COVID 19: IAF ਦੇ C-17 ਜਹਾਜ਼ ਰਾਹੀਂ ਈਰਾਨ ''ਚ ਫਸੇ ਭਾਰਤੀਆਂ ਦੀ ਕੱਲ ਹੋਵੇਗੀ ਵਾਪਸੀ

Monday, Mar 09, 2020 - 10:51 PM (IST)

COVID 19: IAF ਦੇ C-17 ਜਹਾਜ਼ ਰਾਹੀਂ ਈਰਾਨ ''ਚ ਫਸੇ ਭਾਰਤੀਆਂ ਦੀ ਕੱਲ ਹੋਵੇਗੀ ਵਾਪਸੀ

ਨਵੀਂ ਦਿੱਲੀ — ਕੋਰੋਨਾਵਾਇਰਸ ਬੀਮਾਰੀ ਇਸ ਸਮੇਂ ਦੁਨੀਆ 'ਚ ਕਹਿਰ ਢਾਹ ਰਿਹਾ ਹੈ। ਇਸ ਨਾਲ ਵਿਸ਼ਵ 'ਚ ਹੁਣ ਤਕ 1.10 ਲੱਖ ਲੋਕ ਪੀੜਤ ਹੋ ਚੁੱਕੇ ਹਨ। ਈਰਾਨ ਵੀ ਇਸ ਤੋਂ ਬੱਚ ਨਹੀਂ ਸਕਿਆ ਹੈ। ਉਥੇ ਕੋਰੋਨਾਵਾਇਰਸ ਕਾਰਨ 237 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਕੁਝ ਭਾਰਤੀ ਵੀ ਫਸੇ ਹੋਏ ਹਨ। ਸੋਮਵਾਰ ਸਵੇਰੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੇ ਈਰਾਨ 'ਚ ਫਸੇ ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਤੋਂ ਬਾਅਦ ਵੱਡਾ ਫੈਸਲਾ ਲਿਆ ਗਿਆ ਹੈ। ਭਾਰਤ ਨੇ ਸੋਮਵਾਰ ਰਾਤ ਨੂੰ ਹੀ ਈਰਾਨ 'ਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਉਥੇ ਵਿਸ਼ੇਸ਼ ਜਹਾਜ਼ ਭੇਜ ਦਿੱਤਾ ਹੈ।

ਭਾਰਤੀ ਹਵਾਈ ਫੌਜ ਦਾ ਸੀ-17 ਗਲੋਬਮਾਸਟਰ ਟ੍ਰਾਂਸਪੋਰਟ ਜਹਾਜ਼ ਸੋਮਵਾਰ ਨੂੰ ਈਰਾਨ ਭੇਜ ਦਿੱਤਾ ਗਿਆ ਹੈ। ਇਸ 'ਚ ਭਾਰਤੀਆਂ ਨੂੰ ਉਥੋਂ ਵਾਪਸ ਦੇਸ਼ ਲਿਆਂਦਾ ਜਾਵੇਗਾ। ਇਸ ਜਹਾਜ਼ ਨੇ ਗਾਜ਼ੀਆਬਾਦ ਦੇ ਹਿੰਡਨ ਏਅਫੋਰਸ ਸਟੇਸ਼ਨ ਤੋਂ ਸੋਮਵਾਰ ਰਾਤ ਨੂੰ ਉਡਾਣ ਭਰੀ। ਜਾਣਕਾਰੀ ਮੁਤਾਬਕ ਇਹ ਜਹਾਜ਼ ਸੋਮਵਾਰ ਦੇਰ ਰਾਤ 2 ਵਜੇ ਤਿਹਰਾਨ ਪਹੁੰਚੇਗਾ। ਇਸ ਤੋਂ ਬਾਅਦ ਇਹ ਭਾਰਤੀਆਂ ਨੂੰ ਲੈ ਕੇ ਮੰਗਲਵਾਰ ਸਵੇਰੇ 9.30 ਵਜੇ ਭਾਰਤ ਆਵੇਗਾ।
 

ਜੈਸ਼ੰਕਰ ਨੇ ਕੀਤੀ ਈਰਾਨ 'ਚ ਫਸੇ ਲੋਕਾਂ ਦੇ ਪਰਿਵਾਰ ਨਾਲ ਮੁਲਾਕਾਤ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸੋਮਵਾਰ ਅਚਾਨਕ ਹੀ ਕਸ਼ਮੀਰ ਦੇ ਦੌਰੇ 'ਤੇ ਪੁੱਜੇ। ਉਨ੍ਹਾਂ ਈਰਾਨ ਵਿਚ ਫਸੇ ਲੋਕਾਂ ਅਤੇ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਮੁਤਾਬਕ ਜੈਸ਼ੰਕਰ ਨੇ ਡਲ ਝੀਲ ਦੇ ਕੰਢੇ ਸਥਿਤ ਕਸ਼ਮੀਰ ਕੌਮਾਂਤਰੀ ਸੰਮੇਲਨ ਕੰਪਲੈਕਸ ਵਿਚ ਉਕਤ ਲੋਕਾਂ ਨਾਲ ਮੁਲਾਕਾਤ ਕੀਤੀ । ਈਰਾਨ ਵਿਚ ਫਸੇ ਕਸ਼ਮੀਰੀ ਵਿਦਿਆਰਥੀਆਂ ਅਤੇ ਉਥੋਂ ਦੇ ਇਕ ਸ਼ਹਿਰ ਕੋਮ ਵਿਚ ਫਸੇ ਜ਼ਾਇਰੀਨਾ ਦੇ ਪਰਿਵਾਰਕ ਮੈਂਬਰਾਂ ਨੇ ਜੈਸ਼ੰਕਰ ਕੋਲੋਂ ਮੰਗ ਕੀਤੀ ਕਿ ਸਭ ਦੀ ਭਾਰਤ ਵਾਪਸੀ ਯਕੀਨੀ ਬਣਾਈ ਜਾਏ। ਵਿਦੇਸ਼ ਮੰਤਰੀ ਨੇ ਐਤਵਾਰ ਕਿਹਾ ਸੀ ਕਿ ਸਰਕਾਰ ਈਰਾਨ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਯਤਨ ਕਰੇਗੀ।

ਕੋਸ਼ਿਸ਼ ਜਾਰੀ ਹੋਣ ਦੀ ਦਿੱਤੀ ਸੀ ਜਾਣਕਾਰੀ
ਜੈਸ਼ੰਕਰ ਨੇ ਇਕ ਹੋਰ ਟਵੀਟ 'ਚ ਕਿਹਾ, 'ਭਾਰਤੀ ਹਾਈ ਕਮਿਸ਼ਨ ਈਰਾਨ 'ਚ ਭਾਰਤੀ ਮਛੇਰਿਆਂ ਨਾਲ ਲਗਾਤਾਰ ਕਰੀਬੀ ਸੰਪਰਕ 'ਚ ਹੈ ਅਤੇ ਹੁਣ ਤਕ ਉਨ੍ਹਾਂ ਵਿਚਾਲੇ ਕੋਰੋਨਾ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਅਸੀਂ ਉਨ੍ਹਾਂ ਲਈ ਸਪਲਾਈ ਨੂੰ ਯਕੀਨੀ ਕਰ ਰਹੇ ਹਾਂ ਅਤੇ ਉਨ੍ਹਾਂ ਦੇ ਕਲਿਆਣ ਦੀ ਨਿਗਰਾਨੀ ਜਾਰੀ ਰੱਖਾਂਗੇ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਐਤਵਾਰ ਨੂੰ ਕਿਹਾ ਕਿ ਈਰਾਨ ਦੇ ਕੌਮ ਸ਼ਹਿਰ ਤੋਂ ਭਾਰਤੀ ਜਾਏਰੀਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਜਾਰੀ ਹੈ ਅਤੇ ਈਰਾਨ ਦੇ ਅਧਿਕਾਰੀਆਂ ਨਾਲ ਇਸ 'ਤੇ ਚਰਚਾ ਚੱਲ ਰਹੀ ਹੈ।

 


author

Inder Prajapati

Content Editor

Related News