ਨਾਜਾਇਜ਼ ਤੌਰ ''ਤੇ ਬਣ ਰਿਹਾ ਸ਼ਰਾਬ ਦਾ ਠੇਕਾ ਨਗਰ ਨਿਗਮ ਨੇ ਤੋੜਿਆ

Wednesday, Jul 03, 2024 - 01:54 PM (IST)

ਨਾਜਾਇਜ਼ ਤੌਰ ''ਤੇ ਬਣ ਰਿਹਾ ਸ਼ਰਾਬ ਦਾ ਠੇਕਾ ਨਗਰ ਨਿਗਮ ਨੇ ਤੋੜਿਆ

ਲੁਧਿਆਣਾ (ਹਿਤੇਸ਼)– ਛਾਉਣੀ ਮੁਹੱਲਾ ਦੇ ਨੇੜੇ ਹੋ ਰਿਹਾ ਸ਼ਰਾਬ ਦੇ ਠੇਕੇ ਦਾ ਨਿਰਮਾਣ ਨਗਰ ਨਿਗਮ ਵੱਲੋਂ ਤੋੜ ਦਿੱਤਾ ਗਿਆ। ਇਹ ਕਾਰਵਾਈ ਜ਼ੋਨ ਏ ਦੀ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਜਿਨ੍ਹਾਂ ਵੱਲੋਂ ਸ਼ਰਾਬ ਦੇ ਠੇਕੇ ਦਾ ਨਾਜਾਇਜ਼ ਨਿਰਮਾਣ ਕੀਤਾ ਜਾ ਰਿਹਾ ਸੀ ਅਤੇ ਨਗਰ ਨਿਗਮ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ। ਇਸ ਤੋਂ ਇਲਾਵਾ ਸ਼ਰਾਬ ਦੇ ਠੇਕੇ ਦੇ ਨਿਰਮਾਣ ਦੀ ਆੜ ਵਿਚ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਸ਼ਿਕਾਇਤ ਵੀ ਮਿਲ ਹੈ। ਜਿਸ ਦੇ ਮੱਦੇਨਜ਼ਰ ਉਥੇ ਬਣਾਏ ਜਾ ਰਹੇ ਸਟੱਕਚਰ ਨੂੰ ਤੋੜ ਦਿੱਤਾ ਗਿਆ ਹੈ।

ਸ਼ਰਾਬ ਦੇ ਠੇਕੇ ਤੋਂ ਵੀ ਹੋਵੇਗੀ ਫੀਸ ਦੀ ਵਸੂਲੀ

ਨਗਰ ਨਿਗਮ ਵੱਲੋਂ ਬਸਤੀ ਜੋਧੇਵਾਲ ਅਤੇ ਜਲੰਧਰ ਬਾਈਪਾਸ ਚੌਕ ਦੇ ਨੇੜੇ ਸਥਿਤ ਸ਼ਰਾਬ ਦੇ ਠੇਕੇ ਤੋਂ ਫੀਸ ਦੀ ਵਸੂਲੀ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਹਲਚਲ ਕਮਿਸ਼ਨਰ ਸੰਦੀਪ ਰਿਸੀ ਦੇ ਛੁੱਟੀ ’ਤੇ ਜਾਣ ਦੇ ਦੌਰਾਨ ਨਗਰ ਨਿਗਮ ਦਾ ਚਾਰਜ ਦੇਖ ਰਹੀ ਡੀ.ਸੀ ਸਾਕਸ਼ੀ ਸਾਹਨੀ ਦੇ ਕੋਲ ਸ਼ਿਕਾਇਤ ਪੁੱਜਣ ਦੇ ਬਾਅਦ ਦੇਖਣ ਨੂੰ ਮਿਲ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਇਸ ਦਿਨ ਜੇਲ੍ਹ 'ਚੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ! ਸਾਹਮਣੇ ਆਈ ਵੱਡੀ ਅਪਡੇਟ (ਵੀਡੀਓ)

ਇਨ੍ਹਾਂ ਵਿਚੋਂ ਜਲੰਧਰ ਬਾਈਪਾਸ ਚੌਕ ਦੇ ਨੇੜੇ ਰਿਹਾਇਸ਼ੀ ਇਲਾਕੇ ਵਿਚ ਸਥਿਤ ਸ਼ਰਾਬ ਦੇ ਠੇਕੇ ਨੂੰ ਸੀਲ ਕਰਨ ਦੇ ਕੁਝ ਦੇਰ ਬਾਅਦ ਇਹ ਕਹਿ ਕੇ ਖੋਲ ਦਿੱਤਾ ਗਿਆ ਸੀ ਕਿ ਇਸ ਤੋਂ ਫੀਸ ਦੀ ਵਸੂਲੀ ਕੀਤੀ ਜਾਵੇਗੀ ਪਰ ਹੁਣ ਡੀ.ਸੀ ਵੱਲੋਂ ਰਿਪੋਰਟ ਮੰਗਣ ‘ਤੇ ਖ਼ੁਲਾਸਾ ਹੋਇਆ ਹੈ ਕਿ ਹੁਣ ਕੋਈ ਫੀਸ ਜਮ੍ਹਾ ਨਹੀਂ ਕੀਤੀ ਗਈ ਇਸੇ ਤਰ੍ਹਾਂ ਬਸਤੀ ਜੋਧੇਵਾਲ ਚੌਕ ਦੇ ਨੇੜੇ ਕੈਲਾਸ਼ ਨਗਰ ਦੇ ਬਾਹਰ ਮੇਨ ਰੋਡ ’ਤ ਸਥਿਤ ਸ਼ਰਾਬ ਦੇ ਠੇਕੇ ਦਾ ਨਿਰਮਾਣ ਕੀਤਾ ਗਿਆ ਹੈ। ਜਿਸ ’ ਤੇ ਕਾਰਵਾਈ ਕਰਨ ਦੇਲਈ ਉਪਰ ਤੋਂ ਸਿਫਾਰਿਸ਼ ਆਉਣ ਦੀ ਗੱਲ ਕਹੀ ਜਾ ਰਹੀ ਸੀ ਪਰ ਡੀ.ਸੀ ਵੱਲੋਂ ਜਵਾਬਤਲਬੀ ਕਰਨ ਦੇ ਬਾਅਦ ਹੁਣ ਜ਼ੋਨ ਏ ਦੀ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਦੇ ਤੇਵਰ ਬਦਲੇ ਹੋਏ ਨਜ਼ਰ ਆ ਰਹੇ ਹਨ। ਜਿਨ੍ਹਾਂ ਵੱਲੋਂ ਡੀ.ਸੀ ਨੂੰ ਭੇਜੀ ਗਈ ਰਿਪੋਰਟ ਵਿਚ ਬਸਤੀ ਜੋਧੇਵਾਲ ਅਤੇ ਜਲੰਧਰ ਬਾਈਪਾਸ ਚੌਕ ਦੇ ਨੇੜੇ ਸਥਿਤ ਸ਼ਰਾਬ ਦੇ ਠੇਕੇ ਤੋਂ ਫੀਸ ਦੀ ਵਸੂਲੀ ਕਰਨ ਦੇ ਚੈਕ ਲੈਣ ਦਾ ਦਾਅਵਾ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News