ਅੱਧੇ ਸਰੀਰ ਨਾਲ ਰੇਂਗ-ਰੇਂਗ ਕੇ ਚੱਲਦਾ ਹੈ ਨੌਜਵਾਨ, ਹਾਲ ਦੇਖ ਅੱਖਾਂ ਹੋ ਜਾਣਗੀਆਂ ਨਮ (ਵੀਡੀਓ)
Friday, Oct 05, 2018 - 03:34 PM (IST)
ਪਾਉਂਟਾ ਸਾਹਿਬ (ਰੌਬਿਨ ਸ਼ਰਮਾ) : ਹਿਮਾਚਲ ਦੇ ਗਿਰੀਪਾਰ ਖੇਤਰ ਦੇ ਪਿੰਡ ਕੋਟਗਾ ਦੇ ਇਸ ਨੌਜਵਾਨ ਨੂੰ ਦੇਖ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ, ਕਿਉਂਕਿ ਇਸ ਨੌਜਵਾਨ ਦਾ ਸਰੀਰ ਅੱਧਾ ਹੈ ਤੇ ਇਹ ਰੇਂਗ-ਰੇਂਗ ਕੇ ਚੱਲਦਾ ਹੈ।
ਜਾਣਕਾਰੀ ਮੁਤਾਬਤ ਗਿਰੀਪਾਰ ਖੇਤਰ ਦੇ ਇਸ ਪਰਿਵਾਰ ਦੇ ਨੌਜਵਾਨ ਕੁਪੋਸ਼ਣ ਦੇ ਸ਼ਿਕਾਰ ਹਨ, ਜਿਸ ਕਾਰਨ ਅੱਜ ਤੱਕ ਉਨ੍ਹਾਂ ਦੇ ਮਾਤਾ-ਪਿਤਾ ਹੀ ਦੇਖ-ਭਾਲ ਕਰ ਰਹੇ ਹਨ ਪਰ ਢਲਦੀ ਉਮਰ 'ਚ ਉਨ੍ਹਾਂ ਲਈ ਇਹ ਪਹਾੜ ਜਿੱਡਾ ਦੁੱਖ ਸਾਂਭਣਾ ਮੁਸ਼ਕਲ ਹੋ ਰਿਹਾ ਹੈ, ਅਜਿਹੇ 'ਚ ਪਰਿਵਾਰ ਨੇ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਦਾ ਇਕ ਛੋਟਾ ਭਰਾ ਵੀ ਹੈ ਪਰ ਮਿਹਨਤ ਮਜ਼ਦੂਰੀ ਕਰਕੇ ਉਹ ਜ਼ਿਆਦਾ ਨਹੀਂ ਕਮਾ ਪਾਉਂਦਾ, ਜਿਸ ਨਾਲ ਦੋਵਾਂ ਨੌਜਵਾਨਾਂ ਦਾ ਸਹੀ ਤਰ੍ਹਾਂ ਨਾਲ ਇਲਾਜ ਹੋ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਕਈ ਵਾਰ ਨੇਤਾਵਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਪਰ ਅਜੇ ਤੱਕ ਕੋਈ ਵੀ ਉੱਚਿਤ ਕਾਰਵਾਈ ਨਹੀਂ ਹੋਈ।