'90 ਰੁਪਏ ਦਾ ਕੁਆਰਟਰ 75 'ਚ ਅਤੇ 75 ਵਾਲਾ 55 'ਚ', ਇਸ ਸੂਬੇ 'ਚ ਪਿਆਕੜਾਂ ਦੀ ਲੱਗੀ ਮੌਜ!
Thursday, Mar 12, 2026 - 11:20 AM (IST)
ਬਿਜਨੌਰ: ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਵਿੱਚ ਦੇਸੀ ਸ਼ਰਾਬ ਦੀ ਅਲਕੋਹਲ ਡਿਗਰੀ ਨੂੰ ਲੈ ਕੇ ਲਏ ਗਏ ਇੱਕ ਪ੍ਰਸ਼ਾਸਨਿਕ ਫੈਸਲੇ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਜ਼ਿਲ੍ਹਾ ਪੱਧਰੀ ਅਧਿਕਾਰੀਆਂ ਦੇ ਹੁਕਮਾਂ ਤੋਂ ਬਾਅਦ ਕਈ ਦੁਕਾਨਾਂ 'ਤੇ 36 ਪ੍ਰਤੀਸ਼ਤ ਅਲਕੋਹਲ ਵਾਲੀ ਦੇਸੀ ਸ਼ਰਾਬ ਦੀ ਵਿਕਰੀ ਰੋਕ ਦਿੱਤੀ ਗਈ ਸੀ, ਜਿਸ ਕਾਰਨ ਦੁਕਾਨਦਾਰਾਂ ਕੋਲ ਸ਼ਰਾਬ ਦਾ ਵੱਡਾ ਭੰਡਾਰ ਇਕੱਠਾ ਹੋ ਗਿਆ। ਜਦੋਂ ਮਾਮਲਾ ਸਰਕਾਰ ਤੱਕ ਪਹੁੰਚਿਆ ਤਾਂ ਹੁਕਮ ਵਾਪਸ ਲੈਣਾ ਪਿਆ ਪਰ ਉਦੋਂ ਤੱਕ ਵਪਾਰੀਆਂ ਨੂੰ ਭਾਰੀ ਵਿੱਤੀ ਨੁਕਸਾਨ ਝੱਲਣਾ ਪਿਆ।
ਇਹ ਵੀ ਪੜ੍ਹੋ - ਮੁੜ ਮਹਿੰਗਾ ਹੋਇਆ LPG ਸਿਲੰਡਰ, 1000 ਤੋਂ ਪਾਰ ਹੋਈ ਕੀਮਤ, ਪਟਨਾ 'ਚ ਮਚੀ ਹਾਹਾਕਾਰ
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ, ਪਿਛਲੇ ਸਾਲ ਅਪ੍ਰੈਲ ਵਿੱਚ ਜ਼ਿਲ੍ਹੇ ਵਿੱਚ 42.8 ਫੀਸਦੀ ਅਲਕੋਹਲ ਵਾਲੀ ਦੇਸੀ ਸ਼ਰਾਬ ਦੀ ਵਿਕਰੀ ਸ਼ੁਰੂ ਹੋਈ ਸੀ। ਬਾਅਦ ਵਿੱਚ ਅਗਸਤ ਮਹੀਨੇ ਵਿੱਚ ਮੰਗ ਨੂੰ ਦੇਖਦਿਆਂ 36 ਫੀਸਦੀ ਅਲਕੋਹਲ ਵਾਲੀ ਸ਼ਰਾਬ ਵੇਚਣ ਦੀ ਵੀ ਇਜਾਜ਼ਤ ਦੇ ਦਿੱਤੀ ਗਈ। ਪਰ, 27 ਜਨਵਰੀ ਨੂੰ ਜ਼ਿਲ੍ਹਾ ਆਬਕਾਰੀ ਅਧਿਕਾਰੀ ਨੇ ਅਚਾਨਕ 36 ਫੀਸਦੀ ਵਾਲੀ ਸ਼ਰਾਬ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ। ਇਸ ਫੈਸਲੇ ਕਾਰਨ ਦੁਕਾਨਦਾਰਾਂ ਕੋਲ ਪੁਰਾਣਾ ਸਟਾਕ ਫਸ ਗਿਆ ਅਤੇ ਬਾਜ਼ਾਰ ਵਿੱਚ ਭਾਰੀ ਅਸਮੰਜਸ ਦੀ ਸਥਿਤੀ ਪੈਦਾ ਹੋ ਗਈ।
ਇਹ ਵੀ ਪੜ੍ਹੋ - ਬੋਰਡ ਦੀ ਪ੍ਰੀਖਿਆ ਲਈ ਰੋਲ ਨੰਬਰ ਸਲਿੱਪ 'ਤੇ ਵਿਦਿਆਰਥੀ ਦੀ ਥਾਂ ਲਾ 'ਤੀ ਕੁੱਤੇ ਦੀ ਤਸਵੀਰ, ਭੱਖਿਆ ਮਾਮਲਾ
ਕੈਬਨਿਟ ਮੰਤਰੀ ਨਿਤਿਨ ਅਗਰਵਾਲ ਨੇ ਦਿਖਾਈ ਸਖ਼ਤੀ
ਜਦੋਂ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਆਬਕਾਰੀ ਮੰਤਰੀ ਨਿਤਿਨ ਅਗਰਵਾਲ ਕੋਲ ਪਹੁੰਚਿਆ, ਤਾਂ ਉਨ੍ਹਾਂ ਨੇ ਵਿਭਾਗੀ ਸਮੀਖਿਆ ਬੈਠਕ ਵਿੱਚ ਸਖ਼ਤ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਇਸ ਫੈਸਲੇ ਨੂੰ ਸ਼ਰਾਬ ਕਾਰੋਬਾਰੀਆਂ ਲਈ ਨੁਕਸਾਨਦੇਹ ਦੱਸਦਿਆਂ ਜ਼ਿਲ੍ਹਾ ਆਬਕਾਰੀ ਅਧਿਕਾਰੀ ਵਿਰੁੱਧ ਜਾਂਚ ਦੇ ਹੁਕਮ ਦਿੱਤੇ ਹਨ। ਮੰਤਰੀ ਦੀ ਸਖ਼ਤੀ ਤੋਂ ਬਾਅਦ ਹੁਣ ਜ਼ਿਲ੍ਹੇ ਵਿੱਚ 36 ਫੀਸਦੀ ਅਲਕੋਹਲ ਵਾਲੀ ਸ਼ਰਾਬ ਦੀ ਵਿਕਰੀ ਨੂੰ ਮੁੜ ਹਰੀ ਝੰਡੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ
ਵਪਾਰੀਆਂ ਦੀ ਹਾਲਤ ਖ਼ਸਤਾ: ਸਸਤੇ ਭਾਅ ਵੇਚਣੀ ਪੈ ਰਹੀ ਸ਼ਰਾਬ
ਨੀਤੀਆਂ ਵਿੱਚ ਲਗਾਤਾਰ ਬਦਲਾਅ ਕਾਰਨ ਬਿਜਨੌਰ ਵਿੱਚ ਦੇਸੀ ਸ਼ਰਾਬ ਦੀ ਵਿਕਰੀ ਵਿੱਚ 30 ਤੋਂ 40 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਤ ਇੰਨੇ ਖ਼ਰਾਬ ਹੋ ਗਏ ਹਨ ਕਿ ਜ਼ਿਲ੍ਹੇ ਦੇ ਲਗਭਗ 46 ਦੁਕਾਨਦਾਰਾਂ ਨੇ ਆਪਣੇ ਲਾਈਸੈਂਸ ਰੀਨਿਊ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਾਰਨ ਫਸੇ ਹੋਏ ਸਟਾਕ ਨੂੰ ਕੱਢਣ ਲਈ ਦੁਕਾਨਦਾਰ 75 ਰੁਪਏ ਵਾਲਾ ਪਊਆ 55 ਰੁਪਏ ਵਿੱਚ ਅਤੇ 90 ਰੁਪਏ ਵਾਲਾ 75 ਰੁਪਏ ਵਿੱਚ ਵੇਚਣ ਲਈ ਮਜਬੂਰ ਹਨ।
ਕਈ ਹੋਰ ਜ਼ਿਲ੍ਹਿਆਂ ਨੂੰ ਵੀ ਨੋਟਿਸ ਜਾਰੀ
ਸਰਕਾਰ ਨੇ ਸਿਰਫ਼ ਬਿਜਨੌਰ ਹੀ ਨਹੀਂ, ਸਗੋਂ ਕਾਨਪੁਰ, ਆਗਰਾ, ਮੇਰਠ, ਲਖਨਊ, ਮੁਰਾਦਾਬਾਦ ਅਤੇ ਬਰੇਲੀ ਸਣੇ ਕਈ ਜ਼ਿਲ੍ਹਿਆਂ ਦੇ ਆਬਕਾਰੀ ਅਧਿਕਾਰੀਆਂ ਨੂੰ ਮਾਲੀਆ ਵਸੂਲੀ ਵਿੱਚ ਕਮੀ ਨੂੰ ਲੈ ਕੇ ਨੋਟਿਸ ਜਾਰੀ ਕੀਤੇ ਹਨ। ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਨਜਾਇਜ਼ ਅਤੇ ਮਿਲਾਵਟੀ ਸ਼ਰਾਬ 'ਤੇ ਸਖ਼ਤੀ ਕਰਨ ਅਤੇ ਮਾਲੀਆ ਟੀਚਿਆਂ ਨੂੰ ਪੂਰਾ ਕਰਨ ਵੱਲ ਧਿਆਨ ਦੇਣ, ਨਾ ਕਿ ਅਜਿਹੇ ਫੈਸਲੇ ਲੈਣ ਜਿਸ ਨਾਲ ਕਾਰੋਬਾਰ ਪ੍ਰਭਾਵਿਤ ਹੋਵੇ।
ਇਹ ਵੀ ਪੜ੍ਹੋ - ਹੁਣ ਹੋਟਲਾਂ-ਢਾਬਿਆਂ 'ਤੇ ਮਹਿੰਗੀ ਹੋਵੇਗੀ ਰੋਟੀ, LPG Shortage ਕਾਰਨ ਵੱਧ ਸਕਦੀਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
