ਚਿੱਟੇ ਦਾ ਨਸ਼ਾ ਕਰਨ ਕਾਰਨ 18 ਸਾਲਾ ਨੌਜਵਾਨ ਦੀ ਮੌਤ

Tuesday, Jul 07, 2026 - 11:26 AM (IST)

ਚਿੱਟੇ ਦਾ ਨਸ਼ਾ ਕਰਨ ਕਾਰਨ 18 ਸਾਲਾ ਨੌਜਵਾਨ ਦੀ ਮੌਤ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਨਾਲ ਲੱਗਦੇ ਪਿੰਡ ਝੋਕ ਹਰਿਹਰ ’ਚ ਇਕ ਕਰੀਬ 18 ਸਾਲ ਦੇ ਨੌਜਵਾਨ ਸੁਮਿਤ ਦੀ ਚਿੱਟੇ ਦਾ ਨਸ਼ਾ ਕਰਨ ਕਾਰਨ ਮੌਤ ਹੋ ਗਈ ਹੈ। ਇਸ ਨੌਜਵਾਨ ਦੇ ਪਰਿਵਾਰ ਨੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਸੁਮਿਤ ਚਿੱਟੇ ਦੇ ਨਸ਼ੇ ਦੀ ਲਪੇਟ ਵਿਚ ਆ ਗਿਆ ਸੀ, ਜਿਸ ਦਾ ਇਲਾਜ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਉਹ ਮਿਹਨਤ-ਮਜ਼ਦੂਰੀ ਕਰਨ ਲਈ ਜਾਇਆ ਕਰਦਾ ਸੀ।

ਉਸ ਨੂੰ ਨਸ਼ਾ ਕਰਨ ਵਾਲੇ ਮੁੰਡਿਆਂ ਨੇ ਫਿਰ ਤੋਂ ਆਪਣੇ ਨਾਲ ਲਿਜਾਣਾ ਸ਼ੁਰੂ ਕਰ ਦਿੱਤਾ ਅਤੇ ਮੁੰਡੇ ਫਿਰ ਤੋਂ ਉਸ ਨੂੰ ਨਸ਼ਾ ਕਰਵਾਉਣ ਲੱਗ ਪਏ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਸਬੰਧਿਤ ਥਾਣੇ ਦੀ ਪੁਲਸ ਨੂੰ ਦਰਖ਼ਾਸਤ ਦੇ ਕੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਸੀ ਪਰ ਨਸ਼ਾ ਨਹੀਂ ਰੁਕ ਸਕਿਆ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤ ਤਾਂ ਚਲਾ ਗਿਆ ਹੈ ਪਰ ਦੂਜੇ ਪਰਿਵਾਰਾਂ ਦੇ ਬੱਚੇ ਨਸ਼ੇ ’ਚ ਬਰਬਾਦ ਨਹੀਂ ਹੋਣੇ ਚਾਹੀਦੇ।
 


author

Babita

Content Editor

Related News