ਚੱਕਰਵਾਤੀ ਤੂਫਾਨ ''ਨਿਸਰਗ'' ਦੇ ਕਾਰਨ ਮੱਧ ਪ੍ਰਦੇਸ਼ ''ਚ ਕਈ ਥਾਵਾਂ ''ਤੇ ਬਾਰਿਸ਼

06/04/2020 12:53:08 PM

ਭੋਪਾਲ-ਚੱਕਰਵਾਤੀ ਤੂਫਾਨ ਨਿਸਰਗ ਦੇ ਪ੍ਰਭਾਵ ਦੇ ਕਾਰਨ ਰਾਜਧਾਨੀ ਭੋਪਾਲ ਸਮੇਤ ਮੱਧ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਕੱਲ੍ਹ ਤੋਂ ਸ਼ੁਰੂ ਹੋਈ ਬਾਰਿਸ਼ ਦਾ ਦੌਰ ਜਾਰੀ ਹੈ। ਮੌਸਮ ਕੇਂਦਰ ਦੇ ਅਨੁਸਾਰ ਇੰਦੌਰ, ਉਜੈਨ, ਭੋਪਾਲ ਅਤੇ ਨਰਮਦਾਪੁਰਮ ਡਿਵੀਜ਼ਨ ਦੇ ਜ਼ਿਆਦਾਤਰ ਥਾਵਾਂ 'ਤੇ ਕੱਲ੍ਹ ਰਾਤ ਤੋਂ ਲਗਾਤਾਰ ਬਾਰਿਸ਼ ਦਾ ਦੌਰ ਸ਼ੁਰੂ ਹੋਇਆ ਹੈ, ਜੋ ਕਿ ਅੱਜ ਵੀ ਬਣਿਆ ਹੋਇਆ ਹੈ ਅਤੇ ਇਕ-ਦੋ ਦਿਨ ਇਸੇ ਤਰ੍ਹਾਂ ਦਾ ਮੌਸਮ ਬਣਿਆ ਰਹਿਣ ਦੀ ਸੰਭਾਵਨਾ ਹੈ। 

ਰਾਜਧਾਨੀ ਭੋਪਾਲ 'ਚ ਕੱਲ੍ਹ ਦਿਨ ਦੇ ਤਾਪਮਾਨ 'ਚ ਗਿਰਾਵਟ ਆਉਣ ਦੇ ਨਾਲ ਬੱਦਲ ਛਾਏ ਰਹੇ। ਇਸ ਤੋਂ ਬਾਅਦ ਸ਼ਾਮ ਨੂੰ ਬਾਰਿਸ਼ ਸ਼ੁਰੂ ਹੋਈ ਅਤੇ ਦੇਰ ਰਾਤ ਇਹ ਤੇਜ਼ ਹੋ ਗਈ। ਸਵੇਰ ਤੋਂ ਫਿਰ ਬਰਸਾਤ ਜਾਰੀ ਹੈ ਅਤੇ ਇਹ ਸਥਿਤੀ ਅਗਲੇ ਇਕ-ਦੋ ਦਿਨ ਬਣੇ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਜਤਾਈ ਹੈ। ਸ਼ਹਿਰ ਦੇ ਜ਼ਿਆਦਾਤਰ ਹਿੱਸੇ ਲਗਾਤਾਰ ਬਾਰਿਸ਼ ਦੇ ਕਾਰਨ ਕਾਫੀ ਨੁਕਸਾਨੇ ਗਏ। ਇਸ ਤੋਂ ਇਲਾਵਾ ਜਬਲਪੁਰ, ਸਾਗਰ, ਰੀਵਾ ਅਤੇ ਸ਼ਹਿਡੋਲ ਡਿਵੀਜ਼ਨ 'ਚ ਵੀ ਜ਼ਿਆਦਾਤਰ ਸਥਾਨਾਂ 'ਤੇ ਅਤੇ ਗਵਾਲੀਅਰ ਚੰਬਲ ਡਿਵੀਜ਼ਨ ਦੇ ਕੁਝ ਸਥਾਨਾਂ 'ਤੇ ਹਲਕੀ ਬਾਰਿਸ਼ ਹੋਣ ਦੀ ਜਾਣਕਾਰੀ ਮਿਲੀ ਹੈ। ਇਨ੍ਹਾਂ ਡਿਵੀਜ਼ਨਾਂ 'ਚ ਆਉਣ ਵਾਲੇ ਇਕ-ਦੋ ਦਿਨਾਂ ਦੌਰਾਨ ਹੋਰ ਬਾਰਿਸ਼ ਦਾ ਸੰਭਾਵਨਾ ਜਤਾਈ ਗਈ ਹੈ। 


Iqbalkaur

Content Editor

Related News