ਵੱਡੀ ਖ਼ਬਰ : ਮਿੰਟਾਂ 'ਚ 50 ਲੋਕਾਂ ਦੀ ਨਿਕਲ ਗਈ ਜਾਨ, ਲੈਂਡਸਲਾਈਡ ਨੇ ਇਥੋਪੀਆ 'ਚ ਢਾਹਿਆ ਕਹਿਰ

Thursday, Mar 12, 2026 - 04:59 PM (IST)

ਵੱਡੀ ਖ਼ਬਰ : ਮਿੰਟਾਂ 'ਚ 50 ਲੋਕਾਂ ਦੀ ਨਿਕਲ ਗਈ ਜਾਨ, ਲੈਂਡਸਲਾਈਡ ਨੇ ਇਥੋਪੀਆ 'ਚ ਢਾਹਿਆ ਕਹਿਰ

ਅਦੀਸ ਅਬਾਬਾ (ਇਥੋਪੀਆ) (ਏਪੀ) ਪੂਰਬੀ ਅਫਰੀਕੀ ਦੇਸ਼ ਇਥੋਪੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਕ ਹਫ਼ਤੇ ਤੋਂ ਜਾਰੀ ਭਾਰੀ ਬਾਰਿਸ਼ ਤੋਂ ਬਾਅਦ ਦੱਖਣੀ ਇਥੋਪੀਆ ਦੇ ਤਿੰਨ ਜ਼ਿਲ੍ਹਿਆਂ ਵਿੱਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ ਹੈ ਅਤੇ 125 ਹੋਰ ਲਾਪਤਾ ਹਨ। ਇੱਕ ਸਥਾਨਕ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਗਾਮੋ ਜ਼ੋਨ ਦੇ ਆਫ਼ਤ ਪ੍ਰਤੀਕਿਰਿਆ ਨਿਰਦੇਸ਼ਕ ਮੇਸਫਿਨ ਮਨੂਕਾ ਅਨੁਸਾਰ ਲੈਂਡਸਲਾਈਡ ਦੀ ਘਟਨਾ ਗਾਮੋ ਜ਼ੋਨ ਵਿੱਚ ਵਾਪਰੀ ਅਤੇ ਗਾਚੋ ਬਾਬਾ ਜ਼ਿਲ੍ਹਾ, ਕੰਬਾ ਜ਼ਿਲ੍ਹਾ ਅਤੇ ਬੋਨਕੇ ਜ਼ਿਲ੍ਹੇ 'ਤੇ ਇਸ ਦਾ ਅਸਰ ਪਿਆ। ਮਨੂਕਾ ਨੇ ਕਿਹਾ ਕਿ ਬਚਾਅ ਕਾਰਜ ਦੌਰਾਨ ਇੱਕ ਵਿਅਕਤੀ ਨੂੰ ਜ਼ਿੰਦਾ ਚਿੱਕੜ ਵਿੱਚੋਂ ਬਾਹਰ ਕੱਢਿਆ ਗਿਆ। ਗਾਲੋ ਬਾਬਾ ਜ਼ਿਲ੍ਹਾ ਸੰਚਾਰ ਮੁਖੀ, ਅਬੇਬੇ ਅਗੇਨਾ ਨੇ ਕਿਹਾ ਕਿ ਮਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਚਿੱਕੜ ਵਿੱਚ ਦੱਬੇ ਹੋਏ ਮਿਲੇ ਹਨ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕਿੰਨੇ ਘਰ ਪ੍ਰਭਾਵਿਤ ਹੋਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News