ਹਿਮਾਚਲ ''ਚ 10 ਵਿਦੇਸ਼ੀਆਂ ਸਮੇਤ ਫਸੇ 16 ਲੋਕ

09/30/2018 4:56:37 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਵਿਚ ਬਾਰਿਸ਼ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਅਜੇ ਤੱਕ ਖਤਮ ਨਹੀਂ ਹੋਈਆਂ ਹਨ । ਰਿਪੋਰਟ ਮੁਤਾਬਕ ਚੰਬਾ ਜ਼ਿਲੇ ਵਿਚ 10 ਵਿਦੇਸ਼ੀਆਂ ਸਮੇਤ 16 ਲੋਕਾਂ ਨਾਲੋਂ ਸੰਪਰਕ ਟੁੱਟ ਗਿਆ ਹੈ। ਇਹ ਸਾਰੇ ਲੋਕ ਟਰੇਕਿੰਗ ਲਈ ਗਏ ਸਨ। ਉਨ੍ਹਾਂ ਦੀ ਭਾਲ 'ਚ ਮਹਿਕਮਾ ਜੁੱਟ ਗਿਆ ਹੈ। ਉੱਧਰ,  ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੇਂਦਰ ਨੇ ਬਾਰਿਸ਼ ਨਾਲ ਪ੍ਰਭਾਵਿਤ ਹਿਮਾਚਲ ਪ੍ਰਦੇਸ਼ ਦੇ ਮੁੜ ਵਸੇਬੇ ਲਈ ਸ਼ੁਰੂਆਤੀ ਮਦਦ ਦੇ ਤੌਰ 'ਤੇ 122 ਕਰੋੜ ਰੁਪਏ ਦਿੱਤੇ ਹਨ। 
ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਮਾਨਸੂਨ ਮੌਸਮ ਦੌਰਾਨ ਸੂਬੇ ਨੂੰ ਕੁੱਲ 1,479 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੂਬੇ ਦੇ ਅਧਿਕਾਰੀਆਂ ਦੀ ਇਕ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਠਾਕੁਰ ਨੇ ਦੱਸਿਆ ਕਿ 21 ਤੋਂ 24 ਸਤੰਬਰ ਦਰਮਿਆਨ ਭਾਰੀ ਬਾਰਿਸ਼ ਦੌਰਾਨ ਹਿਮਾਚਲ ਨੂੰ ਕੁੱਲ 220.29 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜਦ ਕਿ 13 ਤੋਂ 14 ਅਗਸਤ ਦਰਮਿਆਨ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਕਈ ਸੜਕਾਂ ਤੇ ਆਵਾਜਾਈ, ਬਿਜਲੀ ਤੇ ਪਾਣੀ ਸੇਵਾਵਾਂ ਦੇ ਠੱਪ ਹੋ ਜਾਣ ਕਾਰਨ 1,250 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।


Related News