ਸਿਹਤ ਮੁਲਾਜ਼ਮਾਂ ਨੇ ਕੋਰੋਨਾ ਮਰੀਜ਼ ਦੀ ਲਾਸ਼ ਨੂੰ ਟੋਏ ''ਚ ਸੁੱਟਿਆ

06/08/2020 1:01:51 AM

ਪੁਡੂਚੇਰੀ (ਯੂ.ਐੱਨ.ਆਈ.) : ਪੁਡੂਚੇਰੀ 'ਚ ਪਬਲਿਕ ਰਾਈਟਸ ਏਸੋਸੀਏਸ਼ਨ ਨੇ ਪੁਡੂਚੇਰੀ ਦੇ ਨੇੜੇ ਵਿਲੀਆਨੂਰ 'ਚ ਸਿਹਤ ਅਤੇ ਪੰਚਾਇਤ ਮੁਲਾਜ਼ਮਾਂ ਦੁਆਰਾ ਕੋਰੋਨਾ ਮਰੀਜ਼ ਦੀ ਲਾਸ਼ ਨੂੰ ਕਥਿਤ ਰੂਪ ਨਾਲ ਟੋਏ 'ਚ ਸੁੱਟ ਦਿੱਤੇ ਜਾਣ ਦੀ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ।

ਪਬਲਿਕ ਰਾਈਟਸ ਏਸੋਸੀਏਸ਼ਨ ਦੇ ਸਕੱਤਰ ਜੀ. ਸੁਗੁਮਰਨ ਨੇ ਇਕ ਬਿਆਨ 'ਚ ਕਿਹਾ ਕਿ ਚੇਨਈ ਦਾ 45 ਸਾਲਾ ਵਿਅਕਤੀ ਜੋਤੀ ਮੁਥੂ ਆਪਣੀ ਪਤਨੀ ਨਾਲ ਗੋਪਲਨ ਕਦਈ ਗਿਆ ਸੀ ਅਤੇ ਉਥੇ ਦਿਲ ਦਾ ਦੌਰਾ ਪੈਣ ਕਾਰਣ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਉਸ ਦੀ ਕੋਰੋਨਾ ਜਾਂਚ ਕੀਤੀ ਗਈ ਸੀ ਅਤੇ ਰਿਪੋਰਟ 'ਚ ਇਨਫੈਕਟਿਡ ਦੀ ਪੁਸ਼ਟੀ ਹੋ ਗਈ ਸੀ। ਬਾਅਦ 'ਚ ਸਿਹਤ ਅਤੇ ਵਿਲੀਆਨੂਰ ਪੰਚਾਇਤ ਦੇ ਵਰਕਰਾਂ ਨੇ ਉਸ ਦੀ ਲਾਸ਼ ਨੂੰ ਇਕ ਟੋਏ 'ਚ ਸੁੱਟ ਕੇ ਦਫਨਾ ਦਿੱਤਾ।

  


Karan Kumar

Content Editor

Related News