2025 ’ਚ ਭਾਰਤ ’ਚ 4.7 ਕਰੋੜ ਤੋਂ ਵੱਧ ਸਾਈਬਰ ਖਤਰਿਆਂ ਨੂੰ ਰੋਕਿਆ : ਕੈਸਪਰਸਕਾਈ

Thursday, Mar 05, 2026 - 07:12 PM (IST)

2025 ’ਚ ਭਾਰਤ ’ਚ 4.7 ਕਰੋੜ ਤੋਂ ਵੱਧ ਸਾਈਬਰ ਖਤਰਿਆਂ ਨੂੰ ਰੋਕਿਆ : ਕੈਸਪਰਸਕਾਈ

ਬਿਜ਼ਨੈੱਸ ਡੈਸਕ - ਸਾਈਬਰ ਸੁਰੱਖਿਆ ਕੰਪਨੀ ਕੈਸਪਰਸਕਾਈ ਨੇ ਦਾਅਵਾ ਕੀਤਾ ਹੈ ਕਿ ਸਾਲ 2025 ’ਚ ਉਸ ਦੇ ਸੁਰੱਖਿਆ ਉਤਪਾਦਾਂ ਨੇ ਭਾਰਤ ’ਚ ਇੰਟਰਨੈੱਟ ਯੂਜ਼ਰਜ਼ ਨੂੰ 4.7 ਕਰੋੜ ਤੋਂ ਵੱਧ ਵੈੱਬ ਆਧਾਰਿਤ ਸਾਈਬਰ ਖਤਰਿਆਂ ਤੋਂ ਬਚਾਇਆ। ਕੰਪਨੀ ਅਨੁਸਾਰ ਜਨਵਰੀ ਤੋਂ ਦਸੰਬਰ 2025 ਵਿਚਾਲੇ ਕੁੱਲ 4,75,26,422 ਇੰਟਰਨੈੱਟ ਆਧਾਰਿਤ ਖਤਰਿਆਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਰੋਕਿਆ ਗਿਆ।

ਇਹ ਵੀ ਪੜ੍ਹੋ :    ਭਾਰਤ ਤੱਕ ਪਹੁੰਚਿਆ ਈਰਾਨ-ਇਜ਼ਰਾਈਲ ਜੰਗ ਦਾ ਸੇਕ, Cooking oil ਸਮੇਤ ਇਨ੍ਹਾਂ ਚੀਜ਼ਾਂ ਦੇ ਵਧੇ ਰੇਟ.

ਰਿਪੋਰਟ ਮੁਤਾਬਕ ਭਾਰਤ ’ਚ ਲੱਗਭਗ 24.7 ਫੀਸਦੀ ਇੰਟਰਨੈੱਟ ਯੂਜ਼ਰ ਵੈੱਬ ਆਧਾਰਿਤ ਖਤਰਿਆਂ ਦੀ ਲਪੇਟ ’ਚ ਆਏ। ਔਸਤਨ ਪ੍ਰਤੀ ਦਿਨ ਲੱਗਭਗ 1,30,209 ਵੈੱਬ ਖਤਰਿਆਂ ਦਾ ਸਾਹਮਣਾ ਯੂਜ਼ਰਜ਼ ਨੂੰ ਕਰਨਾ ਪਿਆ। ਕੈਸਪਰਸਕਾਈ ਸਕਿਓਰਿਟੀ ਨੈੱਟਵਰਕ (ਕੇ. ਐੱਸ. ਐੱਨ.) ਦੇ ਅੰਕੜਿਆਂ ਅਨੁਸਾਰ ਵੈੱਬ ਆਧਾਰਿਤ ਖਤਰਿਆਂ ਤੋਂ ਪ੍ਰਭਾਵਿਤ ਯੂਜ਼ਰਜ਼ ਦੇ ਮਾਮਲੇ ’ਚ ਭਾਰਤ ਗਲੋਬਲ ਪੱਧਰ ’ਤੇ 62ਵੇਂ ਸਥਾਨ ’ਤੇ ਰਿਹਾ।

ਇਹ ਵੀ ਪੜ੍ਹੋ :  Gold-Silver ਦੀਆਂ ਕੀਮਤਾਂ 'ਚ ਰਿਕਾਰਡ ਵਾਧਾ : 32,000 ਰੁਪਏ ਚੜ੍ਹੀ ਚਾਂਦੀ, ਦੋ ਮਹੀਨਿਆਂ ਦੇ ਹਾਈ 'ਤੇ ਸੋਨਾ

ਕੰਪਨੀ ਨੇ ਦੱਸਿਆ ਕਿ ਬ੍ਰਾਊਜ਼ਰ ਅਤੇ ਉਨ੍ਹਾਂ ਦੇ ਪਲੱਗ-ਇਨਜ਼ ਦੀਆਂ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਹਮਲੇ ਕੀਤੇ ਜਾ ਰਹੇ ਹਨ। 2025 ’ਚ ‘ਫਾਈਲ-ਰਹਿਤ ਮੈਲਵੇਅਰ’ ਸਭ ਤੋਂ ਖਤਰਨਾਕ ਹਮਲਿਆਂ ’ਚ ਸ਼ਾਮਲ ਰਿਹਾ, ਜੋ ਸਿਸਟਮ ਦੀ ਮੈਮੋਰੀ ’ਚ ਸਰਗਰਮ ਹੋ ਕੇ ਘੱਟ ਨਿਸ਼ਾਨ ਛੱਡਦਾ ਹੈ। ਗਲੋਬਲ ਪੱਧਰ ’ਤੇ ਈ-ਮੇਲ ਹਮਲਿਆਂ ’ਚ 15 ਫੀਸਦੀ ਵਾਧਾ ਦਰਜ ਕੀਤਾ ਗਿਆ, ਜਦੋਂਕਿ ਲੱਗਭਗ ਹਰ ਦੂਜੀ ਈ-ਮੇਲ ਸਪੈਮ ਪਾਈ ਗਈ।

ਇਹ ਵੀ ਪੜ੍ਹੋ :    ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, Middle East ਤਣਾਅ ਦਰਮਿਆਨ ਕੀਮਤਾਂ 'ਚ ਆਈ ਭਾਰੀ ਗਿਰਾਵਟ

ਇਹ ਵੀ ਪੜ੍ਹੋ :   Gold Market 'ਚ ਸੰਨਾਟਾ, ਸੋਨੇ ਅਤੇ ਚਾਂਦੀ ਦੀ ਸਪਲਾਈ ਰੁਕੀ
ਇਹ ਵੀ ਪੜ੍ਹੋ :  ਆ ਗਿਆ EPFO ਵਿਆਜ ਦਰ 'ਤੇ ਅਹਿਮ ਫ਼ੈਸਲਾ, ਜਾਣੋ ਹੁਣ ਕਿੰਨਾ ਮਿਲੇਗਾ ਵਿਆਜ
ਇਹ ਵੀ ਪੜ੍ਹੋ
Gold Loan ਨੂੰ ਲੈ ਕੇ ਬਦਲਿਆ ਲੋਕਾਂ ਦਾ ਨਜ਼ਰੀਆ, ਹੁਣ ਅਮੀਰ ਪਰਿਵਾਰ ਵੀ ਗਿਰਵੀ ਰੱਖ ਰਹੇ ਗਹਿਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News