ਇਜ਼ਰਾਈਲ-ਈਰਾਨ ਜੰਗ: ਹਜ਼ਾਰਾਂ ਇਟਾਲੀਅਨ ਲੋਕ ਦੁਬਈ ਤੇ ਖਾੜੀ ਦੇਸ਼ਾਂ ''ਚ ਫਸੇ

Monday, Mar 02, 2026 - 08:59 PM (IST)

ਇਜ਼ਰਾਈਲ-ਈਰਾਨ ਜੰਗ: ਹਜ਼ਾਰਾਂ ਇਟਾਲੀਅਨ ਲੋਕ ਦੁਬਈ ਤੇ ਖਾੜੀ ਦੇਸ਼ਾਂ ''ਚ ਫਸੇ

ਰੋਮ (ਦਲਵੀਰ ਸਿੰਘ ਕੈਂਥ) : ਈਰਾਨ 'ਤੇ ਅਮਰੀਕਾ ਅਤੇ ਇਜ਼ਰਾਈਲੀ ਹਮਲੇ ਤੋਂ ਬਾਅਦ ਸ਼ੁਰੂ ਹੋਏ ਸੰਕਟ ਨੇ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ। ਇਸ ਦੌਰਾਨ ਜਿਹੜੇ ਲੋਕ ਖਾੜੀ ਦੇਸ਼ਾਂ 'ਚ ਘੁੰਮਣ ਜਾਂ ਕਿਸੇ ਕੰਮ ਦੇ ਮੱਦੇ ਨਜ਼ਰ ਗਏ ਹਨ, ਉਹ ਹਮਲੇ ਕਾਰਨ ਵੱਡੀ ਮੁਸੀਬਤ 'ਚ ਫਸੇ ਨਜ਼ਰੀ ਆ ਰਹੇ ਹਨ। ਇੱਕਲੇ ਅਮੀਰਾਤ 'ਚ, ਸੰਕਟ ਸ਼ੁਰੂ ਹੋਣ ਤੋਂ ਬਾਅਦ 7800 ਇਟਾਲੀਅਨ ਫਸ ਚੁੱਕੇ ਹਨ। 

ਛਿੜੀ ਇਹ ਜੰਗ ਵਿਸ਼ਵਵਿਆਪੀ ਸੈਰ-ਸਪਾਟਾ ਅਤੇ ਵਪਾਰਕ ਕੇਂਦਰਾਂ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰ ਰਹੀ ਹੈ, ਹਵਾਈ ਖੇਤਰ ਰੁਕ-ਰੁਕ ਕੇ ਬੰਦ ਕੀਤੇ ਜਾ ਰਹੇ ਹਨ। ਕਰੂਜ ਜ਼ਮੀਨ 'ਤੇ ਹਨ ਅਤੇ ਪ੍ਰਵਾਸੀ ਭਾਈਚਾਰਾ ਹਾਈ ਅਲਰਟ 'ਤੇ ਹੈ। ਇਸ ਹਮਲੇ 'ਚ ਹਜ਼ਾਰਾਂ ਇਟਾਲੀਅਨ ਅਚਾਨਕ ਆਪਣੇ-ਆਪ ਨੂੰ ਸੰਯੁਕਤ ਅਰਬ ਅਮੀਰਾਤ, ਓਮਾਨ, ਬਹਿਰੀਨ ਤੇ ਕਤਰ ਵਿਚਕਾਰ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ, ਜਿਨ੍ਹਾਂ 'ਚ ਕੁਝ ਦੁਬਈ 'ਚ ਧੁੱਪ ਸੇਕਣ ਆਏ ਕੁਝ ਏਸ਼ੀਆ ਜਾਂ ਹੋਰ ਰਸਤੇ 'ਤੇ ਰੁਕ ਰਹੇ ਸਨ, ਕੁਝ ਸਾਲਾਂ ਤੋਂ ਉੱਥੇ ਕੰਮ ਕਾਰਨ ਰਹਿ ਰਹੇ ਹਨ। ਇਟਲੀ ਦੇ ਸਰਕਾਰੀ ਅੰਕੜਿਆਂ ਅਨੁਸਾਰ 58,000 ਤੋਂ ਵੱਧ ਇਟਾਲੀਅਨ ਕਾਮੇ ਤੇ ਸੈਲਾਨੀ ਇਸ ਸਮੇਂ ਅਜੀਬ ਸਥਿਤੀ 'ਚ ਹਨ। 

ਇੱਕਲੇ ਦੁਬਈ 'ਚ ਲੱਗਭਗ 20,000 ਸਥਿਰ ਇਟਾਲੀਅਨ ਭਾਈਚਾਰਾ ਹੋਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਸੈਂਕੜੇ ਸੈਲਾਨੀ ਅਤੇ ਆਵਾਜਾਈ ਯਾਤਰੀ ਰੁਕ-ਰੁਕ ਕੇ ਹਵਾਈ ਖੇਤਰ ਬੰਦ ਹੋਣ ਅਤੇ ਹਜ਼ਾਰਾਂ ਉਡਾਣਾਂ ਰੱਦ ਹੋਣ ਕਾਰਨ ਫਸੇ ਹੋਏ ਹਨ। ਸਮੱਸਿਆ ਦਾ ਕੇਂਦਰ ਅਮੀਰਾਤ ਅਤੇ ਕਤਰ ਦੀ ਗਲੋਬਲ ਹੱਬ ਵਜੋਂ ਭੂਮਿਕਾ ਵਿੱਚ ਹੈ। ਰੋਮ ਜਾਂ ਮਿਲਾਨ ਤੋਂ ਬੈਂਕਾਕ, ਬਾਲੀ, ਸਿਡਨੀ ਜਾਂ ਟੋਕੀਓ ਲਈ ਰਵਾਨਾ ਹੋਣ ਵਾਲੇ ਲਗਭਗ ਜਹਾਜ਼ ਹਮੇਸ਼ਾਂ ਦੁਬਈ, ਆਬੂਧਾਬੀ ਜਾਂ ਦੋਹਾ ਵਿੱਚੋਂ ਲੰਘਦੇ ਸਨ। ਕੁਝ ਲੋਕ ਖਾੜੀ 'ਚ ਛੁੱਟੀਆਂ ਦਾ ਨਜ਼ਾਰਾ ਲੈਣ ਲਈ ਗਏ ਅਤੇ ਹਾਲਾਤ ਵਿਗੜਣ ਕਾਰਨ ਕੈਬਿਨਾਂ 'ਚ ਬੈਠਣ ਲਈ ਮਜ਼ਬੂਰ ਹਨ। ਟੀਵੀ 'ਤੇ ਬ੍ਰੇਕਿੰਗ ਨਿਊਜ਼ ਦੇਖ ਰਹੇ ਹਨ ਅਤੇ ਨਾਲ ਹੀ ਇਹ ਉਡੀਕ ਕਰ ਰਹੇ ਹਨ ਕਿ ਉਨ੍ਹਾਂ ਦੀ ਏਅਰ ਲਾਈਨ ਉੱਡਣ ਦਾ ਸੰਕੇਤ ਦੇ ਰਹੀ ਹੈ ਤੇ ਕਦੋਂ ਉਨ੍ਹਾਂ ਨੂੰ ਸੌਖਾ ਸਾਹ ਆਵੇਗਾ। 

ਇਸ ਸਥਿਤੀ 'ਚ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੇ ਦੋਹਾ 'ਚ ਇਟਲੀ ਲਈ ਉਡਾਨ ਲਈ ਕਿਸੇ ਹੋਰ ਜਹਾਜ਼ ਤੋਂ ਉਤਰ ਕੇ ਹੋਰ ਜਹਾਜ਼ ਫੜ੍ਹਨਾ ਸੀ ਪਰ ਮਿੰਟਾਂ 'ਚ ਹੀ ਫਸ ਕੇ ਰਹਿ ਗਏ। ਇਟਲੀ ਸਰਕਾਰ ਜਲਦ ਹੀ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਹਿਮ ਕਾਰਵਾਈ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News