10 ਸਾਲਾ ਬੱਚੇ ਨੇ ਕੀਤੀ ਖ਼ੁਦਕੁਸ਼ੀ ! ਪਾਈਪ ਨਾਲ ਲਟਕਦੀ ਹੋਈ ਮਿਲੀ ਲਾਸ਼

Tuesday, May 07, 2024 - 03:51 AM (IST)

10 ਸਾਲਾ ਬੱਚੇ ਨੇ ਕੀਤੀ ਖ਼ੁਦਕੁਸ਼ੀ ! ਪਾਈਪ ਨਾਲ ਲਟਕਦੀ ਹੋਈ ਮਿਲੀ ਲਾਸ਼

ਗੁਰੂਹਰਸਹਾਏ (ਸੁਨੀਲ ਵਿੱਕੀ)– ਫਿਰੋਜ਼ਪੁਰ ਜ਼ਿਲ੍ਹੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਗੁਰੂਹਰਸਹਾਏ ਨਾਲ ਲੱਗਦੇ ਪਿੰਡ ਵਿਰਕ ਖੁਰਦ ਕਰਕਾਂਦੀ ਦੇ ਪਿੰਡ ਦੇ ਬਾਹਰ ਬਣੇ ਵਾਟਰ ਬਾਕਸ ਦੀ ਬਿਲਡਿੰਗ ਦੀ ਪਾਇਪ ਨਾਲ ਬੱਚੇ ਦੀ ਲਟਕਦੀ ਹੋਈ ਲਾਸ਼ ਬਰਾਮਦ ਹੋਈ ਹੈ। ਇਸ ਖ਼ਬਰ ਦੇ ਫੈਲਦਿਆਂ ਹੀ ਇਲਾਕੇ ਵਿਚ ਸਨਸਨੀ ਫੈਲ ਗਈ ਹੈ।

ਇਹ ਵੀ ਪੜ੍ਹੋ- 'ਬੁਲੇਟ' ਦੀ ਮੰਗ ਨੇ ਉਜਾੜਿਆ ਪਰਿਵਾਰ, ਜ਼ਿੱਦ ਪੂਰੀ ਨਾ ਹੋਣ 'ਤੇ ਲਾਲਚੀ ਪਤੀ ਨੇ ਪਤਨੀ ਨਾਲ ਕਰ'ਤਾ ਸ਼ੈਤਾਨੀ ਕੰਮ

ਜਾਣਕਾਰੀ ਅਨੁਸਾਰ ਬੱਚੇ ਦੀ ਉਮਰ ਕਰੀਬ 8 ਤੋਂ 10 ਸਾਲ ਦੀ ਲੱਗਦੀ ਹੈ। ਫਿਲਹਾਲ ਮ੍ਰਿਤਕ ਬੱਚੇ ਦੀ ਪਛਾਣ ਨਹੀਂ ਹੋ ਸਕੀ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਬੱਚਾ ਉਨ੍ਹਾਂ ਦੇ ਪਿੰਡ ਦਾ ਨਹੀਂ ਹੈ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਬੱਚੇ ਨੇ ਸ਼ਾਇਦ ਖ਼ੁਦਕੁਸ਼ੀ ਕਰ ਲਈ ਹੋਵੇ, ਜਾਂ ਹੋ ਸਕਦਾ ਹੈ ਕਿ ਕਿਸੇ ਨੇ ਇਸ ਬੱਚੇ ਦਾ ਕਤਲ ਕਰ ਕੇ ਪਾਈਪ ਦੇ ਨਾਲ ਲਟਕਾ ਦਿੱਤਾ ਹੋਵੇ। ਘਟਨਾ ਵਾਲੀ ਥਾਂ ’ਤੇ ਪਹੁੰਚੀ ਪੁਲਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।

ਇਹ ਵੀ ਪੜ੍ਹੋ- 18 ਸਾਲਾ ਕੁੜੀ ਹੋਈ ਦਰਿੰਦਗੀ ਦਾ ਸ਼ਿਕਾਰ, ਜਬਰ-ਜ਼ਿਨਾਹ ਤੋਂ ਬਾਅਦ ਕੀਤਾ ਕਤਲ, ਨਗਨ ਹਾਲਤ 'ਚ ਮਿਲੀ ਲਾਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News