ਪਤੀ ਨਾਲ ਹੋਇਆ ਝਗੜਾ ਤਾਂ ਕਲਯੁੱਗੀ ਮਾਂ ਨੇ 6 ਸਾਲਾ ਮਾਸੂਮ ਨੂੰ ਮਗਰਮੱਛਾਂ ਨਾਲ ਭਰੀ ਨਦੀ 'ਚ ਸੁੱਟਿਆ

Monday, May 06, 2024 - 10:10 AM (IST)

ਪਤੀ ਨਾਲ ਹੋਇਆ ਝਗੜਾ ਤਾਂ ਕਲਯੁੱਗੀ ਮਾਂ ਨੇ 6 ਸਾਲਾ ਮਾਸੂਮ ਨੂੰ ਮਗਰਮੱਛਾਂ ਨਾਲ ਭਰੀ ਨਦੀ 'ਚ ਸੁੱਟਿਆ

ਉੱਤਰੀ ਕੰਨੜ (ਭਾਸ਼ਾ)- ਕਰਨਾਟਕ ਦੇ ਉੱਤਰੀ ਕੰਨੜ ਜ਼ਿਲੇ ਦੇ ਡਾਂਡੇਲੀ ਕਸਬੇ ’ਚ ਇਕ 26 ਸਾਲਾ ਔਰਤ ਨੇ ਪਤੀ ਨਾਲ ਝਗੜੇ ਤੋਂ ਬਾਅਦ ਆਪਣੇ 6 ਸਾਲ ਦੇ ਅਪਾਹਜ ਬੱਚੇ ਨੂੰ ਮਗਰਮੱਛਾਂ ਨਾਲ ਭਰੀ ਨਦੀ ’ਚ ਸੁੱਟ ਦਿੱਤਾ। ਪੁਲਸ ਨੇ ਦੱਸਿਆ ਕਿ ਪਤੀ-ਪਤਨੀ ਅਕਸਰ ਆਪਣੇ ਵੱਡੇ ਬੇਟੇ ਦੀ ਸਥਿਤੀ ਨੂੰ ਲੈ ਕੇ ਆਪਸ ’ਚ ਲੜਦੇ ਰਹਿੰਦੇ ਸੀ। ਉਹ ਜਨਮ ਤੋਂ ਹੀ ਬੋਲ ਨਹੀਂ ਸਕਦਾ ਸੀ। ਉਨ੍ਹਾਂ ਦਾ ਦੋ ਸਾਲ ਦਾ ਇਕ ਹੋਰ ਬੇਟਾ ਵੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਵਿਤਰੀ ਦਾ ਪਤੀ ਰਵੀ ਕੁਮਾਰ ਆਪਣੇ ਵੱਡੇ ਪੁੱਤਰ ਦੀ ਅਪੰਗਤਾ ਨੂੰ ਲੈ ਕੇ ਅਕਸਰ ਉਸ ਨਾਲ ਝਗੜਾ ਕਰਦਾ ਸੀ ਅਤੇ ਉਸ ਨੂੰ ਸਵਾਲ ਕਰਦਾ ਸੀ ਕਿ ਉਸ ਨੇ ਅਜਿਹੇ ਬੱਚੇ ਨੂੰ ਜਨਮ ਕਿਉਂ ਦਿੱਤਾ। ਕਦੀ-ਕਦੀ ਉਹ ਕਥਿਤ ਤੌਰ ’ਤੇ ਇਹ ਵੀ ਕਹਿ ਦਿੰਦਾ ਸੀ ਕਿ ‘ਬੱਚੇ ਨੂੰ ਸੁੱਟ ਦਿਓ’।

ਪੁਲਸ ਮੁਤਾਬਕ ਸਾਵਿਤਰੀ ਦਾ ਫਿਰ ਇਸੇ ਗੱਲ ਨੂੰ ਲੈ ਕੇ ਆਪਣੇ ਪਤੀ ਨਾਲ ਝਗੜਾ ਹੋ ਗਿਆ ਸੀ, ਜਿਸ ਤੋਂ ਨਾਰਾਜ਼ ਹੋ ਕੇ ਉਸ ਨੇ ਕਥਿਤ ਤੌਰ ’ਤੇ ਆਪਣੇ ਵੱਡੇ ਬੇਟੇ ਨੂੰ ਮਗਰਮੱਛਾਂ ਨਾਲ ਭਰੀ ਨਦੀ ’ਚ ਸੁੱਟ ਦਿੱਤਾ। ਗੁਆਂਢੀਆਂ ਨੇ ਇਸ ਬਾਰੇ ਸੂਚਨਾ ਪੁਲਸ ਨੂੰ ਦਿੱਤੀ। ਐਤਵਾਰ ਸਵੇਰੇ ਬੱਚੇ ਦੀ ਲਾਸ਼ ਮਿਲੀ। ਪੁਲਸ ਨੇ ਮਾਮਲਾ ਦਰਜ ਕਰ ਕੇ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News