30 ਸਾਲ ਵੱਡੇ ਗੁਰੂ ਨਾਲ ਸਰੋਜ ਖ਼ਾਨ ਦਾ ਵਿਆਹ ਕਰਾਉਣਾ ਤੇ 8 ਮਹੀਨੇ ਦੀ ਧੀ ਨੂੰ ਦਫਨਾ ਕੇ ਕੰਮ ''ਤੇ ਪਹੁੰਚਣਾ, ਪੜ੍ਹੋ ਕਿੱਸੇ

Wednesday, Jul 03, 2024 - 01:31 PM (IST)

30 ਸਾਲ ਵੱਡੇ ਗੁਰੂ ਨਾਲ ਸਰੋਜ ਖ਼ਾਨ ਦਾ ਵਿਆਹ ਕਰਾਉਣਾ ਤੇ 8 ਮਹੀਨੇ ਦੀ ਧੀ ਨੂੰ ਦਫਨਾ ਕੇ ਕੰਮ ''ਤੇ ਪਹੁੰਚਣਾ, ਪੜ੍ਹੋ ਕਿੱਸੇ

ਮੁੰਬਈ- ਫ਼ਿਲਮ ਇੰਡਸਟਰੀ ਦੀ ਇੱਕ ਮਹਾਨ ਕੋਰੀਓਗ੍ਰਾਫਰ ਦੀ ਅੱਜ ਚੌਥੀ ਬਰਸੀ ਹੈ। ਉਨ੍ਹਾਂ ਨੇ ਮਸ਼ਹੂਰ ਅਦਾਕਾਰਾਂ ਨੂੰ ਆਪਣੀਆਂ ਧੁਨਾਂ 'ਤੇ ਨੱਚਣ ਲਈ ਮਜ਼ਬੂਰ ਕੀਤਾ ਹੈ। ਕਰਿਸ਼ਮਾ ਕਪੂਰ ਤੋਂ ਲੈ ਕੇ ਮਾਧੁਰੀ ਦੀਕਸ਼ਿਤ ਤੱਕ ਹਰ ਕੋਈ ਉਸ ਦੀ ਸੁਣਦਾ ਸੀ। ਉਨ੍ਹਾਂ ਦੇ ਦਿਹਾਂਤ 'ਤੇ ਪੂਰੇ ਬਾਲੀਵੁੱਡ 'ਚ ਸੋਗ ਦੀ ਲਹਿਰ ਦੌੜ ਗਈ। ਅਸੀਂ ਗੱਲ ਕਰ ਰਹੇ ਹਾਂ ਕੋਰੀਓਗ੍ਰਾਫਰ ਸਰੋਜ ਖ਼ਾਨ ਦੀ। ਬਚਪਨ ਨੇ ਉਸ ਦੀ ਜ਼ਿੰਦਗੀ ਵਿਚ ਕਦੇ ਦਸਤਕ ਨਹੀਂ ਦਿੱਤੀ। ਛੋਟੀ ਉਮਰ 'ਚ ਹੀ ਵਿਆਹ ਹੋ ਗਿਆ। ਉਸ ਨੇ ਮੁਸਲਿਮ ਧਰਮ ਅਪਣਾ ਕੇ ਵਿਆਹ ਕਰਵਾ ਲਿਆ। ਸਰੋਜ ਖ਼ਾਨ ਦੀ ਜ਼ਿੰਦਗੀ ਫ਼ਿਲਮੀ ਕਹਾਣੀ ਵਰਗੀ ਹੈ। 

ਇਹ ਵੀ ਪੜ੍ਹੋ- ਕੀ ਪਿਤਾ ਬਣਨ ਬਣਨ ਵਾਲੇ ਹਨ ਅਰਬਾਜ਼ ਖਾਨ? ਅਦਾਕਾਰ ਅੱਧੀ ਰਾਤ ਨੂੰ ਨਵੀਂ ਪਤਨੀ ਨਾਲ ਕਲੀਨਿਕ ਦੇ ਬਾਹਰ ਸਪਾਟ ਹੋਏ ਅਦਾਕਾਰ

ਸਰੋਜ ਖ਼ਾਨ ਨੇ ਅੱਜ ਦੇ ਦਿਨ 3 ਜੁਲਾਈ 2020 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਉਨ੍ਹਾਂ ਦਾ ਜਾਣਾ ਬਾਲੀਵੁੱਡ ਲਈ ਇੱਕ ਵੱਡਾ ਸਦਮਾ ਸੀ। ਕੋਰੀਓਗ੍ਰਾਫਰ ਦਾ ਬਚਪਨ ਹਮੇਸ਼ਾ ਹੀ ਮੁਸ਼ਕਿਲਾਂ ਭਰਿਆ ਰਿਹਾ। 13 ਸਾਲ ਦੀ ਉਮਰ  'ਚ ਉਨ੍ਹਾਂ ਦਾ ਵਿਆਹ ਹੋ ਗਿਆ। ਉਨ੍ਹਾਂ ਨੂੰ ਆਪਣੇ ਗੁਰੂ ਨਾਲ ਪਿਆਰ ਹੋ ਗਿਆ ਸੀ ਜੋ ਉਸ ਤੋਂ 30 ਸਾਲ ਵੱਡੇ ਸਨ। ਸਰੋਜ ਖਾਨ ਨੇ ਆਪਣੇ ਕਰੀਅਰ 'ਚ ਲਗਭਗ 350 ਫਿਲਮਾਂ ਲਈ ਤਿੰਨ ਹਜ਼ਾਰ ਤੋਂ ਵੱਧ ਗੀਤਾਂ ਦੀ ਕੋਰੀਓਗ੍ਰਾਫੀ ਕੀਤੀ ਸੀ। ਕੋਰੀਓਗ੍ਰਾਫੀ ਦੀ ਦੁਨੀਆ 'ਚ ਸਰੋਜ ਖ਼ਾਨ ਨੂੰ ਹਰ ਕੋਈ 'ਮਾਸਟਰ ਜੀ' ਕਹਿ ਕੇ ਬੁਲਾਉਂਦੇ ਸਨ।

ਇਹ ਵੀ ਪੜ੍ਹੋ- ਸੋਨਾਕਸ਼ੀ ਸਿਨਹਾ ਦੇ ਵਿਆਹ ਤੋਂ ਬਾਅਦ ਸ਼ਤਰੂਘਨ ਸਿਨਹਾ ਨੇ ਸਾਂਝੀ ਕੀਤੀ ਇਹ ਪੋਸਟ

ਸਰੋਜ ਖ਼ਾਨ ਨੇ ਆਪਣੇ ਕੰਮ ਨੂੰ ਇੰਨਾ ਮਹੱਤਵ ਦਿੱਤਾ ਕਿ ਜਦੋਂ ਉਨ੍ਹਾਂ ਦੀ ਧੀ 8 ਮਹੀਨਿਆਂ ਦੀ ਸੀ ਤਾਂ ਉਸ ਦੀ ਮੌਤ ਹੋ ਗਈ, ਉਨ੍ਹਾਂ ਨੇ ਉਸ ਨੂੰ ਦਫ਼ਨਾ ਦਿੱਤਾ ਅਤੇ ਉਸੇ ਸ਼ਾਮ ਨੂੰ ਉਨ੍ਹਾਂ ਨੇ 'ਹਰੇ ਰਾਮਾ ਹਰੇ ਦੇ ਗੀਤ ਦਮ ਮਾਰੋ ਦਮ' ਦੀ ਸ਼ੂਟਿੰਗ ਲਈ ਪਹੁੰਚਣਾ ਸੀ।
 


author

Priyanka

Content Editor

Related News