸਾਹਮਣੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦਾ ਚੁੱਕਿਆ ਮੁੱਦਾ
Wednesday, Jul 03, 2024 - 01:58 PM (IST)
ਅਸਤਾਨਾ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੁੱਧਵਾਰ ਨੂੰ ਇੱਥੇ ਰੂਸ ਦੇ ਆਪਣੇ ਹਮਰੁਤਾਬ ਸਗੇਈ ਲਾਵਰੋਵ ਦੇ ਸਾਹਮਣੇ ਯੁੱਧ ਖੇਤਰ 'ਚ ਭਾਰਤੀ ਨਾਗਰਿਕਾਂ ਦਾ ਮੁੱਦਾ ਚੁੱਕਿਆ ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਕਰਨ ਦੀ ਅਪੀਲ ਕੀਤੀ। ਜੈਸ਼ੰਕਰ ਸੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਸਾਲਾਨਾ ਸਿਖਰ ਸੰਮੇਲਨ 'ਚ ਭਾਰਤ ਦਾ ਪ੍ਰਤੀਨਿਧੀਤੱਵ ਕਰਨ ਮੰਗਲਵਾਰ ਨੂੰ ਇੱਥੇ ਪਹੁੰਚੇ। ਜੈਸ਼ੰਕਰ ਨੇ 'ਐਕਸ 'ਤੇ ਇਕ ਪੋਸਟ 'ਚ ਕਿਹਾ,''ਰੂਸ ਦੇ ਵਿਦੇਸ਼ ਮੰਤਰੀ ਸਗੇਈ ਲਾਵਰੋਵ ਨਾਲ ਮੁਲਾਕਾਤ ਕਰ ਕੇ ਅੱਜ ਖ਼ੁਸ਼ੀ ਹੋਈ। ਸਾਡੀ ਦੋ-ਪੱਖੀ ਸਾਂਝੇਦਾਰੀ ਅਤੇ ਸਮਕਾਲੀਨ ਮੁੱਦਿਆਂ 'ਤੇ ਵਿਆਪਕ ਗੱਲਬਾਤ ਹੋਈ। ਦਸੰਬਰ 2023 'ਚ ਸਾਡੀ ਆਖ਼ਰੀ ਮੁਲਾਕਾਤ ਦੇ ਬਾਅਦ ਤੋਂ ਕਈ ਖੇਤਰਾਂ 'ਚ ਤਰੱਕੀ 'ਤੇ ਚਰਚਾ ਕੀਤੀ।''
ਦੋਵੇਂ ਵਿਦੇਸ਼ ਮੰਤਰੀਆਂ ਦਰਮਿਆਨ ਇਹ ਮੁਲਾਕਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਮੁਲਾਕਾਤ ਕਰਨ ਲਈ ਮਾਸਕੋ ਦੀ ਪ੍ਰਸਤਾਵਿਤ ਯਾਤਰਾ ਤੋਂ ਪਹਿਲਾਂ ਹੋਈ ਹੈ। ਜੈਸ਼ੰਕਰ ਨੇ ਪੋਸਟ 'ਚ ਕਿਹਾ,''ਭਾਰਤੀ ਨਾਗਰਿਕਾਂ ਨੂੰ ਲੈ ਕੇ ਆਪਣੀ ਗੰਭੀਰ ਚਿੰਤਾ ਜਤਾਈ, ਜੋ ਅਜੇ ਯੁੱਧ ਖੇਤਰ 'ਚ ਹੈ। ਉਨ੍ਹਾਂ ਦੀ ਸੁਰੱਖਿਅਤ ਅਤੇ ਜਲਦ ਵਾਪਸੀ 'ਤੇ ਜ਼ੋਰ ਦਿੱਤਾ।'' ਉਨ੍ਹਾਂ ਨੇ ਬੈਠਕ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਉਨ੍ਹਾਂ ਨੇ ਲਾਵਰੋਵ ਨਾਲ ਗਲੋਬਲ ਸਾਮਰਿਕ ਦ੍ਰਿਸ਼ 'ਤੇ ਵੀ ਚਰਚਾ ਕੀਤੀ। ਇਸ ਤੋਂ ਪਹਿਲੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਮੰਗਲਵਾਰ ਨੂੰ ਇੱਥੇ ਕਜ਼ਾਖਤਸਾਨ ਦੇ ਉੱਪ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਰਣਤੀਕ ਸਾਂਝੇਦਾਰੀ ਦੇ ਵਿਸਥਾਰ ਅਤੇ ਵੱਖ-ਵੱਖ ਫਾਰਮੈਟਾਂ 'ਤੇ ਮੱਧ ਏਸ਼ੀਆ ਨਾਲ ਭਾਰਤ ਦੀ ਵੱਧਦੀ ਹਿੱਸੇਦਾਰੀ 'ਤੇ ਚਰਚਾ ਕੀਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e