ਗੁਜਰਾਤ ਚੋਣਾਂ : ਬਲੂਟੁੱਥ ਨਾਲ ਕੁਨੈਕਟ ਹੋ ਰਹੀਆਂ ਸੀ EVM

12/09/2017 6:27:24 PM

ਨਵੀਂ ਦਿੱਲੀ— ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ ਵੋਟਾਂ ਦੌਰਾਨ ਕਾਂਗਰਸੀ ਆਗੂਆਂ ਨੇ  ਈ. ਵੀ. ਐੱਮ. ਮਸ਼ੀਨਾਂ ਮੋਬਾਈਲ ਫੋਨ ਨਾਲ ਬਲੂਟੁੱਥ ਰਾਹੀ ਕੁਨੈਕਟ ਹੋਣ ਦਾ ਦਾਅਵਾ ਕੀਤਾ ਹੈ। ਇਸ ਤਰ੍ਹਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਚੋਣ ਕਮਿਸ਼ਨ ਦੀ ਟੀਮ ਪੋਰਬੰਦਰ ਦੇ ਠੱਕਰ ਪੋਲਿੰਗ ਬੂਥ 'ਤੇ ਪਹੁੰਚੀ। ਕਾਂਗਰਸ ਦੇ ਸੀਨੀਅਰ ਆਗੂ ਅਰਜੁਨ ਮੋਧਵਾੜਿਆ ਨੇ ਸ਼ਿਕਾਇਤ ਕੀਤੀ ਕਿ ਤਿੰਨ ਈ. ਵੀ. ਐੱਮ. ਬਲੂਟੁੱਥ ਉਪਕਰਣਾਂ ਨਾਲ ਜੁੜੀਆਂ ਹੋਈਆਂ ਸਨ ਅਤੇ ਉਨ੍ਹਾਂ ਨੇ ਇਸ ਸੰਦਰਭ 'ਚ ਸਕ੍ਰੀਨ ਸ਼ਾਟ ਦੇ ਨਾਲ ਈ. ਸੀ. ਆਈ. ਨੂੰ ਸ਼ਿਕਾਇਤ ਭੇਜ ਦਿੱਤੀ।
ਇਸ ਤੋਂ ਬਾਅਦ ਗੁਜਰਾਤ ਦੇ ਮੁੱਖ ਚੋਣ ਅਧਿਕਾਰੀ (ਸੀ. ਈ. ਓ.) ਬੀ. ਬੀ. ਸਵੇਨ ਨੇ ਕਿਹਾ ਕਿ ਅਸੀਂ ਪੋਰਬੰਦਰ 'ਚ ਈ. ਵੀ. ਐੱਮ. ਦੇ ਬਲੂਟੁੱਥ ਅਤੇ ਵਾਈ-ਫਾਈ ਨਾਲ ਜੁੜੇ ਹੋਣ ਦੀਆਂ ਸ਼ਿਕਾਇਤਾਂ ਦੀ ਜਾਂਚ ਕਰ ਰਹੇ ਹਾਂ।
ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਰਤ ਤੇ ਕੁੱਝ ਹੋਰ ਕੇਂਦਰਾਂ 'ਚ ਈ. ਵੀ. ਐੱਮ. 'ਚ ਤਕਨੀਕੀ ਖਰਾਬੀਆਂ ਦੀਆਂ ਖਬਰਾਂ ਆਈਆਂ ਸਨ। ਮਸ਼ੀਨਾਂ ਨੂੰ ਬਦਲਣ ਤੋਂ ਬਾਅਦ ਚੋਣ ਪ੍ਰਕਿਰਿਆ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ।


Related News