ਵਿਦਿਆਰਥੀਆਂ ਤੋਂ ਟਾਇਲਟ ਸਾਫ਼ ਕਰਵਾਉਣ ਦੇ ਮਾਮਲੇ ''ਚ ਪ੍ਰਿੰਸੀਪਲ ਮੁਅੱਤਲ

Friday, Sep 09, 2022 - 12:40 PM (IST)

ਬਲੀਆ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਇਕ ਪ੍ਰਾਇਮਰੀ ਸਿੱਖਿਆ ਸਕੂਲ ' ਵਿਦਿਆਰਥੀਆਂ ਕੋਲੋਂ ਟਾਇਲਟ ਸਾਫ਼ ਕਰਵਾਉਣ ਦੇ ਮਾਮਲੇ 'ਚ ਜ਼ਿਲ੍ਹਾ ਬੇਸਿਕ ਸਿੱਖਿਆ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਜ਼ਿਲ੍ਹਾ ਮੁਢਲੀ ਸਿੱਖਿਆ ਅਧਿਕਾਰੀ ਮਨੀਰਾਮ ਸਿੰਘ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਸੋਹਾਂਵ ਇਲਾਕੇ ਦੇ ਪ੍ਰਾਇਮਰੀ ਸਕੂਲ ਪਿਪਰਾ ਕਲਾ ਨੰਬਰ 1 ਦਾ ਵੀਡੀਓ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ। 

ਇਹ ਵੀ ਪੜ੍ਹੋ : ਸ਼ਰਮਨਾਕ! ਸਕੂਲ 'ਚ ਵਿਦਿਆਰਥੀਆਂ ਤੋਂ ਸਾਫ਼ ਕਰਵਾਇਆ ਗਿਆ ਟਾਇਲਟ

ਵੀਡੀਓ 'ਚ ਇਕ ਸ਼ਖ਼ਸ ਵਿਦਿਆਰਥੀਆਂ ਨੂੰ ਧਮਕਾ ਕੇ ਸਕੂਲ ਦਾ ਟਾਇਲਟ ਦਾ ਸਾਫ਼ ਕਰਵਾ ਰਿਹਾ ਹੈ ਅਤੇ ਸਾਫ਼ ਨਾ ਕਰਨ 'ਤੇ ਟਾਇਲਟ 'ਚ ਤਾਲਾ ਲਗਾਉਣ ਦੀ ਧਮਕੀ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਬਲਾਕ ਸਿੱਖਿਆ ਅਧਿਕਾਰੀ, ਸੋਹਾਂਵ ਤੋਂ ਜਾਂਚ ਕਰਵਾਈ ਗਈ। ਜਾਂਚ ਰਿਪੋਰਟ ਮਿਲਣ 'ਤੇ ਪ੍ਰਾਇਮਰੀ ਸਕੂਲ ਦੇ ਪ੍ਰਿੰਸੀਪਲ ਮ੍ਰਿਤੁੰਜੇ ਸਿੰਘ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰਿੰਸੀਪਲ ਵਿਰੁੱਧ ਅਨੁਸ਼ਾਸਨਾਤਮਕ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਬਲਾਕ ਸਿੱਖਿਆ ਅਧਿਕਾਰੀ, ਰੇਵਾਤੀ ਨੂੰ ਜਾਂਚ ਅਧਿਕਾਰੀ ਬਣਾਇਆ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News