75 ਦਿਨਾਂ ’ਚ 75 ਦੇਸ਼ਾਂ ਦੇ 25 ਕਰੋੜ ਲੋਕ ਆਣਗੇ, ₹2500 ਕਰੋੜ ਖਰਚ ਹੋਣਗੇ

Sunday, Aug 18, 2024 - 11:51 AM (IST)

75 ਦਿਨਾਂ ’ਚ 75 ਦੇਸ਼ਾਂ ਦੇ 25 ਕਰੋੜ ਲੋਕ ਆਣਗੇ, ₹2500 ਕਰੋੜ ਖਰਚ ਹੋਣਗੇ

ਲਖਨਊ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਗੰਗਾ-ਯਮੁਨਾ-ਸਰਸਵਤੀ ਦੇ ਸੰਗਮ 'ਤੇ 13 ਜਨਵਰੀ 2025 ਨੂੰ ਸ਼ੁਰੂ ਹੋਣ ਵਾਲੇ ਮਹਾਕੁੰਭ ’ਚ 5 ਮਹੀਨੇ ਬਾਕੀ ਹਨ। ਯੂਨੇਸਕੋ ਨੇ ਕੁੰਭ ਮੇਲੇ ਨੂੰ 'ਮਨਵਤਾ ਦੀ ਅਮੂਤ ਸਾਂਸਕ੍ਰਿਤਕ ਵਿਰਾਸਤ' ਐਲਾਨ ਕੀਤਾ ਹੈ। ਇਸ ਵਾਰ ਦੁਨੀਆ ਭਰ ਦੇ ਭਗਤਾਂ ਦੇ ਆਉਣ ਦੀ ਸੰਭਾਵਨਾ ਹੈ।ਅੰਦਾਜ਼ਾ ਹੈ ਕਿ 75 ਦਿਨ ਚਲਣ ਵਾਲੇ ਮਹਾਕੁੰਭ ’ਚ 75 ਦੇਸ਼ਾਂ ਦੇ 25 ਕਰੋੜ ਤੋਂ ਵੱਧ ਤੀਰਥ ਯਾਤਰੀ ਪਹੁੰਚਣਗੇ। ਪ੍ਰਯਾਗਰਾਜ ’ਚ 21ਵੀਂ ਸਦੀ ਦਾ ਇਹ ਤੀਸਰਾ ਮਹਾਕੁੰਭ ਸਭ ਤੋਂ ਆਧੁਨਿਕ ਸਾਜ਼ੋ-ਸਮਾਨ ਦੀ ਵਰਤੋ ਨਾਲ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਨੂੰ ਪੇਸ਼ ਕਰੇਗਾ।

ਮਹਾਕੁੰਭ ’ਚ ਪਹਿਲੀ ਵਾਰ ਮਹਾਰਾਜਾ ਹਰਸ਼ਵਰਧਨ ਦੀ ਜਾਣਕਾਰੀ ਵੀ ਦਿੱਤੀ ਜਾਏਗੀ, ਜੋ ਮਹਾਨ ਆਯੋਜਨ ’ਚ ਆਪਣਾ ਸਾਰਾ ਦਾਨ ਕਰ ਦਿੰਦੇ ਸਨ।  ਇਸ ਦੀ ਜਾਣਕਾਰੀ ਚੀਨੀ ਯਾਤਰੀ ਹੁਆਂ ਸੰਘ ਨੇ ਵੀ ਆਪਣੇ ਯਾਤਰਾ ਵਰਤਾਂਤ ’ਚ ਦਿੱਤੀ ਸੀ। 12 ਸਾਲ ਬਾਅਦ ਹੋ ਰਹੇ ਮਹਾਕੁੰਭ ਦੀ ਤਿਆਰੀ 'ਤੇ ਉੱਤਰ ਪ੍ਰਦੇਸ਼ ਸਰਕਾਰ ₹2500 ਕਰੋੜ ਤੋਂ ਵੱਧ ਖਰਚ ਕਰ ਰਹੀ ਹੈ। ਮਹਾਕੁੰਭ 2025 ਦੀ ਥੀਮ 'ਭਵਯ-ਦਿਵਯ ਅਤੇ ਨਵਯ ਮਹਾਕੁੰਭ' ਹੋਵੇਗੀ। ਇਸ ਵਾਰ ਸੁਰੱਖਿਆ ਅਤੇ ਸੱਭਿਆਚਾਰਕ ਵਿਰਾਸਤ ਦੇ ਪ੍ਰਦਰਸ਼ਨ ਲਈ ਕਈ ਆਧੁਨਿਕ ਤਕਨੀਕ ਅਤੇ ਸਾਜ਼ੋ-ਸਮਾਨ ਦੀ ਵਰਤੋਂ ਕੀਤੀ ਜਾਵੇਗੀ।

ਸ਼ਾਹੀ ਸਨਾਨ ਲਈ 2025 ਟਰੇਨਾਂ, 10 ਹਜ਼ਾਰ ਬੱਸਾਂ ਚਲਣਗੀਆਂ

. ਡਰੋਨ, ਸੀ.ਸੀ.ਟੀ.ਵੀ. ਕੈਮਰਿਆਂ ਦੇ ਨਾਲ ਹੀ ਏ.ਆਈ. ਦੀ ਵਰਤੋ ਹੋਵੇਗੀ। ਮੇਲਾ ਖੇਤਰ ਅਤੇ ਪ੍ਰਯਾਗਰਾਜ ਸੀ.ਸੀ.ਟੀ.ਵੀ. ਕੈਮਰਿਆਂ ਦੇ ਤਹਿਤ ਰਹਿਣਗੇ। ਯੰਤਰਾਂ ਅਤੇ ਪ੍ਰਬੰਧਾਂ 'ਤੇ ₹400 ਕਰੋੜ ਖਰਚ ਦਾ ਅੰਦਾਜ਼ਾ ਹੈ।

. 5 ਏਕੜ ’ਚ ਬਣਨ ਵਾਲੇ ਸੱਭਿਆਚਾਰ ਗ੍ਰਾਮ ਨੂੰ ਏ.ਆਰ. ਅਤੇ ਵੀ.ਆਰ. ਦਾ ਹੱਬ ਬਣਾਇਆ ਜਾਵੇਗਾ। ਇੱਥੇ ਮਹਾਕੁੰਭ ਦੀ ਪੌਰਾਣਿਕ, ਆਧਿਆਤਮਿਕ ਅਤੇ ਇਤਿਹਾਸਕ ਮਹੱਤਤਾ ਦਿਖਾਈ ਜਾਵੇਗੀ। ਵੱਖ-ਵੱਖ ਕਾਲਖੰਡਾਂ ’ਚ ਮਹਾਕੁੰਭ ਦੀ ਯਾਤਰਾ ਪ੍ਰਦਰਸ਼ਿਤ ਕੀਤੀ ਜਾਵੇਗੀ। 


author

Sunaina

Content Editor

Related News