ਨੌਜਵਾਨ ਦੀ ਛਾਤੀ ਅਤੇ ਗਰਦਨ ''ਚ ਗੋਲੀਆਂ ਮਾਰ ਕੇ ਕਤਲ, ਸੜਕ ਕਿਨਾਰੇ ਸੁੱਟੀ ਲਾਸ਼

Thursday, Jan 04, 2024 - 04:53 PM (IST)

ਨੌਜਵਾਨ ਦੀ ਛਾਤੀ ਅਤੇ ਗਰਦਨ ''ਚ ਗੋਲੀਆਂ ਮਾਰ ਕੇ ਕਤਲ,  ਸੜਕ ਕਿਨਾਰੇ ਸੁੱਟੀ ਲਾਸ਼

ਮਥੁਰਾ- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ 'ਚ ਵੀਰਵਾਰ ਸਵੇਰੇ ਪੁਲਸ ਨੂੰ ਆਗਰਾ-ਦਿੱਲੀ ਨੈਸ਼ਨਲ ਹਾਈਵੇਅ ਕੰਢੇ ਇਕ ਨੌਜਵਾਨ ਦੀ ਲਾਸ਼ ਮਿਲੀ, ਜਿਸ ਦੀ ਛਾਤੀ ਅਤੇ ਗਰਦਨ 'ਤੇ ਗੋਲੀਆਂ ਦੇ ਨਿਸ਼ਾਨ ਸਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਸ਼ਨਾਖਤ ਕਰਨ ਅਤੇ ਕਾਤਲਾਂ ਬਾਰੇ ਸੁਰਾਗ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਓਧਰ ਪੁਲਸ ਸੁਪਰਡੈਂਟ (ਸਿਟੀ) ਅਰਵਿੰਦ ਕੁਮਾਰ ਨੇ ਦੱਸਿਆ ਕਿ ਇਕ ਅਣਪਛਾਤੇ ਵਿਅਕਤੀ ਨੇ ਨੌਜਵਾਨ ਦੀ ਲਾਸ਼ ਫਰਾਹ ਥਾਣਾ ਖੇਤਰ ਦੇ ਕੁਰਕੰਡਾ ਪਿੰਡ ਨੇੜੇ ਹਾਈਵੇਅ 'ਤੇ ਸੁੱਟ ਦਿੱਤੀ ਸੀ। ਮ੍ਰਿਤਕ ਦੇ ਸਰੀਰ 'ਤੇ ਦੋ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਵਿਸਥਾਰਪੂਰਵਕ ਜਾਣਕਾਰੀ ਮਿਲੇਗੀ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਮੁਤਾਬਕ ਕਿਸੇ ਨੇ ਵੀ ਵਿਅਕਤੀ ਨੂੰ ਲਾਸ਼ ਸੜਕ ਕਿਨਾਰੇ ਸੁੱਟਦਿਆਂ ਨਹੀਂ ਦੇਖਿਆ। ਮ੍ਰਿਤਕ ਦੀ ਪਛਾਣ ਵੀ ਨਹੀਂ ਹੋ ਸਕੀ ਹੈ।


author

Tanu

Content Editor

Related News