ਦਰੱਖਤ ਨਾਲ ਲਟਕਦੀ ਮਿਲੀ ਲਾਸ਼, ਇਲਾਕੇ ''ਚ ਮਚੀ ਅਫੜਾ-ਦਫੜੀ

Saturday, Nov 25, 2017 - 04:39 PM (IST)

ਦਰੱਖਤ ਨਾਲ ਲਟਕਦੀ ਮਿਲੀ ਲਾਸ਼, ਇਲਾਕੇ ''ਚ ਮਚੀ ਅਫੜਾ-ਦਫੜੀ

ਨੂਰਪੁਰ— ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਦੇ ਪੰਜਾਹੜਾ ਪਿੰਡ 'ਚ ਇਕ ਦਰੱਖਤ ਨਾਲ ਲਾਸ਼ ਲਟਕਦੀ ਮਿਲੀ। ਬੀਤੇ ਸ਼ਨੀਵਾਰ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਚੱਲਿਆ ਤਾਂ ਇਲਾਕੇ 'ਚ ਅਫੜਾ-ਦਫੜੀ ਮਚ ਗਈ, ਇਹ ਲਾਸ਼ ਜੰਗਲ ਚੋਂ ਮਿਲੀ ਸੀ। ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਨੂਰਪੁਰ ਪੁਲਸ ਨੂੰ ਦਿੱਤੀ।

PunjabKesari


ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਦਰੱਖਤ ਤੋਂ ਉਤਾਰ ਕੇ ਇਸ ਨੂੰ ਆਪਣੇ ਕਬਜ਼ੇ 'ਚ ਲਿਆ। ਥਾਣਾ ਮੁਖੀ ਸੰਦੀਪ ਸ਼ਰਮਾ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਨੂਰਪੁਰ ਪੁਲਸ ਨੂੰ ਸੂਚਨਾ ਮਿਲੀ ਕਿ ਪਿੰਡ ਦੇ ਜੰਗਲ 'ਚ ਕਿਸੇ ਵਿਅਕਤੀ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਦਰੱਖਤ ਤੋਂ ਉਤਾਰ ਕੇ ਨੂਰਪੁਰ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਲਾਸ਼ ਦੀ ਪਛਾਣ ਕੇਵਲ ਸਿੰਘ ਉਮਰ 46 ਸਾਲ ਪਿੰਡ ਪੰਜਾਹੜਾ ਦੇ ਰੂਪ 'ਚ ਹੋਈ ਹੈ। ਕੇਵਲ ਸਿੰਘ ਦੀ ਪਤਨੀ, 2 ਬੇਟੇ ਅਤੇ ਬੇਟੀ ਹੈ। ਆਤਮਹੱਤਿਆ ਕਰਨ ਦੇ ਕੋਈ ਕਾਰਨ ਅਜੇ ਤੱਕ ਪਤਾ ਨਹੀਂ ਚੱਲਿਆ। ਪੁਲਸ ਨੇ ਸੁਸਾਇਡ ਦਾ ਮਾਮਲਾ ਦਰਜ ਕਰਕੇ ਆਈ. ਪੀ. ਸੀ. 174 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਦਾ ਪੋਸਟਮਾਰਟਮ ਕਰਕੇ ਲਾਸ਼ ਨੂੰ ਘਰਦਿਆਂ ਨੂੰ ਸੌਂਪ ਦਿੱਤੀ ਹੈ।


Related News