ਹਰਿਆਣਾ ’ਚ ਗੰਦੇ ਪਾਣੀ ਨਾਲ ਭਰੇ ਤਲਾਬ ''ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ

05/16/2022 5:45:36 PM

ਭਿਵਾਨੀ- ਹਰਿਆਣਾ ਦੇ ਭਿਵਾਨੀ ਸਥਿਤ ਬਹਿਲ ਦੀ ਖਾੜੀ ਪਿੰਡ 'ਚ ਸੋਮਵਾਰ ਨੂੰ ਗੰਦੇ ਪਾਣੀ ਨਾਲ ਭਰੇ ਤਲਾਬ 'ਚ ਡੁੱਬਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪਿੰਡ ਦੇ ਬੰਟੀ ਗੋਸਵਾਮੀ ਸ਼ਰਮਾ ਨੇ ਦੱਸਿਆ ਕਿ ਬਹਿਲ ਵਿਚ ਤਲਾਬ ਨੂੰ ਅੰਮ੍ਰਿਤ ਸਰੋਵਰ ਸਕੀਮ ਤਹਿਤ ਵਿਕਿਸਤ ਕੀਤਾ ਗਿਆ ਸੀ ਅਤੇ ਮੌਜੂਦਾ ਸਮੇਂ ਵਿਚ ਇਹ ਗੰਦੇ ਪਾਣੀ ਨਾਲ ਭਰਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੁਸ਼ੀਲ ਉਰਫ ਗੋਲੂ (10), ਸਚਿਨ (11) ਅਤੇ ਲਖਨ (8) ਦੀ ਸੋਮਵਾਰ ਸਵੇਰੇ ਤਲਾਬ ’ਚ ਡੁੱਬਣ ਕਾਰਨ ਮੌਤ ਹੋ ਗਈ। 

ਸ਼ਰਮਾ ਨੇ ਅੱਗੇ ਦੱਸਿਆ ਕਿ ਜਦੋਂ ਤਿੰਨ ਮੁੰਡੇ ਤਲਾਬ ਦੇ ਕੰਢੇ ’ਤੇ ਬਣੀ ਪਗਡੰਡੀ ਤੋਂ ਲੰਘ ਰਹੇ ਸਨ ਤਾਂ ਇਕ ਮੁੰਡੇ ਦੀ ਲੱਤ ਤਿਲਕ ਗਈ ਅਤੇ ਉਹ ਤਲਾਬ ’ਚ ਡਿੱਗ ਗਿਆ। ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਬਾਕੀ ਦੋ ਮੁੰਡੇ ਵੀ ਡੁੱਬ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਲੋਕਾਂ ਨੇ ਤਿੰਨਾਂ ਮੁੰਡਿਆ ਨੂੰ ਬੇਹੋਸ਼ੀ ਦੀ ਹਾਲਤ 'ਚ ਬਾਹਰ ਕੱਢਿਆ। ਦੋ ਮੁੰਡਿਆਂ ਨੂੰ ਹਿਸਾਰ ਅਤੇ ਇਕ ਨੂੰ ਭਿਵਾਨੀ ਦੇ ਹਸਪਤਾਲ ਭੇਜਿਆ ਗਿਆ ਪਰ ਮੁੱਢਲੀ ਸਹਾਇਤਾ ਤੋਂ ਬਾਅਦ ਤਿੰਨਾਂ ਦੀ ਮੌਤ ਹੋ ਗਈ। 

ਪੁਲਸ ਅਨੁਸਾਰ ਤਿੰਨੋਂ ਮ੍ਰਿਤਕ ਬਹਿਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ 4ਵੀਂ, 6ਵੀਂ ਅਤੇ 2ਵੀਂ ਜਮਾਤ ਦੇ ਵਿਦਿਆਰਥੀ ਸਨ। ਉਨ੍ਹਾਂ ਦੱਸਿਆ ਕਿ ਤਿੰਨਾਂ ਮੁੰਡਿਆਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਲੋਹਾਰੂ ਵਿਖੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਪੁਲਸ ਮੁਤਾਬਕ ਹਾਦਸੇ ਸਮੇਂ ਬੱਚੇ ਬੱਕਰੀ ਚਰਾਉਣ ਗਏ ਹੋਏ ਸਨ।


Tanu

Content Editor

Related News