ਤੂਫਾਨ ਅਤੇ ਹਨੇਰੀ ਨੇ ਲਈ ਪਿਓ-ਧੀ ਦੀ ਜਾਨ

Thursday, Jun 08, 2017 - 09:53 AM (IST)

ਜੰਮੂ—ਜੰਮੂ ਕਸ਼ਮੀਰ 'ਚ ਮੰਗਲਵਾਰ ਬੀਤੀ ਸ਼ਾਮ ਨੂੰ ਆਏ ਤੂਫਾਨ ਅਤੇ ਹਨੇਰੀ ਨੇ ਪਿਓ-ਧੀ ਦੀ ਜਾਨ ਲੈ ਲਈ। ਰਾਜੋਰੀ ਜ਼ਿਲੇ ਦੇ ਰਹਿਣ ਵਾਲੇ ਇਕ ਚਾਲੀ ਸਾਲਾ ਵਿਅਕਤੀ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਅਚਾਨਕ ਆਪਣੀ ਸੱਤ ਸਾਲ ਦੀ ਧੀ ਨਾਲ ਤੂਫਾਨ 'ਚ ਫਸ ਗਿਆ।
ਜਾਣਕਾਰੀ ਮੁਤਾਬਕ ਮੁਨੀਰ ਹੁਸੈਨ ਆਪਣੀ ਧੀ ਸ਼ਾਹੀਨ ਅਖਤਰ ਦੇ ਨਾਲ ਰਾਜੋਰੀ ਦੀ ਬੁਧਲ ਤਹਿਸੀਲ ਦੇ ਗਬਰ ਢੋਕ 'ਚ ਤੂਫਾਨ 'ਚ ਫਸ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਲਾਸ਼ਾਂ ਨੂੰ ਅੰਤਿਮ ਸੰਸਕਾਰ ਲਈ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।


Related News