ਕਨ੍ਹੱਈਆ ਕੁਮਾਰ ਹੀ ਨਹੀਂ ਸਗੋਂ JNU ਨੇ ਦੇਸ਼ ਨੂੰ ਦਿੱਤੇ ਹਨ ਕਈ 'ਸਿਆਸੀ ਧਾਕੜ'

Thursday, May 09, 2024 - 03:44 PM (IST)

ਕਨ੍ਹੱਈਆ ਕੁਮਾਰ ਹੀ ਨਹੀਂ ਸਗੋਂ JNU ਨੇ ਦੇਸ਼ ਨੂੰ ਦਿੱਤੇ ਹਨ ਕਈ 'ਸਿਆਸੀ ਧਾਕੜ'

ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ’ਚ ਪੂਰਬੀ ਦਿੱਲੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਦੀ ਚੋਣ ਮੁਹਿੰਮ ਪੂਰੇ ਦੇਸ਼ ’ਚ ਸੁਰਖੀਆਂ ਵਿਚ ਹੈ। ਇਕ ਵਾਰ ਜਦੋਂ ਕਨ੍ਹੱਈਆ ਕੁਮਾਰ ਸਟੇਜ ਤੋਂ ਤੱਥਾਂ ਨਾਲ ਬੋਲਣਾ ਸ਼ੁਰੂ ਕਰ ਦਿੰਦੇ ਹਨ ਤਾਂ ਲੋਕ ਅਚਾਨਕ ਉਨ੍ਹਾਂ ਵੱਲ ਆਕਰਸ਼ਿਤ ਹੋਣ ਲੱਗਦੇ ਹਨ। ਇੱਥੇ ਤੁਹਾਨੂੰ ਦੱਸ ਦੇਈਏ ਕਿ ਕਨ੍ਹੱਈਆ ਦੇ ਨਾਲ ਵੀ ਜੇ. ਐੱਨ. ਯੂ. ਦੇ ਵਿਦਿਆਰਥੀਆਂ ਨੇ ਦੇਸ਼ ਦੀ ਸਿਆਸਤ ’ਚ ਐਂਟਰੀ ਕੀਤੀ ਹੈ ਅਤੇ ਵੱਡੀਆਂ ਉਚਾਈਆਂ ਹਾਸਲ ਕੀਤੀਆਂ ਹਨ।

ਇਹ ਵੀ ਪੜ੍ਹੋ- ਬਿਹਾਰ ’ਚ ਸਾਹੇਬ, ਬੀਵੀ ਔਰ ਗੈਂਗਸਟਰ : ਬਾਹੂਬਲੀਆਂ ਦੀ ਵਿਰਾਸਤ ਲਈ ਪਤਨੀਆਂ ਸਿਆਸੀ ਅਖਾੜੇ ’ਚ

ਇਹ ਵੀ ਪੜ੍ਹੋ- ਮੌਜੂਦਾ ਕੇਂਦਰ ਸਰਕਾਰ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਦਿੱਲੀ ਦੀ ਇਸ ਵੱਕਾਰੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। ਹਾਲਾਂਕਿ ਦੋਵਾਂ ਨੇ ਯੂਨੀਵਰਸਿਟੀ ਵਿਚ ਰਹਿੰਦਿਆਂ ਵਿਦਿਆਰਥੀ ਸਿਆਸਤ ਵਿਚ ਹਿੱਸਾ ਨਹੀਂ ਲਿਆ। ਜੈਸ਼ੰਕਰ ਨੇ ਜੈ. ਐੱਨ. ਯੂ. ਤੋਂ ਅੰਤਰਰਾਸ਼ਟਰੀ ਸਬੰਧਾਂ ਵਿਚ ਆਪਣੀ ਪੀ. ਐੱਚ. ਡੀ. ਕੀਤੀ, ਜਿੱਥੇ ਉਨ੍ਹਾਂ ਨੇ ਪ੍ਰਮਾਣੂ ਕੂਟਨੀਤੀ ਵਿਚ ਮੁਹਾਰਤ ਹਾਸਲ ਕੀਤੀ। ਦੂਜੇ ਪਾਸੇ ਨਿਰਮਲਾ ਸੀਤਾਰਮਨ ਜੇ. ਐੱਨ. ਯੂ. ਤੋਂ ਅਰਥ ਸ਼ਾਸਤਰ ਵਿਚ ਆਪਣੀ ਪੋਸਟ-ਗ੍ਰੈਜੂਏਸ਼ਨ ਅਤੇ ਐੱਮਫਿਲ ਦੀ ਡਿਗਰੀ ਪੂਰੀ ਕਰਨ ਲਈ 1984 ’ਚ ਦਿੱਲੀ ਆਈ ਸੀ।

ਇਹ ਵੀ ਪੜ੍ਹੋ- ਵੋਟ ਪਾਉਣ ਤੋਂ ਬਾਅਦ ਲੱਕੀ ਡਰਾਅ ’ਚ ਕੋਈ ਇਕ ਵੋਟਰ ਬਣੇਗਾ ਹੀਰੇ ਦੀ ਅੰਗੂਠੀ ਦਾ ਮਾਲਕ

ਸਾਲ 2015 ’ਚ ਜੇ. ਐੱਨ. ਯੂ. ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਬਣੇ ਕਨ੍ਹੱਈਆ ਨੇ ਬਿਹਾਰ ਦੀ ਬੇਗੂਸਰਾਏ ਲੋਕ ਸਭਾ ਸੀਟ ਤੋਂ ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ. ਆਈ.) ਦੇ ਉਮੀਦਵਾਰ ਵਜੋਂ 2019 ਦੀਆਂ ਲੋਕ ਸਭਾ ਚੋਣਾਂ ਲੜੀਆਂ ਹਨ। ਕਨ੍ਹੱਈਆ ਨੂੰ ਇਸ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਗਿਰੀਰਾਜ ਸਿੰਘ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਨ੍ਹੱਈਆ ਮੂਲ ਰੂਪ ਤੋਂ ਬੇਗੂਸਰਾਏ ਦਾ ਰਹਿਣ ਵਾਲਾ ਹੈ ਅਤੇ ਇਸ ਵਾਰ ਉਹ ਉੱਤਰ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਭਾਜਪਾ ਨੇਤਾ ਅਤੇ ਭੋਜਪੁਰੀ ਅਭਿਨੇਤਾ ਅਤੇ ਗਾਇਕ ਮਨੋਜ ਤਿਵਾਰੀ ਦੇ ਖਿਲਾਫ ਚੋਣ ਲੜ ਰਿਹਾ ਹੈ।

ਇਹ ਵੀ ਪੜ੍ਹੋ- ਅਧਿਐਨ 'ਚ ਖ਼ੁਲਾਸਾ; 65 ਸਾਲਾਂ 'ਚ ਦੇਸ਼ 'ਚ 7.8 ਫ਼ੀਸਦੀ ਘਟੀ ਹਿੰਦੂ ਆਬਾਦੀ, ਜਾਣੋ ਕਿੰਨੀ ਵਧੀ ਮੁਸਲਿਮ ਆਬਾਦੀ

ਮੀਡੀਆ ਰਿਪੋਰਟਾਂ ਮੁਤਾਬਕ ਸਾਲ 1969 ’ਚ ਸਥਾਪਿਤ ਜੇ. ਐੱਨ. ਯੂ. ਨੇ ਡੀ.ਪੀ. ਤ੍ਰਿਪਾਠੀ, ਪ੍ਰਕਾਸ਼ ਕਰਾਤ, ਸੀਤਾਰਾਮ ਯੇਚੁਰੀ, ਚੰਦਰਸ਼ੇਖਰ ਪ੍ਰਸਾਦ, ਸ਼ਕੀਲ ਅਹਿਮਦ ਖਾਨ ਅਤੇ ਤਨਵੀਰ ਅਖਤਰ ਵਰਗੇ ਮਹਾਨ ਨੇਤਾ ਦੇਸ਼ ਨੂੰ ਦਿੱਤੇ ਹਨ। ਇਨ੍ਹਾਂ ਵਿਚੋਂ ਤਨਵੀਰ ਅਖ਼ਤਰ ਨੂੰ ਛੱਡ ਕੇ ਬਾਕੀ ਸਾਰੇ ਆਗੂਆਂ ਨੇ ਖੱਬੇਪੱਖੀ ਵਿਦਿਆਰਥੀ ਸੰਗਠਨਾਂ ’ਚ ਰਹਿੰਦੇ ਹੋਏ ਜੇ. ਐੱਨ. ਯੂ. ਵਿਦਿਆਰਥੀ ਯੂਨੀਅਨ ਦੀ ਅਗਵਾਈ ਕੀਤੀ ਸੀ। ਤਨਵੀਰ ਕਾਂਗਰਸ ਨਾਲ ਸਬੰਧਿਤ ਵਿਦਿਆਰਥੀ ਵਿੰਗ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐੱਨ. ਐੱਸ. ਯੂ. ਆਈ.) ਨਾਲ ਸਬੰਧਤ ਸੀ।

ਇਹ ਵੀ ਪੜ੍ਹੋ-  ਲਵ ਮੈਰਿਜ ਦੇ 19 ਸਾਲ ਬਾਅਦ ਸਾਲੇ ਨੇ ਜੀਜੇ ਨੂੰ ਦਿੱਤੀ ਖ਼ੌਫਨਾਕ ਸਜ਼ਾ, ਉਜਾੜਿਆ ਭੈਣ ਦਾ ਸੁਹਾਗ

ਜੇ. ਐੱਨ. ਯੂ. ’ਚ ਪਹਿਲੀ ਵਾਰ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ 1975-76 ’ਚ ਹੋਈਆਂ ਸਨ। ਡੀ.ਪੀ. ਤ੍ਰਿਪਾਠੀ ਨੂੰ ਸਟੂਡੈਂਟਸ ਫੈੱਡਰੇਸ਼ਨ ਆਫ ਇੰਡੀਆ (ਐੱਸ. ਐੱਫ. ਆਈ.) ਦਾ ਪ੍ਰਧਾਨ ਚੁਣਿਆ ਗਿਆ। ਉਹ ਐਮਰਜੈਂਸੀ ਦੌਰਾਨ ਜੇਲ ਵੀ ਗਏ ਸਨ। ਉਹ ਰਾਜਨੀਤੀ ਦੀ ਸ਼ੁਰੂਆਤ ’ਚ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਨਾਲ ਜੁੜੇ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜੀਵ ਗਾਂਧੀ ਅਤੇ ਪੀ.ਵੀ. ਨਰਸਿਮਹਾ ਰਾਓ ਨਾਲ ਵੀ ਕੰਮ ਕੀਤਾ। 1999 ’ਚ ਉਹ ਕਾਂਗਰਸ ਛੱਡ ਕੇ ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। 2012 ਤੋਂ 2018 ਦਰਮਿਆਨ ਉਹ ਰਾਜ ਸਭਾ ਦੇ ਮੈਂਬਰ ਵੀ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News