ਝਾਰਖੰਡ ਦੇ ਮੁੱਖ ਮੰਤਰੀ ਸੋਰੇਨ ਨੇ ਨੋਇਡਾ ਦੀ ਇਸ ਕੁੜੀ ਦਾ ਜਾਣੋ ਕਿਉਂ ਕੀਤਾ ਧੰਨਵਾਦ

06/01/2020 5:56:38 PM

ਰਾਂਚੀ (ਭਾਸ਼ਾ)— ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਨੋਇਡਾ ਦੀ ਉਸ 12 ਸਾਲਾ ਕੁੜੀ ਦਾ ਧੰਨਵਾਦ ਜ਼ਾਹਰ ਕੀਤਾ ਹੈ, ਜਿਸ ਨੇ ਆਪਣੇ ਜੇਬ ਖਰਚ ਯਾਨੀ ਕਿ ਬੱਚਤ ਦੇ 48 ਹਜ਼ਾਰ ਰੁਪਏ ਤੋਂ ਤਿੰਨ ਮਜ਼ਦੂਰਾਂ ਦਾ ਹਵਾਈ ਕਿਰਾਇਆ ਭਰਿਆ। ਇਸ ਕੁੜੀ ਦਾ ਨਾਂ ਹੈ, ਨਿਹਾਰਿਕਾ ਦ੍ਰਿਵੇਦੀ। ਜਿਸ ਨੇ ਆਪਣੇ ਬੱਚਤ ਦੇ ਪੈਸਿਆਂ ਤੋਂ 3 ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਸੂਬੇ ਝਾਰਖੰਡ ਜਹਾਜ਼ ਜ਼ਰੀਏ ਭੇਜਣ ਦਾ ਇੰਤਜ਼ਾਮ ਕੀਤਾ ਹੈ।

PunjabKesari

ਮੁੱਖ ਮੰਤਰੀ ਹੇਮੰਤ ਨੇ ਇਕ ਟਵੀਟ ਕਰ ਕੇ ਕਿਹਾ ਕਿ ਨੋਇਡਾ ਦੀ 12 ਸਾਲਾ ਇਸ ਛੋਟੀ ਜਿਹੀ ਉਮਰ 'ਚ  ਨਿਹਾਰਿਕਾ ਧੀ ਦੀ ਸੰਵੇਦਨਸ਼ੀਲਤਾ ਲਈ ਧੰਨਵਾਦ ਅਤੇ ਉਸ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ। ਉੱਥੇ ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਨਿਹਾਰਿਕਾ ਦ੍ਰਿਵੇਦੀ ਨੇ 3 ਪ੍ਰਵਾਸੀ ਮਜ਼ਦੂਰਾਂ ਨੂੰ ਹਵਾਈ ਜ਼ਹਾਜ਼ ਤੋਂ ਝਾਰਖੰਡ ਭੇਜਣ ਲਈ ਆਪਣੀ ਬੱਚਤ 'ਚੋਂ 48 ਹਜ਼ਾਰ ਰੁਪਏ ਦਾ ਦਾਨ ਕੀਤਾ, ਜੋ ਕਿ ਸ਼ਲਾਘਾਯੋਗ ਕਦਮ ਹੈ।

ਦੱਸਣਯੋਗ ਹੈ ਕਿ ਤਾਲਾਬੰਦੀ ਵਿਚ ਫਸੇ ਮਜ਼ਦੂਰਾਂ ਲਈ ਨਿਹਾਰਿਕਾ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਹੈ। ਉਸ ਨੇ ਆਪਣੀ ਬੱਚਤ ਦੇ 48,000 ਰੁਪਏ ਤੋਂ ਹਵਾਈ ਟਿਕਟ ਖਰੀਦ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਫਲਾਈਟ ਤੋਂ ਝਾਰਖੰਡ ਭੇਜਣ ਹਵਾਈ ਕਿਰਾਇਆ ਭਰਿਆ ਹੈ। ਨਿਹਾਰਿਕਾ ਨੇ ਕਿਹਾ ਕਿ ਸਮਾਜ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਅਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਜਿਹੀ ਔਖੀ ਘੜੀ ਵਿਚ ਅਸੀਂ ਇਸ ਨੂੰ ਵਾਪਸ ਕਰੀਏ।


Tanu

Content Editor

Related News