ਜਣੇਪੇ ਦੌਰਾਨ ਔਰਤ ਨੂੰ ਪਿਆ ਦਿਲ ਦਾ ਦੌਰਾ, ਬੱਚੇ ਦੀ ਵੀ ਗਈ ਜਾਨ

Friday, Jan 03, 2025 - 12:45 PM (IST)

ਜਣੇਪੇ ਦੌਰਾਨ ਔਰਤ ਨੂੰ ਪਿਆ ਦਿਲ ਦਾ ਦੌਰਾ, ਬੱਚੇ ਦੀ ਵੀ ਗਈ ਜਾਨ

ਪਾਲਘਰ- ਇਕ ਹਸਪਤਾਲ ਵਿਚ ਜਣੇਪੇ ਦੌਰਾਨ 31 ਸਾਲਾ ਔਰਤ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਮਹਾਰਾਸ਼ਟਰ ਦੇ ਆਦਿਵਾਸੀ ਬਹੁਲ ਪਾਲਘਰ ਜ਼ਿਲ੍ਹੇ ਦੀ ਹੈ। ਵਿਕਰਮਗੜ ਤਾਲੁਕਾ ਦੇ ਗਲਤਾਰੇ ਪਿੰਡ ਦੀ ਰਹਿਣ ਵਾਲੀ ਕੁੰਤਾ ਵੈਭਵ ਪਡਵਲੇ ਨੂੰ ਮੰਗਲਵਾਰ ਰਾਤ ਨੂੰ ਜਣੇਪੇ ਦੇ ਦਰਦ ਤੋਂ ਬਾਅਦ ਸਥਾਨਕ ਹਸਪਤਾਲ ਲਿਜਾਇਆ ਗਿਆ। 9 ਮਹੀਨਿਆਂ ਦੀ ਗਰਭਵਤੀ ਔਰਤ ਨੂੰ ਬਾਅਦ 'ਚ ਜਵਾਹਰ ਦੇ ਸਰਕਾਰੀ ਪਤੰਗਸ਼ਾਹ ਕਾਟੇਜ ਹਸਪਤਾਲ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : ਸੜਕ ਹਾਦਸੇ 'ਚ 4 ਦੋਸਤਾਂ ਦੀ ਮੌਤ, ਨਵੇਂ ਸਾਲ 'ਤੇ ਘੁੰਮਣ ਗਏ ਸਨ ਹਰਿਦੁਆਰ

ਅਧਿਕਾਰੀ ਨੇ ਦੱਸਿਆ ਕਿ ਜਣੇਪੇ ਦੌਰਾਨ ਉਸ ਦੀ ਮੌਤ ਹੋ ਗਈ। ਜਵਾਹਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਭਰਤ ਮਹਾਲੇ ਨੇ ਦੱਸਿਆ ਕਿ ਆਦਿਵਾਸੀ ਔਰਤ ਠੀਕ ਸੀ ਪਰ ਜਣੇਪੇ ਦੌਰਾਨ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਡਾਕਟਰਾਂ ਨੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News