ਹਰਿਆਣਾ : ਢਾਈ ਸਾਲਾ ਮਾਸੂਮ ਨਾਲ ਨਾਬਾਲਗ ਲੜਕੇ ਨੇ ਕੀਤਾ ਰੇਪ

12/29/2019 2:26:04 AM

ਨਵੀਂ ਦਿੱਲੀ — ਹਰਿਆਣਾ 'ਚ ਮੇਵਾਤ ਦੇ ਨੂੰਹ ਜ਼ਿਲੇ 'ਚ ਇਕ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਿਥੇ ਇਕ 15 ਸਾਲਾ ਨਾਬਾਲਗ ਲੜਕੇ ਨੇ ਇਕ ਢਾਈ ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ। ਪੁਲਸ ਮੁਤਾਬਕ ਦੋਸ਼ੀ ਨਾਬਾਲਗ ਗੁਆਂਢ 'ਚ ਹੀ ਰਹਿੰਦਾ ਸੀ। ਉਹ ਬੱਚੀ ਨੂੰ ਸਾਇਕਲ 'ਤੇ ਬਿਠਾ ਕੇ ਸੁਨਸਾਨ ਖੇਤ 'ਚ ਲੈ ਗਿਆ ਅਤੇ ਉਥੇ ਹੀ ਇਕ ਵਾਰਦਾਤ ਨੂੰ ਅੰਜਾਮ ਦਿੱਤਾ।
ਪਰਿਵਾਰ ਵਾਲਿਆਂ ਨੇ ਦੱੱਸਿਆ ਕਿ ਇਹ ਘਟਨਾ ਵੀਰਵਾਰ ਸਵੇਰੇ 11 ਵਜੇ ਦੇ ਕਰੀਬ ਦੀ ਹੈ। ਉਨ੍ਹਾਂ ਮੁਤਾਬਕ ਬੱਚੀ ਬਾਹਰ ਖੇਡ ਰਹੀ ਸੀ, ਜਿਥੋਂ ਦੋਸ਼ੀ ਉਸ ਨੂੰ ਚੁੱਕ ਕੇ ਲੈ ਗਿਆ। ਪਰਿਵਾਰ ਵਾਲਿਆਂ ਨੇ ਜਦੋਂ ਬੱਚੀ ਨੂੰ ਬਾਹਰ  ਨਹੀਂ ਦੇਖਿਆ ਤਾਂ ਉਹ ਤਲਾਸ਼ ਕਰਨ ਲੱਗੇ। ਉਦੋਂ ਹੀ ਦੋਸ਼ੀ ਨਾਬਾਲਗ ਲੜਕਾ ਬੱਚੀ ਨੂੰ ਸਾਇਕਲ 'ਤੇ ਬਿਠਾ ਕੇ ਵਾਪਸ ਲਿਆ ਰਿਹਾ ਸੀ। ਪਰਿਵਾਰ ਵਾਲਿਆਂ ਨੇ ਦੇਖਿਆ ਕਿ ਬੱਚੀ ਰੋ ਰਹੀ ਸੀ ਅਤੇ ਉਸ ਦੇ ਕੱਪੜੇ 'ਤੇ ਖੂਨ ਵੀ ਲੱਗਾ ਸੀ।
ਪੀੜਤ ਬੱਚੀ ਦੇ ਪਰਿਵਾਰ ਵਾਲਿਆਂ ਨੇ ਦੋਸ਼ੀ ਲੜਕੇ ਦੇ ਮਾਤਾ ਪਿਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਉਲਟਾ ਬੱਚੀ ਦੇ ਪਰਿਵਾਰ ਵਾਲਿਆਂ ਨਾਲ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਮਾਮਲਾ ਵਧਣ 'ਤੇ ਪੀੜਤ ਪਰਿਵਾਰ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਕਾਰਵਾਈ ਕਰਦੇ ਹੋਏ ਬੱਚੀ ਨੂੰ ਨੂੰਹ ਸੀ.ਐੱਚ.ਸੀ. ਹਸਪਤਾਲ ਲੈ ਗਏ। ਜਿਥੇ ਮੈਡੀਕਲ ਰਿਪੋਰਟ 'ਚ ਰੇਪ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲਸ ਨੇ ਕੇਸ ਦਰਜ ਕਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਨਾਬਾਲਗ ਹੈ ਇਸ ਲਈ ਉਸ ਨੂੰ ਜੁਵੇਨਾਇਲ ਬੋਰਡ ਸਾਹਮਣੇ ਪੇਸ਼ ਕੀਤਾ ਜਾਵੇਗਾ।   


Inder Prajapati

Content Editor

Related News