ਮਿਜ਼ੋਰਮ ''ਚ ਬੰਗਲਾਦੇਸ਼ ਦੇ ਗੈਰ-ਕਾਨੂੰਨੀ ਸ਼ਰਨਾਰਥੀਆਂ ਨੇ ਬਣਾਏ 16 ਪਿੰਡ

03/15/2019 4:15:51 PM

ਆਈਜ਼ੋਲ- ਬੰਗਲਾਦੇਸ਼ ਦੇ ਗੈਰ-ਕਾਨੂੰਨੀ ਸ਼ਰਨਾਰਥੀਆਂ ਨੇ ਦੱਖਣੀ ਮਿਜ਼ੋਰਮ ਦੇ ਲੁੰਗਲੇਈ ਜ਼ਿਲੇ 'ਚ 16 ਪਿੰਡ ਬਣਾ ਲਏ ਹਨ। ਅੱਜ ਭਾਵ ਸ਼ੁੱਕਰਵਾਰ ਨੂੰ ਵਿਧਾਨ ਸਭਾ ਨੂੰ ਇਹ ਜਾਣਕਾਰੀ ਦਿੱਤੀ ਗਈ। ਸਥਾਨਕ ਪ੍ਰਸ਼ਾਸਨਿਕ ਮਾਮਲਿਆਂ ਦੇ ਮੰਤਰੀ ਲਾਲਿਰਿਆਨਾ ਨੇ ਕਿਹਾ ਹੈ ਕਿ ਬਿਨਾਂ ਕਾਨੂੰਨੀ ਦਸਤਾਵੇਜਾਂ ਦੇ ਭਾਰਤ 'ਚ ਦਾਖਲ ਹੋਣ ਵਾਲੇ ਲੋਕਾਂ ਦੁਆਰਾ ਗੈਰ-ਕਾਨੂੰਨੀ ਤਰੀਕੇ ਨਾਲ ਸਥਾਪਤ ਕੀਤੇ ਗਏ 9 ਹੋਰ ਪਿੰਡ ਹਨ। ਉਨ੍ਹਾਂ ਨੇ ਜੋਰਮ ਪੀਪਲਜ਼ ਮੂਵਮੈਂਟ ਕੇ. ਸੀ. ਲਾਲਸਾਵਿਵੁੰਗਾ ਦੁਆਰਾ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਕਿਹਾ ਹੈ ਕਿ 9 ਪਿੰਡਾਂ 'ਚੋਂ 4 ਪਿੰਡ ਆਈਜ਼ੋਲ ਜ਼ਿਲੇ 'ਚ ਬਣਾਏ ਗਏ ਹਨ। ਇਸ ਤੋਂ ਬਾਅਦ ਮਿਆਂਮਾਰ ਨਾਲ ਲੱਗਦੇ ਚੰਫਾਈ 'ਚ 3 ਪਿੰਡ ਸਥਾਪਤ ਕੀਤੇ ਗਏ ਹਨ।

ਇਸ ਤੋਂ ਇਲਾਵਾ ਤ੍ਰਿਪੁਰਾ ਦੇ ਨਾਲ ਲੱਗਦੇ ਮਮਿਤ 'ਚ 2 ਪਿੰਡ ਸਥਾਪਿਤ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਹੈ ਕਿ ਬੰਗਲਾਦੇਸ਼ ਤੋਂ ਇਲਾਵਾ ਇਹ ਮਿਆਂਮਾਰ, ਮਣੀਪੁਰ ਅਤੇ ਤ੍ਰਿਪੁਰਾ ਦੇ ਗੈਰ-ਕਾਨੂੰਨੀ ਸ਼ਰਨਾਰਥੀ ਵੀ ਇਸ ਪਿੰਡ 'ਚ ਰਹਿ ਰਹੇ ਹਨ। ਅਧਿਕਾਰੀਆਂ ਸਮੇਤ ਇਸ ਖੇਤਰ ਦਾ ਸਰਵੇ ਕਰਨ ਵਾਲੇ ਚਲਾਕ ਨੇਤਾ ਦਾ ਕਹਿਣਾ ਹੈ ਕਿ ਇਹ ਸ਼ਰਨਾਰਥੀ ਚਕਮਾ ਕਮਿਊੁਨਿਟੀ ਨਾਲ ਸੰਬੰਧ ਰੱਖਦੇ ਹਨ।


Iqbalkaur

Content Editor

Related News