ਜਲੰਧਰ ''ਚ ਸ਼ਰੇਆਮ ਗੁੰਡਾਗਰਦੀ, ਘਰ ''ਤੇ ਪੱਥਰਬਾਜ਼ੀ ਕਰ ਤਲਵਾਰਾਂ ਨਾਲ ਕੀਤਾ ਹਮਲਾ

Saturday, Jul 04, 2026 - 03:10 PM (IST)

ਜਲੰਧਰ ''ਚ ਸ਼ਰੇਆਮ ਗੁੰਡਾਗਰਦੀ, ਘਰ ''ਤੇ ਪੱਥਰਬਾਜ਼ੀ ਕਰ ਤਲਵਾਰਾਂ ਨਾਲ ਕੀਤਾ ਹਮਲਾ

ਜਲੰਧਰ (ਸੋਨੂੰ)- ਜਲੰਧਰ ਸ਼ਹਿਰ ਦੀ 3-ਸਟਾਰ ਕਾਲੋਨੀ 'ਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਬੀਤੀ ਦੇਰ ਰਾਤ ਨੌਜਵਾਨਾਂ ਨੇ ਇਕ ਘਰ ਦੇ ਮੁੱਖ ਗੇਟ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਪੱਥਰਬਾਜ਼ੀ ਕੀਤੀ। ਪੀੜਤ ਰਜਿੰਦਰ ਕੁਮਾਰ ਨੇ ਦੱਸਿਆ ਕਿ ਇਸੇ ਜਗ੍ਹਾ 'ਤੇ ਕੁਝ ਸਮੇਂ ਪਹਿਲਾਂ ਇਕ ਲੜਾਈ ਨੂੰ ਲੈ ਕੇ ਅੱਜ ਨਿਹੰਗ ਬਾਣੇ 'ਚ ਆਏ ਨੌਜਵਾਨਾਂ ਨੇ ਘਰ 'ਤੇ ਹਮਲਾ ਕੀਤਾ।  ਰਜਿੰਦਰ ਕੁਮਾਰ ਨੇ ਦੱਸਿਆ ਕਿ 20 ਤੋਂ 25 ਨੌਜਵਾਨਾਂ ਨੇ ਉਸ ਦੇ ਘਰ ਦੇ ਗੇਟ 'ਤੇ ਤਲਵਾਰਾਂ ਨਾਲ ਹਮਲਾ ਕੀਤਾ। ਗੇਟ 'ਤੇ ਤੇਜ਼ਧਾਰ ਹਥਿਆਰਾਂ ਅਤੇ ਪੱਥਰ ਵੀ ਮਾਰੇ ਗਏ। 

ਇਹ ਵੀ ਪੜ੍ਹੋ: ਕਾਂਗਰਸ ਦੋਫਾੜ! ਜਲੰਧਰ ਦੀ ਸਿਆਸਤ 'ਚ ਬਦਲੇ ਸਮੀਕਰਨ, ਚੰਨੀ ਦੀ ਮੀਟਿੰਗ 'ਚ ਦਿਸੀਆਂ ਬਗਾਵਤੀ ਸੁਰਾਂ

PunjabKesari

ਪੀੜਤ ਮੁਤਾਬਕ ਕ੍ਰਿਸ਼ਨਾ ਨਾਮ ਦੇ ਇਕ ਵਿਅਕਤੀ ਦਾ ਗਿਰੋਹ ਹੈ ਅਤੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ, ਪਰਿਵਾਰ 'ਤੇ ਤੀਜੀ ਵਾਰ ਹਮਲਾ ਕੀਤਾ ਹੈ। ਪਰਿਵਾਰ ਨੇ ਦੱਸਿਆ ਕਿ ਕ੍ਰਿਸ਼ਨਾ ਖ਼ਿਲਾਫ਼ ਕਈ ਮਾਮਲੇ ਦਰਜ ਹਨ, ਜਿਨ੍ਹਾਂ 'ਚ ਕਤਲ ਵੀ ਸ਼ਾਮਲ ਹੈ ਅਤੇ ਹਾਲ ਹੀ ਵਿੱਚ ਜੇਲ੍ਹ ਤੋਂ ਬਾਹਰ ਆਇਆ ਹੈ। 
ਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਕਰਿਆਨੇ ਦੀ ਦੁਕਾਨ ਦਾ ਮਾਲਕ ਹੈ ਅਤੇ ਉਸ ਦਾ ਪੁੱਤਰ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਹੈ। ਛੇ ਮਹੀਨੇ ਪਹਿਲਾਂ ਟੈਕਸੀ ਦੀ ਸਵਾਰੀ ਨੂੰ ਲੈ ਕੇ ਝਗੜਾ ਹੋਇਆ ਸੀ। ਉਸ ਦੌਰਾਨ ਕ੍ਰਿਸ਼ਨ ਨੇ ਕੁਝ ਨੌਜਵਾਨਾਂ ਨਾਲ ਮਿਲ ਕੇ ਉਸ ਦੇ ਛੋਟੇ ਪੁੱਤਰ 'ਤੇ ਹਮਲਾ ਕਰ ਦਿੱਤਾ। ਇਸ ਘਟਨਾ 'ਚ ਰੋਹਿਤ ਜ਼ਖ਼ਮੀ ਹੋ ਗਿਆ ਸੀ। ਇਕ ਮਹੀਨਾ ਪਹਿਲਾਂ ਉਸ ਦੇ ਦੂਜੇ ਪੁੱਤਰ ਬੌਬੀ 'ਤੇ ਹਮਲਾ ਕੀਤਾ ਗਿਆ ਸੀ। ਦੇਰ ਰਾਤ ਕ੍ਰਿਸ਼ਨ ਨੇ ਕੁਝ ਹੋਰ ਨੌਜਵਾਨਾਂ ਨਾਲ ਮਿਲ ਕੇ ਉਨ੍ਹਾਂ ਦੇ ਘਰ 'ਤੇ ਫਿਰ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ: ਪੰਜਾਬ 'ਚ ਭਲਕੇ ਇਨ੍ਹਾਂ ਚਾਰ ਇਲਾਕਿਆਂ 'ਚ ਹੋਣਗੀਆਂ ਸਥਾਨਕ ਚੋਣਾਂ, ਸ਼ਾਮ ਨੂੰ ਆਉਣਗੇ ਨਤੀਜੇ

ਇਸ ਘਟਨਾ 'ਚ ਇਕ ਨੌਜਵਾਨ ਦੇ ਪੈਰ 'ਤੇ ਇੱਟ ਵੱਜੀ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਉਸ ਦਾ ਪੈਰ ਫੈਕਚਰ ਹੋ ਗਿਆ ਹੈ। ਬੀਤੀ ਦੇਰ ਰਾਤ 112 'ਤੇ ਫ਼ੋਨ ਕਰਕੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਪੀੜਤ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਸੇ ਕਰਕੇ ਅਪਰਾਧੀ ਵਾਪਸ ਆਉਂਦੇ ਰਹਿੰਦੇ ਹਨ ਅਤੇ ਹਮਲਾ ਕਰਦੇ ਰਹਿੰਦੇ ਹਨ।

ਹਾਲਾਂਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ 8 ਨੰਬਰ ਦੀ ਪੁਲਸ ਅੱਜ ਸਵੇਰੇ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੀੜਤ ਪਰਿਵਾਰ ਨੇ ਕਿਹਾ ਕਿ ਨੌਜਵਾਨਾਂ ਨੂੰ ਪੁਲਸ ਦਾ ਕੋਈ ਡਰ ਨਹੀਂ ਹੈ। ਦੇਰ ਰਾਤ ਅਪਰਾਧ ਕਰਨ ਤੋਂ ਬਾਅਦ ਨੌਜਵਾਨ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਭੱਜ ਗਏ। ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਪੁਲਸ ਕਮਿਸ਼ਨਰ ਦਫ਼ਤਰ 'ਚ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: 13 ਜੁਲਾਈ ਨੂੰ ਪੰਜਾਬ ਆ ਸਕਦੇ ਨੇ PM ਨਰਿੰਦਰ ਮੋਦੀ, ਜਲੰਧਰ 'ਚ ਵੱਡੀ ਰੈਲੀ ਕਰਕੇ ਵਜਾਉਣਗੇ ਚੋਣ ਬਿਗੁਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News