10ਵੀਂ ਦੇ ਪੇਪਰ ਦੌਰਾਨ ਵਿਦਿਆਰਥਣ ਨੇ ਦਿੱਤਾ ਬੱਚੇ ਨੂੰ ਜਨਮ, ਸਹਾਇਕ ਕਮਿਸ਼ਨਰ ਵਲੋਂ ਕਾਰਨ ਦੱਸੋ ਨੋਟਿਸ ਜਾਰੀ

Saturday, Feb 28, 2026 - 12:17 PM (IST)

10ਵੀਂ ਦੇ ਪੇਪਰ ਦੌਰਾਨ ਵਿਦਿਆਰਥਣ ਨੇ ਦਿੱਤਾ ਬੱਚੇ ਨੂੰ ਜਨਮ, ਸਹਾਇਕ ਕਮਿਸ਼ਨਰ ਵਲੋਂ ਕਾਰਨ ਦੱਸੋ ਨੋਟਿਸ ਜਾਰੀ

ਧਾਰ- ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਉਦਯੋਗਿਕ ਸ਼ਹਿਰ ਪੀਥਮਪੁਰ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਸੀ। ਇੱਥੇ 10ਵੀਂ ਬੋਰਡ ਦੀ ਪ੍ਰੀਖਿਆ ਦੇਣ ਪਹੁੰਚੀ ਇਕ ਨਾਬਾਲਗ ਵਿਦਿਆਰਥਣ ਨੇ ਪ੍ਰੀਖਿਆ ਕੇਂਦਰ ਦੇ ਬਾਥਰੂਮ 'ਚ ਬੱਚੇ ਨੂੰ ਜਨਮ ਦਿੱਤਾ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨਿਕ ਹਲਕਿਆਂ 'ਚ ਹੜਕੰਪ ਮਚ ਗਿਆ ਹੈ।

ਗਣਿਤ ਦੇ ਪੇਪਰ ਦੌਰਾਨ ਵਾਪਰੀ ਘਟਨਾ 

ਜਾਣਕਾਰੀ ਅਨੁਸਾਰ ਇਹ ਘਟਨਾ ਮੰਗਲਵਾਰ ਨੂੰ ਸੇਂਟ ਜਾਰਜ ਹਾਇਰ ਸੈਕੰਡਰੀ ਸਕੂਲ 'ਚ ਗਣਿਤ ਦੇ ਪੇਪਰ ਦੌਰਾਨ ਵਾਪਰੀ। 17 ਸਾਲਾ ਵਿਦਿਆਰਥਣ ਆਮ ਵਾਂਗ ਪ੍ਰੀਖਿਆ ਹਾਲ 'ਚ ਬੈਠ ਕੇ ਪੇਪਰ ਹੱਲ ਕਰ ਰਹੀ ਸੀ ਕਿ ਅਚਾਨਕ ਉਸ ਨੇ ਬਾਥਰੂਮ ਜਾਣ ਦੀ ਇਜਾਜ਼ਤ ਮੰਗੀ। ਜਦੋਂ ਉਹ ਕਰੀਬ 15 ਮਿੰਟ ਤੱਕ ਵਾਪਸ ਨਹੀਂ ਆਈ, ਤਾਂ ਇਕ ਮਹਿਲਾ ਕਰਮਚਾਰੀ ਨੂੰ ਉਸ ਦੀ ਜਾਂਚ ਲਈ ਭੇਜਿਆ ਗਿਆ। ਬਾਥਰੂਮ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਅੰਦਰੋਂ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਸਕੂਲ ਪ੍ਰਬੰਧਕਾਂ ਨੇ ਬਿਨਾਂ ਦੇਰੀ ਕੀਤੇ 108 ਐਂਬੂਲੈਂਸ ਬੁਲਾਈ ਅਤੇ ਵਿਦਿਆਰਥਣ ਤੇ ਨਵਜੰਮੇ ਬੱਚੇ ਨੂੰ ਪੀਥਮਪੁਰ ਦੇ ਕਮਿਊਨਿਟੀ ਹੈਲਥ ਸੈਂਟਰ 'ਚ ਦਾਖ਼ਲ ਕਰਵਾਇਆ।

ਪ੍ਰਿੰਸੀਪਲ ਤੇ ਸਹਾਇਕ ਕੇਂਦਰ ਸੁਪਰਡੈਂਟ ਨੂੰ ਨੋਟਿਸ 

ਇਸ ਮਾਮਲੇ 'ਚ ਸੀਨੀਅਰ ਅਧਿਕਾਰੀਆਂ ਨੂੰ ਸਮੇਂ ਸਿਰ ਸੂਚਨਾ ਨਾ ਦੇਣ ਕਾਰਨ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਨਜਾਤੀ ਵਿਭਾਗ ਦੇ ਸਹਾਇਕ ਕਮਿਸ਼ਨਰ ਨੇ ਸਰਕਾਰੀ ਕੰਨਿਆ ਸਕੂਲ ਪੀਥਮਪੁਰ ਦੀ ਪ੍ਰਿੰਸੀਪਲ ਕਲਪਨਾ ਭਾਰਗਵ ਅਤੇ ਸਹਾਇਕ ਕੇਂਦਰ ਸੁਪਰਡੈਂਟ ਮੁਕੇਸ਼ ਪਰਮਾਰ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਹੈ। ਨੋਟਿਸ 'ਚ ਕਿਹਾ ਗਿਆ ਹੈ ਕਿ ਇਸ ਘਟਨਾ ਨਾਲ ਵਿਭਾਗ ਦਾ ਅਕਸ ਖਰਾਬ ਹੋਇਆ ਹੈ ਅਤੇ ਪ੍ਰਿੰਸੀਪਲ ਨੂੰ ਆਪਣੀਆਂ ਵਿਦਿਆਰਥਣਾਂ ਦੀ ਸਿਹਤ ਸਥਿਤੀ ਬਾਰੇ ਜਾਣਕਾਰੀ ਹੋਣੀ ਚਾਹੀਦੀ ਸੀ।

ਮੁਲਜ਼ਮ ਦੀ ਭਾਲ 'ਚ ਜੁਟੀ ਪੁਲਸ 

ਬੇਟਮਾ ਥਾਣਾ ਇੰਚਾਰਜ ਮੀਨਾ ਕਰਨਾਵਤ ਨੇ ਦੱਸਿਆ ਕਿ ਇਸ ਮਾਮਲੇ 'ਚ ਕਥਿਤ ਮੁਲਜ਼ਮ ਦੀ ਭਾਲ ਲਈ ਪੁਲਸ ਟੀਮ ਦਾ ਗਠਨ ਕੀਤਾ ਗਿਆ ਹੈ। ਮੁਲਜ਼ਮ ਜੀਵਨ ਜਯੋਤੀ ਕਾਲੋਨੀ 'ਚ ਕਿਰਾਏ ਦੇ ਕਮਰੇ 'ਚ ਰਹਿੰਦਾ ਸੀ, ਪਰ ਫਿਲਹਾਲ ਉਹ ਫਰਾਰ ਹੈ ਅਤੇ ਉਸ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਹੈ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News