ਗਰਮੀ ਕਾਰਨ ਬੀਮਾਰ ਰਿਕਸ਼ਾ ਚਾਲਕ ਦੀ ਜ਼ੇਰੇ ਇਲਾਜ ਮੌਤ
Wednesday, Jul 01, 2026 - 12:25 PM (IST)
ਬਠਿੰਡਾ (ਸੁਖਵਿੰਦਰ) : ਗਰਮੀ ਨਾਲ ਬੀਤੇ ਦਿਨੀਂ ਹਸਪਤਾਲ ’ਚ ਦਾਖ਼ਲ ਇਕ ਰਿਕਸ਼ਾ ਚਾਲਕ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸਥਾਨਕ ਰੇਲਵੇ ਸਟੇਸ਼ਨ ਦੇ ਉਡੀਕ ਘਰ ਵਿਚ ਗਰਮੀ ਕਾਰਨ ਇਕ ਅਣਪਛਾਤਾ ਰਿਕਸ਼ਾ ਚਾਲਕ ਬੀਮਾਰ ਹੋ ਗਿਆ। ਗਰਮੀ ਕਾਰਨ ਉਸਦੀ ਹਾਲਤ ਨਾਜ਼ੁਕ ਹੋ ਗਈ। ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਵਿੱਕੀ ਕੁਮਾਰ ਨੇ ਉਸ ਨੂੰ ਐਮਰਜੈਂਸੀ ਵਾਰਡ ’ਚ ਪਹੁੰਚਾਇਆ ਜਿੱਥੇ ਸਵੇਰੇ ਉਸਦੀ ਮੌਤ ਹੋ ਗਈ।
ਅਣਪਛਾਤੇ ਰਿਕਸ਼ਾ ਚਾਲਕ ਕੋਲ ਕੋਈ ਦਸਤਾਵੇਜ਼ ਨਹੀਂ ਮਿਲੇ, ਜੋ ਉਸਦੀ ਸ਼ਨਾਖ਼ਤ ਹੋ ਸਕੇ। ਮ੍ਰਿਤਕ ਰਿਕਸ਼ਾ ਚਾਲਕ ਦਾ ਰਿਕਸ਼ਾ ਵੀ ਸਟੇਸ਼ਨ ’ਤੇ ਖੜ੍ਹਾ ਹੈ। ਅਜੇ ਤਕ ਕੋਈ ਵਾਰਸ ਨਹੀਂ ਮਿਲਿਆ ਹੈ। ਸਹਾਰਾ ਟੀਮ ਨੇ ਮ੍ਰਿਤਕ ਦੀ ਲਾਸ਼ ਨੂੰ ਮੁਰਦਾਘਰ 'ਚਸੁਰੱਖਿਅਤ ਰੱਖ ਲਿਆ ਹੈ। ਸਹਾਰਾ ਪ੍ਰਧਾਨ ਗੌਤਮ ਗੋਇਲ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
