ਨਿਤੀਸ਼ ਕੁਮਾਰ ਦੇ ਅਸਤੀਫਾ ਦੇਣ ਦੇ 5 ਵੱਡੇ ਕਾਰਨ ਇਹ ਹਨ

07/27/2017 12:31:59 PM

ਪਟਨਾ— ਸਿਆਸਤ ਦਾ ਰੰਗ ਕਦੋਂ ਕਿਵੇਂ ਬਦਲ ਜਾਵੇ, ਇਸ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ। ਇਸ ਦੀ ਤਾਜ਼ਾ ਉਦਾਹਰਣ ਬਿਹਾਰ ਦੀ ਰਾਜਨੀਤੀ 'ਚ ਦੇਖਣ ਨੂੰ ਮਿਲੀ। ਸਿਰਫ 3 ਘੰਟਿਆਂ ਦੇ ਅੰਦਰ ਮਹਾਗਠਜੋੜ ਦੀ ਸਰਕਾਰ ਟੁੱਟ ਕੇ ਬਿਖਰ ਗਈ ਅਤੇ ਹੁਣ ਇਕ ਨਵੇਂ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ਕਈ ਵਾਰ ਦੇਖਿਆ ਗਿਆ ਹੈ ਕਿ ਨਿਤੀਸ਼ ਕੁਮਾਰ ਆਪਣੀ ਸਾਫ਼ ਅਕਸ ਬਣਾਏ ਰੱਖਣ ਲਈ ਸਿਧਾਂਤਾਂ ਦੇ ਅੱਗੇ ਅਹੁਦੇ ਦੀ ਪਰਵਾਹ ਨਹੀਂ ਕਰਦੇ। ਇਕ ਵਾਰ ਫਿਰ ਨਿਤੀਸ਼ ਨੇ ਅਸਤੀਫਾ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਅਕਸ ਬਣਾਈ ਰੱਖਣ ਲਈ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਦੇ। ਆਓ ਜਾਣਦੇ ਹਨ ਕਿ ਨਿਤੀਸ਼ ਕੁਮਾਰ ਦੇ ਅਸਤੀਫਾ ਦੇ ਪਿੱਛੇ ਦੀ 5 ਵੱਡੇ ਕਾਰਨ।
1- ਆਰ.ਜੇ.ਡੀ. ਮੁਖੀ ਲਾਲੂ ਯਾਦਵ ਦੇ ਬੇਟੇ ਅਤੇ ਬਿਹਾਰ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ 'ਤੇ ਹੋਟਲ ਘੁਟਾਲੇ ਦਾ ਦੋਸ਼ ਲੱਗਣਾ ਹੀ ਇਸ ਪੂਰੇ ਘਟਨਾ ਦੀ ਸ਼ੁਰੂਆਤ ਸੀ। ਜਿਸ ਤੋਂ ਬਾਅਦ ਭਾਜਪਾ ਲਗਾਤਾਰ ਨਿਤੀਸ਼ ਕੁਮਾਰ ਤੋਂ ਤੇਜਸਵੀ ਦੇ ਅਸਤੀਫੇ ਦੀ ਮੰਗ ਕਰਨ ਲੱਗੀ ਸੀ।
2- ਨਿਤੀਸ਼ ਕੁਮਾਰ ਨੇ ਲਾਲੂ ਯਾਦਵ ਅਤੇ ਤੇਜਸਵੀ ਯਾਦਵ ਦੇ ਅੜੀਅਲ ਰੁਖ ਤੋਂ ਪਰੇਸ਼ਾਨ ਦਿੱਲੀ 'ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਪਰ ਕਾਂਗਰਸ ਵੀ ਵਿਚ-ਬਚਾਅ ਕਰ ਕੇ ਲਾਲੂ ਯਾਦਵ ਨੂੰ ਅਸਤੀਫੇ ਲਈ ਨਹੀਂ ਤਿਆਰ ਕਰਵਾ ਸਕੀ। 
3- ਤੇਜਸਵੀ ਯਾਦਵ ਨੇ ਆਪਣੇ 'ਤੇ ਲੱਗੇ ਦੋਸ਼ਾਂ ਦੀ ਸਫ਼ਾਈ ਵੀ ਨਹੀਂ ਦਿੱਤੀ ਅਤੇ ਉਹ ਲਗਾਤਾਰ ਅਸਤੀਫਾ ਨਾ ਦੇਣ 'ਤੇ ਅੜੇ ਰਹੇ। ਇਸ ਤੋਂ ਬਾਅਦ ਤੇਜਸਵੀ ਨੇ ਕੈਬਨਿਟ ਦੀ ਬੈਠਕ ਤੋਂ ਇਲਾਵਾ ਨਿਤੀਸ਼ ਕੁਮਾਰ ਨਾਲ ਇਕ ਜਨਤਕ ਪ੍ਰੋਗਰਾਮ 'ਚ ਵੀ ਹਿੱਸਾ ਨਹੀਂ ਲਿਆ।
4- ਤੇਜਸਵੀ 'ਤੇ ਲੱਗੇ ਘੁਟਾਲੇ ਦੇ ਦੋਸ਼ ਤੋਂ ਬਾਅਦ ਹੁਣ ਨਿਤੀਸ਼ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ ਕਿ ਉਨ੍ਹਾਂ ਨੇ ਆਪਣੇ ਕੈਬਨਿਟ 'ਚ ਅਜਿਹੇ ਉੱਪ ਮੁੱਖ ਮੰਤਰੀ ਨੂੰ ਰੱਖਿਆ ਹੋਇਆ ਹੈ, ਜਿਸ 'ਤੇ ਘੁਟਾਲੇ ਦਾ ਦੋਸ਼ ਲੱਗਾ ਹੈ।
5- ਨਿਤੀਸ਼ ਕੁਮਾਰ ਨੇ ਜਿਸ ਚੰਗੇ ਪ੍ਰਸ਼ਾਸਨ ਦੇ ਨਾਅਰੇ ਨਾਲ ਬਿਹਾਰ 'ਚ ਜਿੱਤ ਹਾਸਲ ਕੀਤੀ ਸੀ, ਹੁਣ ਉਨ੍ਹਾਂ ਨੂੰ ਅਜਿਹੇ ਮਾਹੌਲ 'ਚ ਚੰਗੇ ਅਨੁਸ਼ਾਸਨ ਨਾਲ ਸਰਕਾਰ ਚਲਾਉਣਾ ਮੁਸ਼ਕਲ ਸੀ, ਕਿਉਂਕਿ ਉਨ੍ਹਾਂ ਦਾ ਆਪਣਾ ਉੱਪ ਮੁੱਖ ਮੰਤਰੀ ਹੀ ਉਨ੍ਹਾਂ ਦੇ ਅਨੁਸ਼ਾਸਨ ਦੀ ਧੱਜੀ ਉੱਡਾ ਰਿਹਾ ਸੀ।


Related News