ਟਿਕਟ ਨਾ ਮਿਲਣ ਵਾਲੇ ਭਾਜਪਾ ਨੇਤਾਵਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਿਆ ਜਾਵੇਗਾ: ਖੱਟੜ

10/01/2019 5:28:00 PM

ਕਰਨਾਲ—ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਨਾ ਮਿਲਣ ਵਾਲੇ ਭਾਜਪਾ ਨੇਤਾਵਾਂ ਨੂੰ ਅੱਜ ਭਰੋਸਾ ਦਿਵਾਉਂਦੇ ਹੋਏ ਕਿਹਾ ਹੈ ਕਿ ਚੋਣਾਂ ਖਤਮ ਹੋਣ ਤੋਂ ਬਾਅਦ ਪਾਰਟੀ ਉਨ੍ਹਾਂ ਦੇ ਹਿੱਤਾਂ ਦਾ ਧਿਆਨ ਰੱਖੇਗੀ। ਖੱਟੜ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਪਾਰਟੀ ਦੇ ਜਿਸ ਵੀ ਨੇਤਾ ਨੂੰ ਭਾਜਪਾ ਦੀ ਟਿਕਟ ਨਹੀਂ ਮਿਲੀ, ਉਹ ਵੀ ਪਾਰਟੀ ਨੂੰ ਆਪਣੀ ਮਾਂ ਮੰਨਦਾ ਹੈ। ਅਸੀਂ ਉਨ੍ਹਾਂ ਦਾ ਮਾਣ ਸਨਮਾਣ ਯਕੀਨੀ ਬਣਾਵਾਂਗੇ। ਚੋਣਾਂ ਤੋਂ ਬਾਅਦ ਪਾਰਟੀ ਅਤੇ ਸਰਕਾਰ 'ਚ ਉਨ੍ਹਾਂ ਦਾ 'ਮਾਨ-ਸਨਮਾਣ' ਬਰਕਰਾਰ ਰਹੇਗਾ।''

ਭਾਜਪਾ ਦੇ 78 ਉਮੀਦਵਾਰਾਂ ਦੀ ਪਹਿਲੀ ਲਿਸਟ 'ਚੋ ਮੰਤਰੀ ਵਿਪੁਲ ਗੋਇਲ ਅਤੇ ਰਾਵ ਨਰਬੀਰ ਸਿੰਘ ਉਨ੍ਹਾਂ 7 ਵਿਧਾਇਕਾਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ ਹੈ। ਗੋਇਲ ਫਰੀਦਾਬਾਦ ਤੋਂ ਵਿਧਾਇਕ ਹੈ ਜਦਕਿ ਰਾਵ ਮਨਬੀਰ ਸਿੰਘ ਗੁੜਗਾਓ ਜ਼ਿਲੇ 'ਚ ਬਾਦਸ਼ਾਹਪੁਰ ਸੀਟ ਤੋਂ ਪ੍ਰਤੀਨਿਧਤਾ ਕਰਦੇ ਹਨ। ਇਸ ਤੋਂ ਇਲਾਵਾ ਮਹਿੰਦਰਗੜ੍ਹ ਜ਼ਿਲੇ 'ਚ ਅਤੇਲੀ ਚੋਣ ਖੇਤਰ ਦੀ ਪ੍ਰਤੀਨਿਧਤਾ ਕਰਨ ਵਾਲੇ ਵਿਧਾਨ ਸਭਾ ਉਪ ਪ੍ਰਧਾਨ ਸੰਤੋਸ਼ ਯਾਦਵ ਨੂੰ ਵੀ ਇਸ ਸੀਟ ਤੋਂ ਦੋਬਾਰਾ ਚੋਣ ਲੜਨ ਲਈ ਟਿਕਟ ਦੇਣ ਤੋਂ ਇਨਕਾਰ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਗੋਇਲ ਦੀ ਜਗ੍ਹਾਂ ਨਰਿੰਦਰ ਗੁਪਤਾ, ਰਾਵ ਨਰਬੀਰ ਸਿੰਘ ਦੀ ਜਗ੍ਹਾਂ ਮਨੀਸ਼ ਯਾਦਵ ਅਤੇ ਸੰਤੋਸ਼ ਯਾਦਵ ਦੀ ਥਾਂ ਸੀਤਾ ਰਾਮ ਯਾਦਵ ਨੂੰ ਟਿਕਟ ਦਿੱਤੀ ਗਈ ਹੈ, ਜਿਨ੍ਹਾਂ ਮੰਤਰੀਆਂ ਨੂੰ ਫਿਰ ਤੋਂ ਉਮੀਦਵਾਰ ਬਣਾਇਆ ਗਿਆ ਹੈ, ਉਨ੍ਹਾਂ 'ਚ ਕੈਪਟਨ ਅਭਿਮਨਿਯੂ, ਰਾਮ ਬਿਲਾਸ ਸ਼ਰਮਾ, ਅਨਿਲ ਵਿਜ,ਕ੍ਰਿਸ਼ਣ ਕੁਮਾਰ ਬੇਦੀ, ਕਰਣ ਦੇਵ ਕੰਬੋਜ, ਕਵਿਤਾ ਜੈਨ ਅਤੇ ਓ. ਪੀ. ਧਨਖੜ ਸ਼ਾਮਲ ਹਨ।

ਦੱਸਣਯੋਗ ਹੈ ਭਾਜਪਾ ਵੱਲੋਂ 3 ਓਲੰਪਿਕ ਜੇਤੂ ਖਿਡਾਰੀਆਂ ਨੂੰ ਟਿਕਟ ਦਿੱਤੇ ਜਾਣ 'ਤੇ ਖੱਟੜ ਨੇ ਕਿਹਾ ਹੈ ਕਿ ਤਿੰਨ ਆਪਣੇ-ਆਪਣੇ ਖੇਤਰਾਂ 'ਚ ਮਾਹਿਰ ਖਿਡਾਰੀ ਹਨ। ਉਨ੍ਹਾਂ ਨੇ ਕਿਹਾ, ''ਅਸੀਂ ਇਨ੍ਹਾਂ ਚੋਣਾਂ 'ਚ ਉਨ੍ਹਾਂ ਨੂੰ ਖੜ੍ਹਾ ਕੀਤਾ ਹੈ, ਜੋ ਯਕੀਕਣ ਕਾਫੀ ਵੋਟਾਂ ਨਾਲ ਜਿੱਤਣਗੇ।'' ਚੋਣਾਂ 'ਚ ਸ਼ੁਰੂਆਤ ਕਰਦੇ ਹੋਏ ਪਹਿਲਵਾਨ ਬਬੀਤਾ ਫੌਗਾਟ, ਸਾਬਕਾ ਭਾਰਤੀ ਹਾਕੀ ਕਪਤਾਨ ਸੰਦੀਪ ਸਿੰਘ ਅਤੇ ਓਲੰਪਿਕ ਜੇਤੂ ਯੋਗੇਸ਼ਵਰ ਦੱਤ ਕ੍ਰਮਵਾਰ ਦਾਦਰੀ ਪੇਹੋਵਾ, ਬੜੋਦਾ ਤੋਂ ਚੋਣਾਂ ਲੜਨਗੇ।

ਜ਼ਿਕਰਯੋਗ ਹੈ ਕਿ ਭਾਜਪਾ ਨੇ 2014 ਵਿਧਾਨ ਸਭਾ ਚੋਣਾਂ 'ਚ 47 ਸੀਟਾਂ ਜਿੱਤੀਆਂ ਸੀ ਅਤੇ ਇਸ ਸਾਲ ਦੀ ਸ਼ੁਰੂਆਤ 'ਚ ਜੀਂਦ ਉਪਚੋਣ 'ਚ ਜਿੱਤ ਤੋਂ ਬਾਅਦ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ 48 ਹੋ ਗਈ ਹੈ। ਭਾਜਪਾ ਨੇ ਇਸ ਵਾਰ 75 ਤੋਂ ਜ਼ਿਆਦਾ ਸੀਟਾਂ ਜਿੱਤਣ ਦਾ ਟੀਚਾ ਬਣਾਇਆ ਹੈ।


Iqbalkaur

Content Editor

Related News