ਜੰਗ ਵੀ ਨਹੀਂ ਹਿਲਾ ਸਕੀ UAE ਦੀ Economy ! ਤੇਲ ਸੰਕਟ ਦਾ ਵੀ ਨਹੀਂ ਪਿਆ ਕੋਈ ਅਸਰ

Wednesday, Mar 11, 2026 - 02:27 PM (IST)

ਜੰਗ ਵੀ ਨਹੀਂ ਹਿਲਾ ਸਕੀ UAE ਦੀ Economy ! ਤੇਲ ਸੰਕਟ ਦਾ ਵੀ ਨਹੀਂ ਪਿਆ ਕੋਈ ਅਸਰ

ਇੰਟਰਨੈਸ਼ਨਲ ਡੈਸਕ- ਗਲੋਬਲ ਭੂ-ਰਾਜਨੀਤਕ ਤਣਾਅ ਅਤੇ ਊਰਜਾ ਬਾਜ਼ਾਰ ਵਿਚ ਉਤਾਰ-ਚੜ੍ਹਾਅ ਦੇ ਬਾਵਜੂਦ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਆਰਥਿਕਤਾ ਮਜ਼ਬੂਤ ਬਣੀ ਹੋਈ ਹੈ। ਹਾਲ ਹੀ ਵਿਚ ਜਾਰੀ ਰਿਪੋਰਟ ਵਿਚ ਐੱਸ. ਐਂਡ ਪੀ. ਗਲੋਬਲ ਰੇਟਿੰਗ ਨੇ ਕਿਹਾ ਕਿ ਯੂ. ਏ. ਈ. ਕੋਲ ਵੱਡੇ ਵਿੱਤੀ ਭੰਡਾਰ ਅਤੇ ਮਜ਼ਬੂਤ ਬਾਹਰੀ ਆਰਥਿਕ ਸਥਿਤੀ ਹੈ, ਜੋ ਉਸ ਨੂੰ ਕਿਸੇ ਵੀ ਵੱਡੇ ਵਿਸ਼ਵ ਪੱਧਰੀ ਜਾਂ ਖੇਤਰੀ ਝਟਕੇ ਤੋਂ ਬਚਾਉਣ ਵਿਚ ਮਦਦ ਕਰਦੀ ਹੈ। 

ਰਿਪੋਰਟ ਅਨੁਸਾਰ ਯੂ. ਏ. ਈ. ਸਰਕਾਰ ਕੋਲ ਇੰਨੇ ਵਿੱਤੀ ਸਰੋਤ ਹਨ ਕਿ ਉਹ ਸੰਕਟ ਦੀ ਸਥਿਤੀ ਵਿਚ ਆਰਥਿਕ ਨੀਤੀਆਂ ਨੂੰ ਆਸਾਨੀ ਨਾਲ ਅਨੁਕੂਲ ਕਰ ਸਕਦਾ ਹੈ। ਐਸ. ਐਂਡ ਪੀ. ਗਲੋਬਲ ਰੇਟਿੰਗਸ ਨੇ ਯੂ. ਏ. ਈ. ਦੀ ਪ੍ਰਭੂਸੱਤਾ ਕ੍ਰੈਡਿਟ ਰੇਟਿੰਗ ‘ਏ-ਏ/ਏ-1+’ ਨੂੰ ਸਥਿਰ ਆਊਟਲੁੱਕ ਨਾਲ ਬਰਕਰਾਰ ਰੱਖਿਆ ਹੈ। 

ਏਜੰਸੀ ਦਾ ਕਹਿਣਾ ਹੈ ਕਿ ਯੂ. ਏ. ਈ. ਕੋਲ ਵੱਡੇ ਵਿੱਤੀ ਅਤੇ ਬਾਹਰੀ ਆਰਥਿਕ ਬਫ਼ਰ ਹਨ, ਜੋ ਖੇਤਰੀ ਤਣਾਅ ਜਾਂ ਤੇਲ ਉਤਪਾਦਨ ਅਤੇ ਐਕਸਪੋਰਟ ਵਿਚ ਸੰਭਾਵਿਤ ਰੁਕਾਵਟਾਂ ਦੀ ਸਥਿਤੀ ਵਿਚ ਵੀ ਆਰਥਿਕਤਾ ਨੂੰ ਸਥਿਰ ਬਣਾਈ ਰੱਖਣ ’ਚ ਮਦਦ ਕਰਨਗੇ।

ਇਹ ਵੀ ਪੜ੍ਹੋ- ਜੰਗ ਵਿਚਾਲੇ ਟਰੰਪ ਨੇ ਕਰ ਲਈ 300,000,000,000 ਡਾਲਰ ਦੀ ਡੀਲ ! ਭਾਰਤ ਦੀ ਇਹ ਕੰਪਨੀ ਰਹੇਗੀ Partner

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News