ਚੋਣਾਂ ਦੀ ਨਾਮਜ਼ਦਗੀ ਮੌਕੇ ਭੜਕ ਗਈ ਹਿੰਸਾ ! ਪੁਲਸ ਦੀ ਫਾਇਰਿੰਗ ''ਚ 2 ਲੋਕਾਂ ਦੀ ਗਈ ਜਾਨ

Tuesday, Mar 10, 2026 - 04:31 PM (IST)

ਚੋਣਾਂ ਦੀ ਨਾਮਜ਼ਦਗੀ ਮੌਕੇ ਭੜਕ ਗਈ ਹਿੰਸਾ ! ਪੁਲਸ ਦੀ ਫਾਇਰਿੰਗ ''ਚ 2 ਲੋਕਾਂ ਦੀ ਗਈ ਜਾਨ

ਨੈਸ਼ਨਲ ਡੈਸਕ- ਮੇਘਾਲਿਆ ਦੇ ਪੱਛਮੀ ਗਾਰੋ ਹਿਲਸ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗਾਰੋ ਹਿਲਸ ਆਟੋਨੋਮਸ ਡਿਸਟ੍ਰਿਕਟ ਕੌਂਸਲ (GHADC) ਦੀਆਂ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਭਾਰੀ ਹਿੰਸਾ ਭੜਕ ਗਈ ਤੇ ਭੀੜ ਨੂੰ ਕਾਬੂ ਕਰਨ ਲਈ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।

ਇਹ ਤਣਾਅ ਜਨਜਾਤੀ ਅਤੇ ਗੈਰ-ਜਨਜਾਤੀ ਸਮੂਹਾਂ ਵਿਚਕਾਰ ਚੋਣਾਂ ਨੂੰ ਲੈ ਕੇ ਪੈਦਾ ਹੋਇਆ ਸੀ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਇਹ ਚੋਣਾਂ ਸਿਰਫ ਜਨਜਾਤੀ ਲੋਕਾਂ ਲਈ ਹੋਣ। ਸੋਮਵਾਰ ਨੂੰ ਜਦੋਂ ਫੂਲਬਾੜੀ ਦੇ ਸਾਬਕਾ ਵਿਧਾਇਕ ਐਸਤਾਮੁਰ ਮੋਮਿਨ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਪਹੁੰਚੇ, ਤਾਂ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਸਥਿਤੀ ਗੰਭੀਰ ਹੋ ਗਈ।

ਇਹ ਵੀ ਪੜ੍ਹੋ- 'ਕਿੱਲਤ' ਵਿਚਾਲੇ ਗੁਆਂਢੀ ਮੁਲਕ ਨੂੰ 1,80,000 ਟਨ ਤੇਲ ਦੇਵੇਗਾ ਭਾਰਤ ! ਪਾਈਪਾਂ ਰਾਹੀਂ ਹੋਵੇਗੀ ਸਪਲਾਈ

ਚਿਬੀਨਾਂਗ ਇਲਾਕੇ ਵਿੱਚ ਜਦੋਂ ਦੋ ਗੁੱਟਾਂ ਵਿਚਕਾਰ ਝੜਪ ਹੋਈ, ਤਾਂ ਪੁਲਸ ਨੂੰ ਭੀੜ ਖਿੰਡਾਉਣ ਲਈ ਗੋਲੀਬਾਰੀ ਕਰਨੀ ਪਈ, ਜਿਸ ਵਿੱਚ ਦੋ ਸਥਾਨਕ ਨਿਵਾਸੀਆਂ ਦੀ ਜਾਨ ਚਲੀ ਗਈ ਤੇ ਇਸ ਮਗਰੋਂ ਸਥਿਤੀ ਹੋਰ ਵਿਗੜ ਗਈ। ਹਾਲਾਤਾਂ 'ਤੇ ਕਾਬੂ ਪਾਉਣ ਲਈ ਪੂਰੇ ਪੱਛਮੀ ਗਾਰੋ ਹਿਲਸ ਜ਼ਿਲ੍ਹੇ ਵਿੱਚ ਦਿਨ ਭਰ ਲਈ ਕਰਫਿਊ ਲਗਾ ਦਿੱਤਾ ਗਿਆ ਹੈ ਤੇ ਅਫਵਾਹਾਂ ਅਤੇ ਗਲਤ ਜਾਣਕਾਰੀ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹੇ ਵਿੱਚ 48 ਘੰਟਿਆਂ ਲਈ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।

ਜ਼ਿਲ੍ਹਾ ਪ੍ਰਸ਼ਾਸਨ ਨੇ ਮੈਦਾਨੀ ਇਲਾਕਿਆਂ ਵਿੱਚ ਸੁਰੱਖਿਆ ਬਹਾਲ ਕਰਨ ਲਈ ਸੈਨਾ ਨੂੰ 'ਫਲੈਗ ਮਾਰਚ' ਕਰਨ ਦੀ ਅਪੀਲ ਕੀਤੀ ਹੈ। GHADC ਦੀ ਕਾਰਜਕਾਰੀ ਕਮੇਟੀ ਨੇ ਪਿਛਲੇ ਮਹੀਨੇ ਇੱਕ ਪ੍ਰਸਤਾਵ ਪਾਸ ਕੀਤਾ ਸੀ ਜਿਸ ਤਹਿਤ ਉਮੀਦਵਾਰਾਂ ਲਈ ਨਾਮਜ਼ਦਗੀ ਭਰਨ ਸਮੇਂ 'ਅਨੁਸੂਚਿਤ ਜਨਜਾਤੀ ਸਰਟੀਫਿਕੇਟ' ਲਾਜ਼ਮੀ ਕਰ ਦਿੱਤਾ ਗਿਆ ਸੀ, ਜੋ ਇਸ ਤਣਾਅ ਦੀ ਮੁੱਖ ਵਜ੍ਹਾ ਬਣਿਆ ਹੈ। ਚੋਣਾਂ 10 ਅਪ੍ਰੈਲ ਨੂੰ ਹੋਣੀਆਂ ਹਨ ਅਤੇ ਪ੍ਰਸ਼ਾਸਨ ਨਾਮਜ਼ਦਗੀ ਕੇਂਦਰਾਂ 'ਤੇ ਸੁਰੱਖਿਆ ਹੋਰ ਸਖ਼ਤ ਕਰ ਰਿਹਾ ਹੈ।

ਇਹ ਵੀ ਪੜ੍ਹੋ- 22 ਰੁਪਏ ਮਹਿੰਗਾ ਹੋਇਆ ਪੈਟਰੋਲ, ਜੇਬ 'ਚ 'ਛੇਕ' ਕਰਨ ਲੱਗਾ ਜੰਗ ਦਾ 'ਸੇਕ'! ਗੁਆਂਢੀ ਮੁਲਕ 'ਚ ਮਚੀ ਹਾਹਾਕਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News