Punjab: ਖੇਤਾਂ ਵੱਲ ਜ਼ਮੀਨ ਵਾਹੁਣ ਜਾਂਦੇ ਦੋ ਭਰਾਵਾਂ ਨਾਲ ਵਾਪਰੀ ਅਣਹੋਣੀ, ਇਕ ਦੀ ਦਰਦਨਾਕ ਮੌਤ

Wednesday, Jun 24, 2026 - 01:53 PM (IST)

Punjab: ਖੇਤਾਂ ਵੱਲ ਜ਼ਮੀਨ ਵਾਹੁਣ ਜਾਂਦੇ ਦੋ ਭਰਾਵਾਂ ਨਾਲ ਵਾਪਰੀ ਅਣਹੋਣੀ, ਇਕ ਦੀ ਦਰਦਨਾਕ ਮੌਤ

ਰੂਪਨਗਰ/ਸ੍ਰੀ ਕੀਰਤਪੁਰ ਸਾਹਿਬ (ਵਿਜੇ ਸ਼ਰਮਾ)-ਚੰਗਰ ਇਲਾਕੇ ਦੇ ਪਿੰਡ ਬਰੂਵਾਲ ਵਿਖੇ ਟਰੈਕਟਰ ਤੋਂ ਹੇਠਾਂ ਡਿੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਗਿਆਨ ਸਿੰਘ ਵਾਸੀ ਪਿੰਡ ਬਰੂਵਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਦੋ ਪੁੱਤਰ ਅਤੇ ਇਕ ਧੀ ਹਨ। ਮੰਗਲਵਾਰ ਨੂੰ ਉਸ ਦੇ ਦੋਵੇਂ ਪੁੱਤਰ, ਵੱਡਾ ਪੁੱਤਰ ਕਾਬਲ ਸਿੰਘ (36) ਜੋ ਜੰਗਲਾਤ ਵਿਭਾਗ ਵਿਚ ਨੌਕਰੀ ਕਰਦਾ ਹੈ ਅਤੇ ਛੋਟਾ ਪੁੱਤਰ ਸੁਖਵੰਤ ਸਿੰਘ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦਾ ਟਰੈਕਟਰ ਲੈ ਕੇ ਆਪਣੀ ਜ਼ਮੀਨ ਵਾਹੁਣ ਲਈ ਖੇਤਾਂ ਵੱਲ ਜਾ ਰਹੇ ਸਨ।

ਇਹ ਵੀ ਪੜ੍ਹੋ: ਪੰਜਾਬ 'ਚ ਇੰਸਪੈਕਟਰ ਤੇ ਜੂਨੀਅਰ ਆਡੀਟਰ ਗ੍ਰਿਫ਼ਤਾਰ, ਕਾਰਨਾਮਾ ਜਾਣ ਉੱਡ ਜਾਣਗੇ ਹੋਸ਼

ਸੁਖਵੰਤ ਸਿੰਘ ਟਰੈਕਟਰ ਚਲਾ ਰਿਹਾ ਸੀ, ਜਦਕਿ ਕਾਬਲ ਸਿੰਘ ਟਰੈਕਟਰ ਦੀ ਸਾਈਡ ਮਗਰਾਡ ’ਤੇ ਬੈਠਿਆ ਹੋਇਆ ਸੀ। ਘਰ ਤੋਂ ਕੁਝ ਦੂਰੀ ’ਤੇ ਰਸਤਾ ਉੱਚਾ-ਨੀਵਾਂ ਅਤੇ ਉਤਰਾਈ ਵਾਲਾ ਹੋਣ ਕਾਰਨ ਟਰੈਕਟਰ ਅਚਾਨਕ ਬੇਕਾਬੂ ਹੋ ਗਿਆ, ਜਿਸ ਕਾਰਨ ਹਾਦਸਾ ਵਾਪਰ ਗਿਆ। ਇਸ ਦੌਰਾਨ ਕਾਬਲ ਸਿੰਘ ਟਰੈਕਟਰ ਤੋਂ ਹੇਠਾਂ ਡਿੱਗ ਪਿਆ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਕਾਬਲ ਸਿੰਘ ਨੂੰ ਇਲਾਜ ਲਈ ਏਮਜ਼ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੇ ਪਿਤਾ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਪੁੱਤਰ ਦੀ ਮੌਤ ਇਕ ਅਚਾਨਕ ਵਾਪਰੇ ਹਾਦਸੇ ਕਾਰਨ ਹੋਈ ਹੈ। ਇਸ ਘਟਨਾ ਵਿਚ ਕਿਸੇ ਦਾ ਕੋਈ ਕਸੂਰ ਨਹੀਂ ਹੈ ਅਤੇ ਨਾ ਹੀ ਉਹ ਇਸ ਸਬੰਧੀ ਕਿਸੇ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਕਰਵਾਉਣਾ ਚਾਹੁੰਦੇ ਹਨ। ਥਾਣਾ ਮੁਖੀ ਸ੍ਰੀ ਕੀਰਤਪੁਰ ਸਾਹਿਬ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਕੀਰਤਪੁਰ ਸਾਹਿਬ ਵਿਖੇ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ: ਦੁਬਈ 'ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ! ਮਾਪਿਆਂ ਦਾ ਸੀ ਇਕਲੌਤਾ ਪੁੱਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News