ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ''ਚ ਕਈ ਥਾਵਾਂ ''ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ, ਹੋਰ ਫਰਮਾਂ ਵੀ ਰਡਾਰ ''ਤੇ!

Saturday, Mar 30, 2024 - 09:06 AM (IST)

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ''ਚ ਕਈ ਥਾਵਾਂ ''ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ, ਹੋਰ ਫਰਮਾਂ ਵੀ ਰਡਾਰ ''ਤੇ!

ਲੁਧਿਆਣਾ (ਸੇਠੀ)- ਆਮਦਨ ਕਰ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਨੇ ਬੋਗਸ ਐਂਟਰੀ ਦੇਣ ਵਾਲਿਆਂ ਦੇ ਨੈਕਸਸ ਨੂੰ ਫੜਿਆ ਹੈ, ਜਿਸ ਦੇ ਸਬੰਧ ’ਚ 20 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਵਿਭਾਗ ਵੱਲੋਂ ਇਹ ਕਾਰਵਾਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਕਦੀ ਜ਼ਬਤ ਕਰਨ ਸਬੰਧੀ ਕੀਤੀ ਜਾ ਰਹੀ ਹੈ, ਜਿਸ ਤਹਿਤ ਇਸ ਕਾਰਵਾਈ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ, ਪਟਿਆਲਾ, ਸਰਹਿੰਦ, ਫਤਿਹਗੜ੍ਹ ਸਾਹਿਬ ਦੀਆਂ ਕਈ ਫਰਮਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਉੱਤਰ ਪੱਛਮੀ ਖੇਤਰ ਦੀਆਂ ਟੀਮਾਂ ਕਾਰਵਾਈ ’ਚ ਸ਼ਾਮਲ ਹਨ, ਜਿਨ੍ਹਾਂ ’ਚ ਲੁਧਿਆਣਾ, ਜਲੰਧਰ, ਪਾਣੀਪਤ, ਗੁਰੂਗ੍ਰਾਮ, ਜੰਮੂ-ਕਸ਼ਮੀਰ, ਸ਼੍ਰੀਨਗਰ, ਬਠਿੰਡਾ, ਅੰਮ੍ਰਿਤਸਰ ਅਤੇ ਹੋਰ ਕਈ ਥਾਵਾਂ ਤੋਂ ਅਧਿਕਾਰੀ ਕਾਰਵਾਈ ਦਾ ਹਿੱਸਾ ਹਨ।

ਇਹ ਖ਼ਬਰ ਵੀ ਪੜ੍ਹੋ - ਕਿਸਾਨ ਆਗੂਆਂ ਦੇ ਘਰਾਂ ’ਚ ਛਾਪੇਮਾਰੀ, ਕਈ ਗ੍ਰਿਫ਼ਤਾਰ; ਘਰਾਂ ’ਤੇ ਚਿਪਕਾਏ ਨੋਟਿਸ

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੋਹਾੜਾ ’ਚ ਇਕ ਸਟੀਲ ਯੂਨਿਟ (ਮੈਟਾਲਿਕਨ ਇੰਡਸਟਰੀ ਪ੍ਰਾਈਵੇਟ ਲਿਮਟਿਡ) ’ਤੇ ਵੀ ਛਾਪਾ ਮਾਰਿਆ। ਇਸ ਯੂਨਿਟ ਦਾ ਮਾਲਕ ਲੁਧਿਆਣਾ ਦਾ ਵਸਨੀਕ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਕਤ ਫਰਮ ਦੇ ਮਾਲਕ ਦੇ ਘਰ, ਸੈਂਟਰਾ ਗਰੀਨ, ਸਥਾਨਕ ਪੱਖੋਵਾਲ ਰੋਡ ’ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ, ਇਸ ਦੇ ਨਾਲ ਹੀ ਇੰਡਸਟਰੀ ਨਾਲ ਸਬੰਧਤ ਹੋਰ ਫਰਮਾਂ ਦੇ ਦਫਤਰਾਂ ਅਤੇ ਹੋਰ ਥਾਵਾਂ ’ਤੇ ਵੀ ਤਲਾਸ਼ੀ ਜਾਰੀ ਹੈ। ਵਰਨਣਯੋਗ ਹੈ ਕਿ 2 ਤਰ੍ਹਾਂ ਦੀ ਐਂਟਰੀ ਹੁੰਦੀ ਹੈ, ਪਹਿਲੀ ਐਂਟਰੀ ਵਿਜਸ ’ਚ ਕਾਲੇ ਧਨ ਨੂੰ ਚਿੱਟਾ ਕਰਨ ਲਈ ਕੈਸ਼ ਦੇ ਕੇ ਐਂਟਰੀ ’ਚ ਪੈਸੇ ਵਾਪਸ ਲੈ ਲੈਂਦੇ ਹਨ, ਉਥੇ ਵਿਭਾਗ ਦੀ ਕਾਰਵਾਈ ਤੋਂ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ, ਜਿਸ ’ਚ ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ’ਚ ਬੈਠੇ ਕਈ ਘਰਾਂ ਦਾ ਪਰਦਾਫਾਸ਼ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਪੰਜਾਬੀ Actor 'ਤੇ ਦਾਅ ਖੇਡ ਸਕਦੀ ਹੈ ਭਾਜਪਾ! ਸੰਗਰੂਰ ਤੋਂ ਐਲਾਨ ਸਕਦੀ ਹੈ ਉਮੀਦਵਾਰ

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਫਰਮਾਂ ਆਪਣੇ ਮੁਨਾਫੇ ਨੂੰ ਦਬਾਉਣ ਲਈ ਜਾਅਲੀ ਐਂਟਰੀ ਦਾ ਸਹਾਰਾ ਲੈਂਦੀਆਂ ਹਨ। ਇਹ ਫਰਮਾਂ ਐਕਸਪੇਸ ਪ੍ਰਚੇਸ (ਖਰਚੇ ਦੀ ਖਰੀਦ) ਕਰਦੀਆਂ ਸਨ, ਜਿਸ ’ਚ ਟੈਕਸ ਘੱਟ ਲਈ ਉਕਤ ਫਰਮਾਂ ਆਪਣੇ ਖਰਚੇ ਹੀ ਜ਼ਿਆਦਾ ਦਿਖਾ ਦਿੰਦੀਆਂ ਸਨ, ਜਿਸ ਨਾਲ ਉਨ੍ਹਾਂ ਦਾ ਮੁਨਾਫਾ ਘੱਟ ਹੋ ਜਾਂਦਾ ਸੀ ਅਤੇ ਆਮਦਨ ਕਰ ਵੀ ਘੱਟ ਹੁੰਦਾ ਸੀ। ਇਹ ਕੰਪਨੀਆਂ ਖਰਚੇ ਬੁੱਕ ਕਰਨ ਅਤੇ ਨਕਦੀ ਵਾਪਸ ਲੈਣ ਲਈ ਇਨ੍ਹਾਂ ਐਂਟਰੀ ਪ੍ਰਦਾਤਾਵਾਂ ਤੋਂ ਕਮਿਸ਼ਨ ਦੇ ਕੇ ਐਂਟਰੀਆਂ ਲੈਂਦੀਆਂ ਹਨ। ਜਦੋਂਕਿ ਅਸਲ ’ਚ ਕੋਈ ਲੈਣ-ਦੇਣ ਨਹੀਂ ਹੁੰਦਾ। ਵਰਨਣਯੋਗ ਹੈ ਕਿ ਇਹ ਐਂਟਰੀ ਪ੍ਰੋਵਾਈਡਰ ਆਪਣਾ ਕਮਿਸ਼ਨ ਰੱਖ ਕੇ ਫਰਮਾਂ ਨੂੰ ਫਰਜ਼ੀ ਐਂਟਰੀਆਂ ਦਿੰਦੇ ਹਨ। ਉਦਾਹਰਣ ਲਈ, ਜੇਕਰ ਕੋਈ ਫਰਮ 100 ਰੁਪਏ ਦੀ ਐਂਟਰੀ ਚਾਹੁੰਦੀ ਹੈ, ਤਾਂ ਉਕਤ ਐਂਟਰੀ ਪ੍ਰਦਾਤਾ ਆਪਣਾ 2 ਫ਼ੀਸਦੀ ਕਮਿਸ਼ਨ ਰੱਖਣ ਤੋਂ ਬਾਅਦ ਐਂਟਰੀ ਦਿਖਾਉਂਦਾ ਹੈ ਅਤੇ ਫਰਮ ਨੂੰ 98 ਰੁਪਏ ਵਾਪਸ ਕਰਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News