ਸਲੋਵਾਕੀਆ ਤੋਂ ਆਈ ਮਨਹੂਸ ਖ਼ਬਰ, ਅਜਨਾਲਾ ਦੇ 23 ਸਾਲਾ ਨੌਜਵਾਨ ਦੀ ਪਾਣੀ ''ਚ ਡੁੱਬਣ ਕਾਰਨ ਮੌਤ

Monday, Jun 29, 2026 - 06:02 AM (IST)

ਸਲੋਵਾਕੀਆ ਤੋਂ ਆਈ ਮਨਹੂਸ ਖ਼ਬਰ, ਅਜਨਾਲਾ ਦੇ 23 ਸਾਲਾ ਨੌਜਵਾਨ ਦੀ ਪਾਣੀ ''ਚ ਡੁੱਬਣ ਕਾਰਨ ਮੌਤ

ਅਜਨਾਲਾ (ਫਰਿਆਦ) : ਤਹਿਸੀਲ ਅਜਨਾਲਾ ਦੇ ਪਿੰਡ ਨੰਗਲ ਵਾਝਾਂਵਾਲਾ ਦੇ ਵਿਦੇਸ਼ 'ਚ ਰੋਜ਼ਗਾਰ ਦੀ ਖਾਤਿਰ ਗਏ ਕਰੀਬ 23 ਸਾਲਾਂ ਦੇ ਨੌਜਵਾਨ ਗੁਰਸੇਵਕ ਸਿੰਘ ਦੀ ਬੀਤੀ ਸ਼ਾਮ ਸਲੋਵਾਕੀਆ ਵਿਖੇ ਅਚਾਨਕ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਜਾਣ ਨਾਲ ਜਿੱਥੇ ਪਰਿਵਾਰ ਵਾਲਿਆਂ ਲਈ ਦੁੱਖਾਂ ਦਾ ਪਹਾੜ ਟੁੱਟ ਪਿਆ, ਉੱਥੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ। 

ਇਸ ਸਬੰਧੀ ਮ੍ਰਿਤਕ ਨੌਜਵਾਨ ਗੁਰਸੇਵਕ ਸਿੰਘ ਦੇ ਪਿਤਾ ਸਰਤਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਸੇਵਕ ਸਿੰਘ ਕਰੀਬ 8 ਕੁ ਮਹੀਨੇ ਪਹਿਲਾਂ ਆਪਣੇ ਅਤੇ ਪਰਿਵਾਰ ਦੇ ਸੁਨਹਿਰੇ ਭਵਿੱਖ ਲਈ ਵਰਕ ਵੀਜ਼ੇ ' ਤੇ ਸਲੋਵਾਕੀਆ ਗਿਆ ਸੀ ਅਤੇ ਉਹਨਾਂ ਨੇ ਆਸਾਂ ਲਾਈਆਂ ਸਨ ਕਿ ਉਨ੍ਹਾਂ ਦਾ ਪੁੱਤਰ ਵਿਦੇਸ਼ 'ਚ ਮਿਹਨਤ ਕਰਕੇ ਘਰ ਦੀ ਆਰਥਿਕ ਹਾਲਤ ਨੂੰ ਸੁਧਾਰੇਗਾ। ਹੋਰ ਤਾਂ ਹੋਰ ਇਸੇ ਸਾਲ 31 ਦਸੰਬਰ ਨੂੰ ਉਸਦੇ ਦੇ ਵੱਡੇ ਭਰਾ ਦਾ ਵਿਆਹ ਨਿਸ਼ਚਿਤ ਕੀਤਾ ਹੋਇਆ ਹੈ ਪਰ ਅਚਾਨਕ ਵਾਪਰੀ ਇਸ ਘਟਨਾ ਕਰਕੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਇਹ ਵੀ ਪੜ੍ਹੋ : ਖੰਨਾ 'ਚ ਲੁੱਟ ਦੀ ਨੀਅਤ ਨਾਲ ਔਰਤ 'ਤੇ ਕੀਤਾ ਜਾਨਲੇਵਾ ਹਮਲਾ

ਸਰਤਾਜ ਸਿੰਘ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਸ਼ਾਮ ਵਿਦੇਸ਼ ਤੋਂ ਸੂਚਨਾ ਮਿਲੀ ਸੀ ਕਿ ਗੁਰਸੇਵਕ ਸਿੰਘ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਇਹ ਅਤਿਅੰਤ ਦੁੱਖ ਭਰੀ ਸੂਚਨਾ ਮਿਲਦੇ ਪਰਿਵਾਰਿਕ ਮਾਹੌਲ ਗਮਗੀਨ ਹੋ ਗਿਆ। ਇਸ ਮੌਕੇ ਪੀੜ੍ਹਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਕੋਲ ਪੁਰਜ਼ੋਰ ਅਪੀਲ ਕੀਤੀ ਹੈ ਕਿ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਨੂੰ ਛੇਤੀ ਤੋਂ ਛੇਤੀ ਭਾਰਤ ਵਾਪਸ ਲਿਆਉਣ ਲਈ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਲਈ ਸਹਿਯੋਗ ਦਿੱਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News