ਸੱਪ ਦੇ ਡੰਗਣ ਕਾਰਨ ਬੱਚੇ ਦੀ ਮੌਤ
Sunday, Jul 05, 2026 - 04:09 PM (IST)
ਖਮਾਣੋਂ (ਅਰੋੜਾ) : ਨੇੜਲੇ ਪਿੰਡ ਰਾਣਵਾਂ ਵਿਖੇ ਰਾਤ ਨੂੰ ਸੁੱਤੇ ਪਏ ਬੱਚੇ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬੱਚੇ ਬਵਨਪ੍ਰੀਤ ਸਿੰਘ ਦੇ ਦਾਦਾ ਹਰਬੰਸ ਸਿੰਘ ਮੁਤਾਬਕ ਘਟਨਾ ਅੱਧੀ ਰਾਤ ਨੂੰ ਵਾਪਰੀ, ਜਦੋਂ ਪਰਿਵਾਰ ਕਮਰੇ 'ਚ ਸੁੱਤਾ ਪਿਆ ਸੀ।
ਉਨ੍ਹਾਂ ਦੇ ਬੈਡ 'ਤੇ ਸੱਪ ਚੜ੍ਹ ਗਿਆ ਅਤੇ ਕਰੀਬ ਪੌਣੇ 3 ਸਾਲ ਦੇ ਬੱਚੇ ਨੂੰ ਡੰਗ ਦਿੱਤਾ। ਪਰਿਵਾਰ ਵਲੋਂ ਬੱਚੇ ਨੂੰ ਇਲਾਜ ਲਈ ਖਮਾਣੋਂ ਦੇ ਸਰਕਾਰੀ ਹਸਪਤਾਲ ਲਿਜਾਇਆ, ਜਿੱਥੇ ਮੌਜੂਦ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਕਾਰਨ ਸਾਰੇ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ।
